ਸ੍ਰੀ ਚਮਕੌਰ ਸਾਹਿਬ - ਮੋਰਿੰਡਾ ਮਾਰਗ ਨੂੰ ਜੋੜਦੀ ਮਕੜੋਨਾ ਲਿੰਕ ਸੜਕ ਦਾ ਬੁਰਾ ਹਾਲ , ਲੋਕਾਂ ’ ਚ ਭਾਰੀ ਰੋਸ
ਸ੍ਰੀ ਚਮਕੌਰ ਸਾਹਿਬ, 24 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ-ਮੋਰਿੰਡਾ ਮਾਰਗ ਨੂੰ ਜੋੜਦੀ ਮਕੜੋਨਾ, ਸਲੇਮਪੁਰ ਲਿੰਕ ਸੜਕ ਦੇ ਬੁਰੇ ਹਾਲ ਹੋਣ ਕਾਰਨ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਮਕੜੋਨਾ ਕਲਾਂ, ਸਲੇਮਪੁਰ, ਰੌਲੂਮਾਜਰਾ ਆਦਿ ਪਿੰਡ ਲਈ ਇਹ ਸੜਕ ਮੁੱਖ ਮੰਨੀ ਜਾਂਦੀ ਹੈ, ਪਰ ਇਸ ਸੜਕ ਦੀ ਹਾਲਤ ਬਦਤਰ ਤੋ ਬਦਤਰ ਬਣਦੀ ਜਾ ਰਹੀ ਹੈ।
ਮ
ਮਕੜੋਨਾ –ਸਲੇਮਪੁਰ ਨੂੰ ਸ੍ਰੀ ਚਮਕੌਰ ਸਾਹਿਬ ਮੋਰਿੰਡਾ ਮਾਰਗ ਨੂੰ ਜੋੜਦੀ ਲਿੰਕ ਸੜਕ ਦੇ ਮਾੜੇ ਹਾਲਾਤ ਬਾਰੇ ਜਾਣਕਾਰੀ ਦਿੰਦੇ ਕਿਸਾਨ। ਤਸਵੀਰ: ਜਗਮੋਹਣ ਸਿੰਘ ਨਾਰੰਗ
27-09-2026
ਸ੍ਰੀ ਚਮਕੌਰ ਸਾਹਿਬ, 24 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ-ਮੋਰਿੰਡਾ ਮਾਰਗ ਨੂੰ ਜੋੜਦੀ ਮਕੜੋਨਾ, ਸਲੇਮਪੁਰ ਲਿੰਕ ਸੜਕ ਦੇ ਬੁਰੇ ਹਾਲ ਹੋਣ ਕਾਰਨ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਮਕੜੋਨਾ ਕਲਾਂ, ਸਲੇਮਪੁਰ, ਰੌਲੂਮਾਜਰਾ ਆਦਿ ਪਿੰਡ ਲਈ ਇਹ ਸੜਕ ਮੁੱਖ ਮੰਨੀ ਜਾਂਦੀ ਹੈ, ਪਰ ਇਸ ਸੜਕ ਦੀ ਹਾਲਤ ਬਦਤਰ ਤੋ ਬਦਤਰ ਬਣਦੀ ਜਾ ਰਹੀ ਹੈ। ਕਿਸਾਨ ਆਗੂ ਸਤਵਿੰਦਰ ਸਿੰਘ ਚਰਨ ਸਿੰਘ, ਸਾਬਕਾ ਸਰਪੰਚ ਅਜੀਤ ਸਿੰਘ, ਸਾਬਕਾ ਸਰਪੰਚ ਸੁਰਿੰਦਰ ਪਾਲ ਸਿੰਘ, ਤਾਰਾ ਸਿੰਘ, ਚਰਨਜੀਤ ਸਿੰਘ, ਅਮਰਜੀਤ ਸਿੰਘ, ਕਿਸਾਨ ਆਗੂ ਪਰਗਟ ਸਿੰਘ ਰੌਲੂਮਾਜਰਾ, ਸਾਬਕਾ ਚੇਅਰਮੈਨ ਅਵਤਾਰ ਸਿੰਘ ਸਲੇਮਪੁਰ, ਰਣਵੀਰ ਸਿੰਘ ਗਰੇਵਾਲ, ਸਮਾਜ ਸੇਵੀ ਰਘਵੀਰ ਸਿੰਘ ਮਾਵੀ ਸਲੇਮਪੁਰ ਆਦਿ ਨੇ ਦੱਸਿਆ ਕਿ ਭਾਰਤਮ ਾਲਾ ਪ੍ਰੋਜੈਕਟ ਤਹਿਤ ਇਥੇ ਬਣੇ ਹਾਈਵੇਅ ਦੌਰਾਨ ਮਿੱਟੀ ਅਤੇ ਹੋਰ ਭਾਰੀ ਢੋਆ ਢੁਆਈ ਦੌਰਾਨ ਇਸ ਸੜਕ ਨੂੰ ਕਾਫ਼ੀ ਨੁਕਸਾਨ ਪੁੱਜਾ ਸੀ, ਉਦੋਂ ਇਲਾਕੇ ਦੇ ਲੋਕਾਂ ਵਲੋਂ ਹਾਈਵੇਅ ਅਥਾਰਿਟੀ ਨੂੰ ਇਸ ਸਬੰਧੀ ਸੂਚਿਤ ਵੀ ਕੀਤਾ ਸੀ ਜਿਨ੍ਹਾਂ ਭਰੋਸਾ ਦਵਾਇਆ ਸੀ ਕਿ ਹਾਈਵੇਅ ਮੁਕੰਮਲ ਹੋਣ ਤੋਂ ਬਾਅਦ ਸੜਕ ਦੀ ਮੁਰੰਮਤ ਕਰ ਦਿੱਤੀ ਜਾਵੇਗੀ। ਪਰ ਅਥਾਰਿਟੀ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਸੜਕ ਨੂੰ ਲੈ ਕੇ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਢੇਸਪੁਰ ਕੰਡੇ ਕੋਲ ਧਰਨਾ ਵੀ ਦਿੱਤਾ ਗਿਆ ਅਤੇ ਉਦੋਂ ਵੀ ਹਾਈਵੇਅ ਅਥਾਰਿਟੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਹੀ ਭਰੋਸਾ ਦਵਾਇਆ ਸੀ ਕਿ ਜਲਦੀ ਹੀ ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਪਰ ਧਰਨਾ ਲਗਾਏ ਨੂੰ ਵੀ ਦੋ ਵਰ੍ਹੇ ਤੋਂ ਉੱਪਰ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸੜਕ ਦੀ ਹਾਲਤ ਸੁਧਾਰੀ ਤਾਂ ਨਹੀਂ ਗਈ ਬਲਕਿ ਹੋਰ ਬਿਗੜ ਚੁੱਕੀ ਹੈ। ਉਕਤ ਕਿਸਾਨਾਂ ਨੇ ਕਿਹਾ ਕਿ ਝੋਨੇ ਅਤੇ ਗੰਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਤੇ ਅਜਿਹੇ ਹਾਲਤਾਂ ਵਿਚ ਫ਼ਸਲ ਦੀ ਢੋਆ ਢੁਆਈ ਕਿਵੇਂ ਹੋਵੇਗੀ ਇਹ ਫ਼ਿਕਰ ਸਭ ਕਿਸਾਨਾਂ ਨੂੰ ਲੱਗਾ ਹੋਇਆ ਹੈ। ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਹਾਈਵੇਅ ਅਥਾਰਿਟੀ ਹੁਣ ਕੋਈ ਸੁਣਵਾਈ ਨਹੀਂ ਕਰ ਰਹੀ, ਪ੍ਰਸ਼ਾਸਨਿਕ ਅਧਿਕਾਰੀ ਸੁਣਦੇ ਨਹੀਂ ਫਿਰ ਫ਼ਰਿਆਦ ਕਿਸ ਕੋਲ ਕੀਤੀ ਜਾਵੇ। ਇਨ੍ਹਾਂ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਸੜਕ ਦੀ ਹਾਲਤ ਨਾ ਸੁਧਾਰੀ ਗਈ ਤਾਂ ਸੜਕ ਜਾਮ ਕਰਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।