28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਬਣਾਇਆ ਗਿਆ ਬੀ . ਡੀ . ਪੀ . ਓ . ਦਫ਼ਤਰ ਨੂਰਪੁਰ ਬੇਦੀ ਬਿਜਲੀ ਗੁੱਲ ਹੋਣ ਕਾਰਨ ਖੁਦ ਹੀ ਮੁਸ਼ਕਿਲ ’ ਚ

ਨੂਰਪੁਰ ਬੇਦੀ, 27 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-138 ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਅਤੇ ਪੰਚਾਇਤੀ ਕੰਮਕਾਰ ਲਈ ਬਣਾਇਆ ਗਿਆ ਬੀ. ਡੀ.

ਬੀ.ਡੀ.ਪੀ.ਓ. ਦਫ਼ਤਰ ਦਾ ਬਾਹਰੀ ਦ੍ਰਿਸ਼। ਤਸਵੀਰ: ਰਾਜੇਸ਼ ਚੌਧਰੀ 28-10-2026
ਨੂਰਪੁਰ ਬੇਦੀ, 27 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-138 ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਅਤੇ ਪੰਚਾਇਤੀ ਕੰਮਕਾਰ ਲਈ ਬਣਾਇਆ ਗਿਆ ਬੀ.ਡੀ.ਪੀ.ਓ. ਦਫ਼ਤਰ ਨੂਰਪੁਰ ਬੇਦੀ ਪਿਛਲੇ ਪੰਜ ਦਿਨਾਂ ਤੋਂ ਬਿਜਲੀ ਗੁੱਲ ਹੋਣ ਕਾਰਨ ਖੁਦ ਹੀ ਮੁਸ਼ਕਲਾਂ ਵਿੱਚੋਂ ਗੁਜਰ ਰਿਹਾ ਹੈ। ਜਿਸ ਕਾਰਨ ਰੋਜ਼ਾਨਾ ਦੇ ਦਫ਼ਤਰੀ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ ਤੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਵੀ ਆਪਣੇ ਕਾਰਜ ਕਰਵਾਉਣ ਲਈ ਪਰੇਸ਼ਾਨ ਹੋਣਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਡੀ.ਪੀ.ਓ. ਦਫ਼ਤਰ ਨੂਰਪੁਰ ਬੇਦੀ ਦੀ ਬਿਜਲੀ ਸਪਲਾਈ ਬਿਜਲੀ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ 23 ਅਕਤੂਬਰ ਸ਼ੁਕਰਵਾਰ ਤੋਂ ਬੰਦ ਪਈ ਹੈ ਜੋ 27 ਅਕਤੂਬਰ ਤੱਕ ਬਾਅਦ ਦੁਪਹਿਰ 5 ਦਿਨ ਬੀਤ ਜਾਣ ਦੇ ਬਾਵਜੂਦ ਬਹਾਲ ਨਹੀਂ ਹੋ ਸਕੀ। ਦਫ਼ਤਰੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ.ਡੀ.ਪੀ.ਓ. ਦਫ਼ਤਰ ਦਾ ਬਿਜਲੀ ਬਿੱਲ ਕਰੀਬ ਡੇਢ ਤੋਂ ਦੋ ਲੱਖ ਰੁਪਏ ਦੇ ਵਿਚਕਾਰ ਬਣਦਾ ਹੈ, ਜਿਸ ਦੀ ਅਦਾਇਗੀ ਕੀਤੀ ਜਾਣੀ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ ਬਿੱਲ ਦੀ ਅਦਾਇਗੀ ਨਾਲ ਸਬੰਧਤ ਇਹ ਸਮੱਸਿਆ ਸਾਲ 2022 ਤੋਂ ਚੱਲੀ ਆ ਰਹੀ ਹੈ। ਪਾਵਰਕਾਮ ਵਲੋਂ ਦਫ਼ਤਰ ਵਿਚ ਸਮਾਰਟ ਮੀਟਰ ਲਗਾਏ ਜਾਣ ਤੋਂ ਬਾਅਦ ਬਿੱਲ ਦੀ ਅਦਾਇਗੀ ਸਮੇਂ ਸਿਰ ਨਾ ਹੋਣ ’ਤੇ ਬਿਜਲੀ ਸਪਲਾਈ ਆਪਣੇ ਆਪ ਬੰਦ ਹੋ ਜਾਣ ਕਾਰਨ ਮੁਸ਼ਕਲ ਹੋਰ ਵਧ ਗਈ ਹੈ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਵੀ ਕੁਝ ਮਹੀਨੇ ਪਹਿਲਾਂ ਦਫ਼ਤਰ ਦੀ ਬਿਜਲੀ ਸਪਲਾਈ ਦੋ ਤੋਂ ਤਿੰਨ ਦਿਨਾਂ ਲਈ ਬੰਦ ਰਹਿ ਚੁੱਕੀ ਹੈ। ਕੀ ਕਹਿਣਾ ਹੈ ਬੀ . ਡੀ . ਪੀ . ਓ . ਨੂਰਪੁਰ ਬੇਦੀ ਦਾ - ਇਸ ਸਬੰਧੀ ਬੀ.ਡੀ.ਪੀ.ਓ. ਨੂਰਪੁਰ ਬੇਦੀ ਅਮਰੀਕ ਸਿੰਘ ਨੇ ਦੱਸਿਆ ਕਿ ਬਲਾਕ ਸੰਮਤੀ ਦੇ ਬਜਟ ਦੀ ਘਾਟ ਕਾਰਨ ਦਫ਼ਤਰ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿਚ ਮੁਸ਼ਕਲ ਨਾਲ ਕਰਮਚਾਰੀਆਂ ਦੀਆਂ ਤਨਖ਼ਾਹਾਂ ਦੀ ਅਦਾਇਗੀ ਕੀਤੀ ਜਾ ਰਹੀ ਹੈ, ਜਿਸ ਕਾਰਨ ਬਿਜਲੀ ਬਿੱਲ ਜਮ੍ਹਾਂ ਕਰਵਾਉਣ ਵਿਚ ਦਿੱਕਤ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਦਾ ਬਜਟ ਪ੍ਰਾਪਤ ਹੋਣ ’ਤੇ ਬਿਜਲੀ ਦੇ ਸਮੁੱਚੇ ਬਿੱਲ ਦੀ ਅਦਾਇਗੀ ਕਰ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਰੂਪਨਗਰ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਬਜਰੂੜ ਵਿਖੇ ਸ਼ਾਨਦਾਰ ਆਗਾਜ਼ ਸਮਾਜ ਸੇਵੀ ਚੌ. ਕਮਲ ਚੌਹਾਨ ਵਲੋਂ... ਅਗਲੀ ਖ਼ਬਰ ਜਨਰਲ ਮੈਂਟੀਨੈਂਸ ਕਾਰਨ ਅੱਜ 28 ਨੂੰ ਜਵਾਹਰ ਮਾਰਕੀਟ ਫੀਡਰ ਦੀ ਬਿਜਲੀ ਸਾਢੇ 10 ਤੋਂ 4 ਵਜੇ ਤੱਕ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।