09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 8 ਅਕਤੂਬਰ (ਜੇ. ਐੱਸ.

ਅਜੀਤ ਡੈਸਕ 09-10-2026
ਸ੍ਰੀ ਅਨੰਦਪੁਰ ਸਾਹਿਬ, 8 ਅਕਤੂਬਰ (ਜੇ. ਐੱਸ. ਨਿੱਕੂਵਾਲ)-ਪੈਨਸ਼ਨਰਜ ਐਸੋਸੀਏਸ਼ਨ ਪੈਨਸ਼ਨਰ ਭਵਨ ਵਿਖੇ ਪ੍ਰਧਾਨ ਕਰਮ ਚੰਦ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸੰਗਰੂਰ ਵਿਖੇ ਹੋਣ ਵਾਲੀ ਮਹਾਂ ਰੈਲੀ ਨੂੰ ਮੁੱਖ ਰੱਖਦੇ ਹੋਏ ਪੈਨਸ਼ਨਰਾਂ ਨਾਲ ਵਿਚਾਰ ਚਰਚਾ ਕੀਤੀ ਗਈ। ਇਹ ਮਤਾ ਪਾਸ ਕੀਤਾ ਗਿਆ ਕਿ ਮੁੱਖ ਮੰਤਰੀ ਦੇ ਹਲਕੇ ਵਿਚ 10 ਅਕਤੂਬਰ ਦੀ ਹੋਣ ਵਾਲੀ ਰੈਲੀ ਵਿਚ ਦਰਸ਼ਨ ਸਿੰਘ ਬੜਵਾ, ਮਹਿੰਦਰ ਸਿੰਘ, ਕਰਮ ਚੰਦ, ਕੇਵਲ ਕ੍ਰਿਸ਼ਨ, ਵੀਰ ਸਿੰਘ, ਕਿਰਪਾਲ ਸਿੰਘ, ਮਨਜੀਤ ਸਿੰਘ ਅਤੇ ਅਸੋਕ ਕੁਮਾਰ ਆਦਿ ਪੈਨਸ਼ਨਰ ਸ਼ਮੂਲੀਅਤ ਕਰਨਗੇ। ਇਸ ਤੋਂ ਬਿਨ੍ਹਾਂ ਪੈਨਸ਼ਨਰ ਭਵਨ ਦੀ ਵਰਤੋਂ ਮੈਂਬਰਾਂ ਦੀ ਗਿਣਤੀ ਨੂੰ ਵਧਾਉਣਾ ਤੋਂ ਇਲਾਵਾ ਕੇਂਦਰੀ ਚੋਣ ਕਮਿਸ਼ਨਰ ਗਿਆਨਏਸ ਕੁਮਾਰ ਵਿਰੁੱਧ ਚਰਚਾ ਕਰਕੇ ਉਨ੍ਹਾਂ ਦੀ ਕਾਰਜ ਪ੍ਰਣਾਲੀ ਦੀ ਅਲੋਚਨਾ ਕੀਤੀ ਗਈ। ਇਸ ਮੌਕੇ ਜਸਵਿੰਦਰ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ ਬੜਵਾ, ਹੁਸ਼ਿਆਰ ਸਿੰਘ ਥਲੂਹ, ਹਰਮਨਜੀਤ ਸਿੰਘ, ਗੁਰਖਬਸ਼ ਸਿੰਘ ਢਾਹੇ, ਭੁਪਿੰਦਰ ਸਿੰਘ, ਸੋਮ ਨਾਥ, ਮਹਿੰਦਰ ਸਿੰਘ, ਕੇਵਲ ਕ੍ਰਿਸ਼ਨ ਸਮੇਤ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਅਮਰਨਾਥ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਪਹਿਲਵਾਨ ਭੋਲਾ ਬਾਰਨ ਨੇ ਜਿੱਤਿਆ ਝੰਡੀ ਦੀ ਕੁਸ਼ਤੀ... ਅਗਲੀ ਖ਼ਬਰ ਬਜ਼ੁਰਗਾਂ ਦੀ ਭਲਾਈ ਲਈ 14 ਅਕਤੂਬਰ ਨੂੰ ਦੜੋਲੀ ਲੋਅਰ ਵਿਖੇ ਲੱਗੇਗਾ ਮੈਡੀਕਲ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।