06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਬਲੱਡ ਡੋਨਰਜ਼ ਟੀਮ ਸੈਣੀ ਮਾਜਰਾ ਅਤੇ ਸਰਵਿੰਗ ਹੈਂਡਸ ਵਲੋਂ ਮਨੁੱਖਤਾ ਦੀ ਸੇਵਾ ਜਾਰੀ ਹਰ ਮਹੀਨੇ 30 ਤੋਂ 40 ਯੂਨਿਟ ਖ਼ੂਨ ਵੱਖ-ਵੱਖ ਹਸਪਤਾਲਾਂ ਦੇ ਲੋੜਵੰਦ ਮਰੀਜ਼ਾਂ ਤੱਕ ਪਹੁੰਚਾਉਣ ਦਾ ਉਪਰਾਲਾ

ਨੂਰਪੁਰ ਬੇਦੀ, 6 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਬਲੱਡ ਡੋਨਰਜ਼ ਟੀਮ ਸੈਣੀ ਮਾਜਰਾ ਅਤੇ ਸਰਵਿੰਗ ਹੈਂਡਸ ਵੈੱਲਫੇਅਰ ਸੋਸਾਇਟੀ ਵਲੋਂ ਖ਼ੂਨਦਾਨ ਦੀ ਮੁਹਿੰਮ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਸੰਸਥਾ ਵਲੋਂ ਸਮੇਂ-ਸਮੇਂ ’ਤੇ ਖ਼ੂਨਦਾਨ ਕੈਂਪ ਲਗਾਉਣ ਦੇ ਨਾਲ-ਨਾਲ ਐਮਰਜੈਂਸੀ ਮੌਕੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਲੋੜਵੰਦ ਮਰੀਜ਼ਾਂ ਲਈ ਖ਼ੂਨ ਮੁਹੱਈਆ ਕਰਵਾਇਆ ਜਾਂਦਾ ਹੈ।

ਖ਼ੂਨਦਾਨ ਕਰਦਾ ਟੀਮ ਮੈਂਬਰ। ਤਸਵੀਰ: ਢੀਂਡਸਾ 07-10-2026
ਨੂਰਪੁਰ ਬੇਦੀ, 6 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਬਲੱਡ ਡੋਨਰਜ਼ ਟੀਮ ਸੈਣੀ ਮਾਜਰਾ ਅਤੇ ਸਰਵਿੰਗ ਹੈਂਡਸ ਵੈੱਲਫੇਅਰ ਸੋਸਾਇਟੀ ਵਲੋਂ ਖ਼ੂਨਦਾਨ ਦੀ ਮੁਹਿੰਮ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਸੰਸਥਾ ਵਲੋਂ ਸਮੇਂ-ਸਮੇਂ ’ਤੇ ਖ਼ੂਨਦਾਨ ਕੈਂਪ ਲਗਾਉਣ ਦੇ ਨਾਲ-ਨਾਲ ਐਮਰਜੈਂਸੀ ਮੌਕੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਲੋੜਵੰਦ ਮਰੀਜ਼ਾਂ ਲਈ ਖ਼ੂਨ ਮੁਹੱਈਆ ਕਰਵਾਇਆ ਜਾਂਦਾ ਹੈ। ਟੀਮ ਵਲੋਂ ਹਰ ਮਹੀਨੇ ਲਗਭਗ 30 ਤੋਂ 40 ਯੂਨਿਟ ਖ਼ੂਨ ਵੱਖ-ਵੱਖ ਹਸਪਤਾਲਾਂ ਵਿਚ ਲੋੜਵੰਦ ਮਰੀਜ਼ਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਐਮਰਜੈਂਸੀ ਸਮੇਂ ਟੀਮ ਦੇ ਖ਼ੂਨਦਾਨੀ ਤੁਰੰਤ ਅੱਗੇ ਆ ਕੇ ਆਪਣਾ ਫ਼ਰਜ਼ ਨਿਭਾਉਂਦੇ ਹਨ। ਹਾਲ ਹੀ ਵਿਚ ਐਮਸ ਬਿਲਾਸਪੁਰ ਵਿਖੇ ਐਮਰਜੈਂਸੀ ਆਪ੍ਰੇਸ਼ਨ ਲਈ ਰੋਹਿਤ ਸਿੰਘ ਵਾਸੀ ਸਮੁੰਦਰੀਆਂ, ਮਾਸਟਰ ਗੁਰਮੁਖ ਸਿੰਘ ਵਾਸੀ ਨਲਹੋਟੀ ਅਤੇ ਅਰਵਿੰਦ ਕੁਮਾਰ ਵਲੋਂ ਹਸਪਤਾਲ ਪਹੁੰਚ ਕੇ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਟੀਮ ਵਲੋਂ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਹੇਮੰਤ ਸੈਣੀ, ਹਰਮੇਸ਼ ਸੈਣੀ, ਮੁਨੀਸ਼ ਰਹਿਲ, ਤਜਿੰਦਰ ਸਿੰਘ, ਹਰਦੀਪ ਸੀ.ਏ., ਸੰਜੀਵ ਕੁਮਾਰ ਮੋਠਾਂਪੁਰ, ਜੋਗਿੰਦਰ ਪਾਲ ਅਤੇ ਰੋਹਿਤ ਸੈਣੀ ਨੇ ਕਿਹਾ ਕਿ ਖ਼ੂਨਦਾਨ ਇੱਕ ਮਹਾਨ ਸਮਾਜਿਕ ਸੇਵਾ ਹੈ। ਕਿਸੇ ਮਰੀਜ਼ ਨੂੰ ਐਮਰਜੈਂਸੀ ਵਿਚ ਸਮੇਂ ਸਿਰ ਖ਼ੂਨ ਮਿਲਣਾ ਉਸਦੀ ਜ਼ਿੰਦਗੀ ਬਚਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਪਿਛਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਸਰਕਾਰੀ ਹਸਪਤਾਲ ਸਿੰਘਪੁਰ ਲਈ 2.81 ਕਰੋੜ ਦੀ ਗਰਾਂਟ ਮਨਜ਼ੂਰ ਅਗਲੀ ਖ਼ਬਰ ਬੇਲਾ ਕਾਲਜ ਵਿਖੇ ‘ ਉੱਨਤ ਭਾਰਤ ਅਭਿਆਨ ਤਹਿਤ ਹੁਨਰ ਵਿਕਾਸ ’ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।