06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਅਕਾਲੀ ਦਲ ਵਲੋਂ ਨੂਰਪੁਰ ਬੇਦੀ ਦੇ ਪਿੰਡਾਂ ਵਿਚ ਡੋਰ - ਟੂ - ਡੋਰ ਮੁਹਿੰਮ ਦਾ ਆਗਾਜ਼

ਨੂਰਪੁਰ ਬੇਦੀ, 6 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਅਕਾਲੀ ਦਲ ਵਲੋਂ ਅੱਜ ਡਾ. ਦਲਜੀਤ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਸਰਕਲ ਨੂਰਪੁਰ ਬੇਦੀ ਦੇ ਪ੍ਰਧਾਨ ਕੁਲਵੀਰ ਸਿੰਘ ਅਸਮਾਨਪੁਰ ਦੀ ਅਗਵਾਈ ਵਿਚ ਵਰਕਰਾਂ ਅਤੇ ਆਗੂਆਂ ਵਲੋਂ ਡੋਰ ਟੂ ਡੋਰ ਮੁਹਿੰਮ ਦਾ ਆਗਾਜ਼ ਕੀਤਾ ਗਿਆ।

ਅਜੀਤ ਡੈਸਕ 07-10-2026
ਨੂਰਪੁਰ ਬੇਦੀ, 6 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਅਕਾਲੀ ਦਲ ਵਲੋਂ ਅੱਜ ਡਾ. ਦਲਜੀਤ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਸਰਕਲ ਨੂਰਪੁਰ ਬੇਦੀ ਦੇ ਪ੍ਰਧਾਨ ਕੁਲਵੀਰ ਸਿੰਘ ਅਸਮਾਨਪੁਰ ਦੀ ਅਗਵਾਈ ਵਿਚ ਵਰਕਰਾਂ ਅਤੇ ਆਗੂਆਂ ਵਲੋਂ ਡੋਰ ਟੂ ਡੋਰ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿੰਮੇਵਾਰ ਸਾਥੀਆਂ ਨੂੰ ਫਾਰਮ ਤਕਸੀਮ ਕੀਤੇ ਗਏ, ਤਾਂ ਜੋ ਹਰ ਪਿੰਡ, ਹਰ ਘਰ ਅਤੇ ਹਰ ਵਰਗ ਦੇ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀ ਰਾਏ ਅਤੇ ਸੁਝਾਅ ਇਕੱਤਰ ਕੀਤੇ ਜਾ ਸਕਣ। ਇਨ੍ਹਾਂ ਸੁਝਾਵਾਂ ਦੇ ਆਧਾਰ ’ਤੇ ਲੋਕਾਂ ਦੀਆਂ ਲੋੜਾਂ ਅਤੇ ਉਮੀਦਾਂ ਨੂੰ ਧਿਆਨ ਵਿਚ ਰੱਖਦਿਆਂ ਚੋਣ ਮੈਨੀਫੈਸਟੋ ਦਾ ਖਰੜਾ ਤਿਆਰ ਕੀਤਾ ਜਾਵੇਗਾ। ਇਸ ਮੁਹਿੰਮ ਰਾਹੀਂ ਨੌਜਵਾਨਾਂ, ਕਿਸਾਨਾਂ, ਔਰਤਾਂ, ਮੁਲਾਜ਼ਮਾਂ, ਵਪਾਰੀਆਂ ਅਤੇ ਬਜ਼ੁਰਗਾਂ ਸਮੇਤ ਸਮਾਜ ਦੇ ਹਰ ਵਰਗ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇਗਾ। ਲੋਕਾਂ ਦੀ ਆਵਾਜ਼ ਨੂੰ ਤਰਜੀਹ ਦਿੰਦਿਆਂ ਉਨ੍ਹਾਂ ਦੇ ਮਸਲਿਆਂ, ਸੁਝਾਵਾਂ ਅਤੇ ਭਵਿੱਖ ਦੀਆਂ ਉਮੀਦਾਂ ਨੂੰ ਮੈਨੀਫੈਸਟੋ ਵਿਚ ਸ਼ਾਮਲ ਕਰਨ ਦਾ ਯਤਨ ਕੀਤਾ ਜਾਵੇਗਾ। ਇਸ ਮੌਕੇ ਹਰਕੇਤ ਸਿੰਘ ਕੌਲਾਪੁਰ, ਭਾਰਤ ਭੂਸ਼ਣ ਹੈਪੀ, ਹਰਜਿੰਦਰ ਸਿੰਘ ਭਾਓਵਾਲ, ਮਾਸਟਰ ਨੰਦ ਸਿੰਘ, ਨਿਰਮਲ ਸਿੰਘ ਬੜੀਵਾਲ, ਪੋਲੂ ਰਾਮ ਸਰਪੰਚ, ਡਾ. ਬਲਵੀਰ ਪੰਮੀ, ਪਾਖਰ ਸਿੰਘ ਜੇਤੇਵਾਲ, ਨਰੇਸ਼ ਸੈਣੀਮਾਜਰਾ, ਸੁਰਿੰਦਰ ਸਿੰਘ ਰੂੜੇਵਾਲ, ਜਰਨੈਲ ਸਿੰਘ ਮੁੰਨੇ, ਹਰੀਸ਼ ਕੁਮਾਰ ਸੋਨੂੰ, ਸਿੰਦਾ ਨੂਰਪੁਰ ਬੇਦੀ, ਬਿੰਦਰ ਲਸਾੜੀ, ਸੋਨੂੰ ਸੰਧੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੇਲਾ ਕਾਲਜ ਵਿਖੇ ‘ ਉੱਨਤ ਭਾਰਤ ਅਭਿਆਨ ਤਹਿਤ ਹੁਨਰ ਵਿਕਾਸ ’ ਪ੍ਰੋਗਰਾਮ ਅਗਲੀ ਖ਼ਬਰ ਮੀਟਿੰਗ ਉਪਰੰਤ ਪੁਲਿਸ ਪੈਨਸ਼ਨਰ। ਪੁਲਿਸ ਪੈਨਸ਼ਨਰਜ਼ ਦੀ ਮਾਸਿਕ ਮੀਟਿੰਗ ਦੌਰਾਨ ਵੱਖ - ਵੱਖ ਮੁੱਦਿਆਂ ’ ਤੇ ਵਿਚਾਰ - ਵਟਾਂਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।