21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਨੂਰਪੁਰ ਬੇਦੀ, 20 ਅਕਤੂਬਰ (ਹਰਦੀਪ ਸਿੰਘ ਢੀਂਡਸਾ)- ਐਂਟੀ ਕਰੱਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ ਦੇ ਸਟੇਟ ਪ੍ਰਧਾਨ ਹੁਸਨ ਚੰਦ ਸੈਣੀ ਅਤੇ ਜ਼ਿਲ੍ਹਾ ਪ੍ਰਧਾਨ ਚੰਦਨ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਤਾ ਸਤਿਆ ਦੇਵੀ ਸੀਨੀਅਰ ਸਿਟੀਜ਼ਨ ਹੋਮ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਡਾ.

ਅਜੀਤ ਡੈਸਕ 21-10-2026
ਨੂਰਪੁਰ ਬੇਦੀ, 20 ਅਕਤੂਬਰ (ਹਰਦੀਪ ਸਿੰਘ ਢੀਂਡਸਾ)- ਐਂਟੀ ਕਰੱਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ ਦੇ ਸਟੇਟ ਪ੍ਰਧਾਨ ਹੁਸਨ ਚੰਦ ਸੈਣੀ ਅਤੇ ਜ਼ਿਲ੍ਹਾ ਪ੍ਰਧਾਨ ਚੰਦਨ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਤਾ ਸਤਿਆ ਦੇਵੀ ਸੀਨੀਅਰ ਸਿਟੀਜ਼ਨ ਹੋਮ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਡਾ. ਜੋਤ ਵੰਸ਼ ਸਿੰਘ, ਸਟੇਟ ਯੂਥ ਪ੍ਰਧਾਨ, ਅਤੇ ਨਿਖਿਲ ਸਿੰਘ, ਬਲਾਕ ਸਕੱਤਰ, ਐਂਟੀ ਕਰੱਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ ਵਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ। ਇਸ ਕੈਂਪ ਦੌਰਾਨ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ, ਬੁਖ਼ਾਰ ਅਤੇ ਆਕਸੀਜਨ ਲੈਵਲ ਚੈੱਕ ਕੀਤਾ ਗਿਆ ਅਤੇ ਮੁਫ਼ਤ ਈ.ਸੀ.ਜੀ. ਕੀਤੀ ਗਈ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਦਰਦ, ਗੈਸ, ਬਲੱਡ ਪ੍ਰੈਸ਼ਰ, ਸ਼ੂਗਰ, ਤਾਕਤ, ਨੀਂਦ ਨਾ ਆਉਣ, ਘਬਰਾਹਟ, ਚਮੜੀ ਦੇ ਰੋਗਾਂ, ਡਿਸਕ ਅਤੇ ਸਰਵਾਈਕਲ ਦੀ ਸਮੱਸਿਆ, ਚੱਕਰ, ਸਾਹ ਅਤੇ ਪੇਟ ਦੀਆਂ ਬਿਮਾਰੀਆਂ ਲਈ ਦਵਾਈਆਂ ਮੁਫ਼ਤ ਉਪਲਬਧ ਕਰਵਾਈਆਂ ਗਈਆਂ। ਇਸ ਕੈਂਪ ਦੌਰਾਨ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਪਛਾਣ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਅਗਲੇਰੇ ਇਲਾਜ ਲਈ ਪੀ.ਜੀ.ਆਈ.), ਚੰਡੀਗੜ੍ਹ ਵਿਖੇ ਰੈਫ਼ਰ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਸਟੇਟ ਯੂਥ ਪ੍ਰਧਾਨ ਯੂਥ ਪ੍ਰਧਾਨ ਡਾਕਟਰ ਜੋਤ ਵੰਸ਼ ਨੇ ਕਿਹਾ ਕਿ ਲੋਕਾਂ ਦੀ ਸੁਵਿਧਾ ਲਈ ਇਸ ਤਰ੍ਹਾਂ ਦੇ ਹੋਰ ਵੀ ਮੈਡੀਕਲ ਕੈਂਪ ਭਿੰਨ ਭਿੰਨ ਥਾਵਾਂ ਤੇ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸੰਸਥਾ ਵਲੋਂ ਮੁਫ਼ਤ ਮੈਡੀਕਲ ਸਹਾਇਤਾ ਉਪਲਬਧ ਕਰਾਈ ਜਾ ਸਕੇ। ਉਨ੍ਹਾਂ ਇਸ ਮੌਕੇ ਸਮਾਜ ਵਿਚ ਭ੍ਰਿਸ਼ਟਾਚਾਰ ਅਤੇ ਕ੍ਰਾਈਮ ਨੂੰ ਖ਼ਤਮ ਕਰਨ ਲਈ ਨੌਜਵਾਨਾਂ ਨੂੰ ਸੰਸਥਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਟੇਟ ਚੇਅਰਮੈਨ ਹੁਸਨ ਚੰਦ ਸੈਣੀ ਨੇ ਨੌਜਵਾਨਾਂ ਵਲੋਂ ਅਜਿਹੇ ਉਪਰਾਲੇ ਕਰਨ ਦੀ ਸਰਾਹਨਾ ਕੀਤੀ।
ਪਿਛਲੀ ਖ਼ਬਰ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਭਾਜਪਾ ਨੇ ਡਾ. ਪਰਮਿੰਦਰ ਸ਼ਰਮਾ ਨੂੰ ਸੂਬਾ ਕਾਰਜਕਾਰਨੀ ’ਚ ਲਿਆ ਕੇ ਦਿੱਤਾ ਸਿਆਸੀ ਸੰਕੇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।