17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸ੍ਰੀ ਅਨੰਦਪੁਰ ਸਾਹਿਬ ਨਾਲ ਸੰਬੰਧਿਤ ਡਾ. ਸ਼ੈਲਜਾ ਗੌਤਮ ਡੀ.ਐੱਮ.ਸੀ. ਲੁਧਿਆਣਾ ਵਿਖੇ ਨਿਯੁਕਤ ਹੋਈ ਸੀਨੀਅਰ ਮੈਡੀਕਲ ਅਫ਼ਸਰ

ਸ੍ਰੀ ਅਨੰਦਪੁਰ ਸਾਹਿਬ, 16 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਸਾਹਮਣੇ ਦੇ ਮੁਹੱਲਾ ਮਟੌਰ ਦੀ ਰਹਿਣ ਵਾਲੀ ਡਾ. ਸ਼ੈਲਜਾ ਗੌਤਮ ਲੁਧਿਆਣਾ ਦੇ ਦਿਆ ਨੰਦ ਮੈਡੀਕਲ ਕਾਲਜ ਵਿਖੇ ਸੀਨੀਅਰ ਰੈਜ਼ੀਡੈਂਸੀ ਮੈਡੀਕਲ ਅਫ਼ਸਰ ਨਿਯੁਕਤ ਹੋਈ ਹੈ।

ਅਜੀਤ ਡੈਸਕ 17-10-2026
ਸ੍ਰੀ ਅਨੰਦਪੁਰ ਸਾਹਿਬ, 16 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਸਾਹਮਣੇ ਦੇ ਮੁਹੱਲਾ ਮਟੌਰ ਦੀ ਰਹਿਣ ਵਾਲੀ ਡਾ. ਸ਼ੈਲਜਾ ਗੌਤਮ ਲੁਧਿਆਣਾ ਦੇ ਦਿਆ ਨੰਦ ਮੈਡੀਕਲ ਕਾਲਜ ਵਿਖੇ ਸੀਨੀਅਰ ਰੈਜ਼ੀਡੈਂਸੀ ਮੈਡੀਕਲ ਅਫ਼ਸਰ ਨਿਯੁਕਤ ਹੋਈ ਹੈ। ਦੱਸਣਯੋਗ ਹੈ ਕਿ ਡਾ. ਸ਼ੈਲਜਾ ਗੌਤਮ ਨੰਗਲ ਦੇ ਉੱਘੇ ਵਾਤਾਵਰਣ ਪ੍ਰੇਮੀ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਸੰਜੀਵ ਗੌਤਮ ਦੀ ਸਪੁੱਤਰੀ ਹੈ ਅਤੇ ਲੁਧਿਆਣਾ ਦੇ ਕਾਰੋਬਾਰੀ ਇੰਜੀਨੀਅਰ ਹਿਮਾਲਿਆ ਕੰਵਰ ਦੀ ਧਰਮ ਪਤਨੀ ਹੈ। ਜਿਨ੍ਹਾਂ ਦਾ ਪਰਿਵਾਰ ਤਿੰਨ ਦਹਾਕਿਆਂ ਤੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹਿ ਰਿਹਾ ਹੈ। ਦੱਸ ਦੇਈਏ ਕਿ ਡਾ. ਸ਼ੈਲਜਾ ਨੇ ਐੱਮ.ਬੀ.ਬੀ.ਐੱਸ. ਦੀ ਡਿਗਰੀ ਆਦੇਸ਼ ਡਾਕਟਰੀ ਵਿਗਿਆਨ ਅਤੇ ਖੋਜ ਸੰਸਥਾ ਬਠਿੰਡਾ ਤੋਂ ਕੀਤੀ ਸੀ। ਉਪਰੰਤ ਉਨ੍ਹਾਂ ਨੇ ਐਮ.ਡੀ. ਮਾਈਕ੍ਰੋ-ਬਾਇਓਲੋਜੀ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਕਰਨਾਟਕਾ ਤੋਂ ਕੀਤੀ ਹੋਈ ਹੈ। ਉਨ੍ਹਾਂ ਦੇ ਸਹੁਰਾ ਈਸ਼ਵਰ ਜੋਤੀ ਕੰਵਰ ਗੁੜਗਾਓ ਦੇ ਮਾਰੂਤੀ ਉਦਯੋਗ ਤੋਂ ਸੇਵਾ ਮੁਕਤ ਹੋਏ ਸਨ ਅਤੇ ਮੂਲ ਰੂਪ ਨਾਲ ਹੁਸ਼ਿਆਰਪੁਰ ਜ਼ਿਲੇ੍ਹ ਨਾਲ ਸਬੰਧਿਤ ਹਨ। ਡਾ. ਸ਼ੈਲਜਾ ਦੀ ਇਸ ਨਿਯੁਕਤੀ ਤੇ ਉਨ੍ਹਾਂ ਦੇ ਪਰਿਵਾਰ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖ਼ੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਲੁਧਿਆਣਾ ਵਰਗੇ ਸ਼ਹਿਰ ਵਿਚ ਡਾ. ਗੌਤਮ ਅਤੇ ਕੰਵਰ ਪਰਿਵਾਰ ਵਾਂਗੂ ਇਲਾਕੇ ਦੀ ਸੇਵਾ ਕਰਨਗੇ ਅਤੇ ਸਮੁੱਚਾ ਪਰਿਵਾਰ ਵਧਾਈ ਦਾ ਪਾਤਰ ਹੈ। ਇਸ ਤੋਂ ਬਿਨਾਂ ਪੰਜਾਬ ਐਸ.ਸੀ. ਕਮਿਸ਼ਨ ਦੇ ਮੈਂਬਰ ਕਮਿੱਕਰ ਸਿੰਘ ਡਾਢੀ, ਹਲਕਾ ਸਿੱਖਿਆ ਕੁਆਰਡੀਨੇਟਰ ਦਿਆ ਸਿੰਘ ਸੰਧੂ, ਗੁਰਪ੍ਰੀਤ ਸਿੰਘ ਅਰੋੜਾ, ਦੀਪਕ ਸੋਨੀ, ਸੂਬੇਦਾਰ ਰਾਜਪਾਲ ਮੋਹੀਵਾਲ, ਸ਼ਮਸ਼ੇਰ ਸਿੰਘ ਲਖੇੜ, ਸੋਹਣ ਸਿੰਘ ਨਿੱਕੂਵਾਲ, ਅਵਤਾਰ ਸਿੰਘ ਫੱਲੀ, ਠੇਕੇਦਾਰ ਜਗਜੀਤ ਸਿੰਘ ਜੱਗੀ, ਸੁਰਿੰਦਰ ਸਿੰਘ ਵਿੱਕੀ ਆਦਿ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। 16 ਆਰਪੀਆਰ34 ਡਾ. ਸ਼ੈਲਜਾ ਗੌਤਮ ਦੀ ਤਸਵੀਰ।
ਪਿਛਲੀ ਖ਼ਬਰ ਨੇਚਰ ਸਟੱਡੀ ਕੈਂਪ ਲਈ ਜ਼ਿਲ੍ਹੇ ’ਚੋਂ 50 ਵਿਦਿਆਰਥੀ ਮੋਰਨੀ ਹਿਲਜ਼ ਲਈ ਰਵਾਨਾ ਅਗਲੀ ਖ਼ਬਰ ਕੇਵਟ ਪ੍ਰਸੰਗ ਤੇ ਭਰਤ ਮਿਲਾਪ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।