30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਵਕੀਲਾਂ ਦੇ ਕਈ ਚੈਂਬਰਾਂ ’ਚ ਚੋਰੀ, ਪ੍ਰਿੰਟਰ ਤੇ ਸਟੈਬਲਾਈਜ਼ਰ ਲੈ ਗਏ ਚੋਰ

ਰੂਪਨਗਰ, 29 ਸਤੰਬਰ (ਸਤਨਾਮ ਸਿੰਘ ਸੱਤੀ)- ਬੀਤੀ ਰਾਤ ਵਕੀਲਾਂ ਦੇ ਕਈ ਚੈਂਬਰਾਂ ਵਿਚ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਚੋਰਾਂ ਨੇ ਚੈਂਬਰਾਂ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋ ਕੇ ਕੀਮਤੀ ਸਾਮਾਨ ’ਤੇ ਹੱਥ ਸਾਫ਼ ਕੀਤਾ।

ਅਜੀਤ ਡੈਸਕ 30-09-2026
ਰੂਪਨਗਰ, 29 ਸਤੰਬਰ (ਸਤਨਾਮ ਸਿੰਘ ਸੱਤੀ)- ਬੀਤੀ ਰਾਤ ਵਕੀਲਾਂ ਦੇ ਕਈ ਚੈਂਬਰਾਂ ਵਿਚ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਚੋਰਾਂ ਨੇ ਚੈਂਬਰਾਂ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋ ਕੇ ਕੀਮਤੀ ਸਾਮਾਨ ’ਤੇ ਹੱਥ ਸਾਫ਼ ਕੀਤਾ। ਮੁੱਢਲੀ ਜਾਣਕਾਰੀ ਅਨੁਸਾਰ ਚੋਰ ਵੱਖ-ਵੱਖ ਚੈਂਬਰਾਂ ਵਿਚੋਂ ਪ੍ਰਿੰਟਰ, ਸਟੈਬਲਾਈਜ਼ਰ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਵਕੀਲਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵਲੋਂ ਘਟਨਾ ਸਥਾਨ ਦੀ ਜਾਂਚ ਕਰਕੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਚੋਰਾਂ ਦੀ ਪਛਾਣ ਕੀਤੀ ਜਾ ਸਕੇ। ਕੈਮਰੇ ਦੀ ਜਾਰੀ ਕੀਤੀ ਫੁਟੇਜ ਅਨੁਸਾਰ ਇੱਕ ਕਥਿਤ ਚੋਰ ਦਾ ਚਿਹਰਾ ਵੀ ਬੇਨਕਾਬ ਹੋ ਗਿਆ ਜਾਪਦਾ ਹੈ, ਜੋ ਵੀਡੀਓ ਵਿਚ ਚੋਰੀ ਕਰਦਾ ਦਿਖਾਈ ਦੇ ਰਿਹਾ ਹੈ । ਵਕੀਲਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਤੁਰੰਤ ਜਾਂਚ ਕਰਕੇ ਚੋਰਾਂ ਨੂੰ ਕਾਬੂ ਕਰਨ ਅਤੇ ਚੋਰੀ ਹੋਇਆ ਸਾਮਾਨ ਬਰਾਮਦ ਕਰਨ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ‘ ਆਪਣਾ ਘਰ ’ ਹਵੇਲੀ ਕਲਾਂ ਦਾ 21 ਵਾਂ ਸਥਾਪਨਾ ਦਿਵਸ ਤੇ ਬਾਨੀ ਦਾ ਜਨਮ ਦਿਨ ਕੱਲ੍ਹ ਅਗਲੀ ਖ਼ਬਰ ਚੋਣਾਂ ’ਚ ਅਜੇ ਸਮਾਂ ਬਾਕੀ, ਪਰ ਜ਼ਿਲ੍ਹੇ ਸਮੇਤ ਸੂਬੇ ਦੀ ਸਿਆਸਤ ਵਿਚ ਤਪਸ਼ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।