25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਵ . ਚੌਧਰੀ ਓਮ ਪ੍ਰਕਾਸ਼ ਬਜਾੜ ਲੁਧਿਆਣਾ ਵਾਲਿਆਂ ਨੂੰ ਵੱਖ - ਵੱਖ ਰਾਜਨੀਤਕ ਤੇ ਸਮਾਜ ਸੇਵਾ ਆਗੂਆਂ ਵਲੋਂ ਸ਼ਰਧਾਂ ਦੇ ਫੁੱਲ ਭੇਟ ਅੰਤਿਮ ਅਰਦਾਸ ਸਮਾਗਮ ਗੁੱਜਰ ਭਵਨ ਲੁਧਿਆਣਾ ਵਿਖੇ ਕਰਵਾਇਆ

ਟੱਪਰੀਆਂ ਖੁਰਦ, 24 ਸਤੰਬਰ (ਬੂਥਗੜ੍ਹੀਆ) - ਵਿਧਾਨ ਸਭਾ ਹਲਕਾ ਬਲਾਚੌਰ ਦੇ ਪਿੰਡ ਕਰੀਮਪੁਰ ਧਿਆਨੀ ਦੇ ਵਸਨੀਕ ਚੌਧਰੀ ਸਵੀਟ ਸ਼ਾਪ ਰਾਹੋਂ ਰੋਡ ਲੁਧਿਆਣਾ ਦੇ ਹੱਸਮੁੱਖ ਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਵ: ਚੌਧਰੀ ਓਮ ਪ੍ਰਕਾਸ਼ ਬਜਾੜ ਬੀਤੇ ਦਿਨੀਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਪਰਿਵਾਰ ਵੱਲੋਂ ਰੱਖੇ ਗਏ ਸੁਖਮਨੀ ਸਾਹਿਬ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਸਥਾਨ ਗੁੱਜਰ ਭਵਨ ਰਾਂਹੋ ਰੋਡ ਲੁਧਿਆਣਾ ਵਿਖੇ ਕਰਵਾਇਆ ਗਿਆ ਸਮਾਗਮ ਦੌਰਾਨ ਕੀਰਤਨ ਜਥੇ ਵੱਲੋਂ ਸਵ: ਚੌ ਓਮ ਪ੍ਰਕਾਸ਼ ਬਜਾੜ ਦੀ ਆਤਮਿਕ ਸ਼ਾਂਤੀ ਦੇ ਲਈ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸ਼ਬਦ ਕੀਰਤਨ ਦੇ ਰਾਹੀਂ ਅਰਦਾਸ ਬੇਨਤੀ ਕੀਤੀ।

ਸਮਾਗਮ ਮੌਕੇ ਸ਼ਾਮਿਲ ਢਾਡੀ ਜਥਾ ਤੇ ਸਮਾਜ ਸੇਵੀ ਸੰਗਤਾਂ। 25-09-2026
ਟੱਪਰੀਆਂ ਖੁਰਦ, 24 ਸਤੰਬਰ (ਬੂਥਗੜ੍ਹੀਆ) - ਵਿਧਾਨ ਸਭਾ ਹਲਕਾ ਬਲਾਚੌਰ ਦੇ ਪਿੰਡ ਕਰੀਮਪੁਰ ਧਿਆਨੀ ਦੇ ਵਸਨੀਕ ਚੌਧਰੀ ਸਵੀਟ ਸ਼ਾਪ ਰਾਹੋਂ ਰੋਡ ਲੁਧਿਆਣਾ ਦੇ ਹੱਸਮੁੱਖ ਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਵ: ਚੌਧਰੀ ਓਮ ਪ੍ਰਕਾਸ਼ ਬਜਾੜ ਬੀਤੇ ਦਿਨੀਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਪਰਿਵਾਰ ਵੱਲੋਂ ਰੱਖੇ ਗਏ ਸੁਖਮਨੀ ਸਾਹਿਬ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਸਥਾਨ ਗੁੱਜਰ ਭਵਨ ਰਾਂਹੋ ਰੋਡ ਲੁਧਿਆਣਾ ਵਿਖੇ ਕਰਵਾਇਆ ਗਿਆ ਸਮਾਗਮ ਦੌਰਾਨ ਕੀਰਤਨ ਜਥੇ ਵੱਲੋਂ ਸਵ: ਚੌ ਓਮ ਪ੍ਰਕਾਸ਼ ਬਜਾੜ ਦੀ ਆਤਮਿਕ ਸ਼ਾਂਤੀ ਦੇ ਲਈ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸ਼ਬਦ ਕੀਰਤਨ ਦੇ ਰਾਹੀਂ ਅਰਦਾਸ ਬੇਨਤੀ ਕੀਤੀ। ਸਮਾਗਮ ਮੌਕੇ ਸਵ. ਓਮ ਪ੍ਰਕਾਸ਼ ਬਜਾੜ ਲੁਧਿਆਣਾ ਵਾਲਿਆਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਦੇ ਲਈ ਹਲਕਾ ਬਲਾਚੌਰ ਤੇ ਹਲਕਾ ਲੁਧਿਆਣਾ ਤੇ ਹੋਰ ਵੱਖ-ਵੱਖ ਹਲਕਿਆਂ ਦੇ ਸਮਾਜ ਸੇਵੀਆਂ ਦੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ, ਅਕਾਲੀ ਆਗੂ ਚਰਨਜੀਤ ਸਿੰਘ ਸਿੰਘ ਢਿੱਲੋਂ, ਵਿਧਾਇਕ ਪੰਪੀ ਪਰਾਸ਼ਰ ਲੁਧਿਆਣਾ, ਬਿਕਰਮ ਸਿੰਘ ਬਾਜਵਾ, ਓਪਤੇਸ਼ ਬਾਜਵਾ, ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ, ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਬ੍ਰਿਗੇਡੀਅਰ ਰਾਜ ਕੁਮਾਰ, ਡੀ.ਐਸ.ਪੀ ਰਾਜ ਕੁਮਾਰ ਕਰੀਮਪੁਰ, ਹਲਕਾ ਬਲਾਚੌਰ ਅਕਾਲੀ ਦਲ ਹਲਕਾ ਇੰਚਾਰਜ ਸੰਦੀਪ ਹਨੀ ਟੌਂਸਾ, ਕਾਮਰੇਡ ਮਹਾਂ ਸਿੰਘ ਰੌੜ੍ਹੀ ਨੇ ਸਵ. ਓਮ ਪ੍ਰਕਾਸ਼ ਬਜਾੜ ਕਰੀਮਪੁਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਮੌਤ ਹੋਣ ਤੋਂ ਬਾਅਦ ਸਮਾਗਮ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਕਰਵਾਏ ਜਾਂਦੇ ਹਨ ਜਿਨ੍ਹਾਂ ਨੇ ਸਮਾਜ ਦੇ ਅੰਦਰ ਆਪਣੀ ਪਹਿਚਾਣ ਨੂੰ ਕਾਇਮ ਕੀਤਾ ਹੁੰਦਾ ਹੈ। ਆਗੂਆਂ ਨੇ ਕਿਹਾ ਕਿ ਸਵ: ਓਮ ਪ੍ਰਕਾਸ਼ ਬਜਾੜ ਨੇ ਸਮਾਜ ਸੇਵਾ ਦੇ ਨਾਲ-ਨਾਲ ਲੁਧਿਆਣਾ ਖੇਤਰ ਦੇ ਅੰਦਰ ਆਪਣੀ ਵੱਖਰੀ ਪਹਿਚਾਣ ਨੂੰ ਕਾਇਮ ਕੀਤਾ ਹੋਇਆ ਸੀ ਜਿਨ੍ਹਾਂ ਦੇ ਸਮਾਜ ਦੇ ਲਈ ਕੀਤੇ ਚੰਗੇ ਕਾਰਜਾਂ ਦੇ ਕਾਰਨ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਵ: ਓਮ ਪ੍ਰਕਾਸ਼ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਭਰਾ ਚੌਧਰੀ ਗੁਰਦਿਆਲ ਚੰਦ ਤੇ ਉਨ੍ਹਾਂ ਦੇ ਸਪੁੱਤਰ ਸੁਖਵਿੰਦਰ ਚੌਧਰੀ ਨੇ ਵੀ ਸਮਾਜ ਦੇ ਅੰਦਰ ਆਪਣੀ ਲੋਕਾਂ ਦੇ ਵਿੱਚ ਪਹਿਚਾਣ ਨੂੰ ਕਾਇਮ ਕੀਤਾ ਹੋਇਆ ਹੈ। ਇਸ ਮੋਕੇ ਅਕਾਲੀ ਆਗੂ ਯੂਥ ਨੇਤਾ ਗੁਰਪ੍ਰੀਤ ਗੁੱਜਰ ਰੈਲਮਾਜਰਾ, ਭਜਨ ਲਾਲ ਖਟਾਣਾ, ਠੇਕੇਦਾਰ ਰਾਮ ਜੀ ਦਾਸ ਖੰਨਾ, ਯਸ਼ਪਾਲ ਭਾਟੀਆ, ਮਹਿੰਦਰਪਾਲ ਪਟਿਆਲਾ, ਨੰਦ ਲਾਲ ਸਿੰਘਪੁਰ, ਰਾਕੇਸ਼ ਕੇਸ਼ੀ ਖਟਾਣਾ, ਕਾਬਲ ਕਾਠਗੜ੍ਹ, ਸਾਬਕਾ ਚੈਅਰਮੈਨ ਅਸ਼ੋਕ ਕਰੀਮਪੁਰ ਧਿਆਨੀ, ਰਮਨ ਨੰਦ ਲਾਲ ਚੌਧਰੀ, ਮਹਿੰਦਰਪਾਲ ਚੂਹੜਪੁਰ, ਓਮੀ ਸਰਪੰਚ ਰਾਜੂਮਮਾਜਰਾ, ਪ੍ਰਵੀਨ ਚੌਧਰੀ ਨਵਾਗਰਾਂ, ਜੀਤ ਰਾਮ ਨਵਾਗਰਾਂ, ਬਲਦੇਵ ਚੰਡੀਗੜ੍ਹ, ਮਹਿੰਦਰਪਾਲ ਭੂੰਬਲਾ ਰਾਜੂ ਮਾਜਰਾ, ਰਣਬੀਰ ਸਿੰਘ, ਓਮ ਪ੍ਰਕਾਸ਼ ਕਾਨੂੰਗੋ, ਅਮਰੀਕ ਕਰੀਮਪੁਰ, ਯੋਗੇਸ਼, ਪ੍ਰਦੀਪ ਕੁਮਾਰ, ਅਸ਼ਵਨੀ ਕੁਮਾਰ ਸਿੰਘਪੁਰ, ਭੂਸ਼ਣ ਖਟਾਣਾ, ਮਨਜੀਤ ਕਾਠਗੜ੍ਹ, ਸ਼ਸ਼ੀਪਾਲ, ਮਾਸਟਰ ਬਲਵੰਤ ਰਾਏ ਚੂਹੜ੍ਹਪੁਰ, ਗੁਰਸੇਵਕ ਮੋਟੀ ਆਦਿ ਗੁੱਜਰ ਸਮਾਜ ਸੁਧਾਰ ਸਭਾ ਦੇ ਆਗੂ ਪ੍ਰਧਾਨ ਕ੍ਰਿਸ਼ਨ ਦੇਵ ਭੂੰਬਲਾ, ਵਾਇਸ ਪ੍ਰਧਾਨ ਰਾਮ ਸਿੰਘ, ਜਰਨਲ ਸੈਕਟਰੀ ਜਗਦੀਸ਼ ਭੂੰਬਲਾ, ਜੁਆਇੰਟ ਸੈਕਟਰੀ ਬਲਦੇਵ ਚਾਂਦਪੁਰੀ, ਪ੍ਰੈੱਸ ਸਕੱਤਰ ਵਿਜੇ ਸਰਪੰਚ, ਸੈਕਟਰੀ ਚਰਨਜੀਤ ਚੰਨੀ, ਰੌਸ਼ਨ ਲਾਲ, ਜਸਵਿੰਦਰ ਭੂੰਬਲਾ, ਰਾਮ ਕ੍ਰਿਸ਼ਨ ਬੂਥਗੜ੍ਹ, ਪ੍ਰੇਮ ਨਾਥ ਭੂੰਬਲਾ, ਸੁਰਜੀਤ ਬਜਾੜ, ਕੈਪਟਨ ਹੰਸ ਰਾਜ, ਪ੍ਰੇਮ ਭੂੰਬਲਾ, ਬਲਰਾਮ ਕੌਸਲਰ ਨਰਿੰਦਰ ਚੌਧਰੀ, ਬੀਟਾ ਸਰਪੰਚ ਆਦਿ ਵੱਖ-ਵੱਖ ਹਲਕਿਆਂ ਦੇ ਸਮਾਜ ਸੇਵੀਆ ਤੇ ਰਾਜਨੀਤਕ ਆਗੂਆਂ ਦੇ ਵੱਲੋਂ ਸਵ: ਚੌ. ਓਮ ਪ੍ਰਕਾਸ਼ ਬਜਾੜ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਸਮਾਗਮ ਦੇ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਜਰਨਲ ਸੈਕਟਰੀ ਜਗਦੀਸ਼ ਭੂੰਬਲਾ ਕੁੱਕੜਸੂਹਾ ਵਾਲਿਆਂ ਵੱਲੋਂ ਨਿਭਾਈ ਗਈ।
ਪਿਛਲੀ ਖ਼ਬਰ ਨੂਰਪੁਰ ਬੇਦੀ ਵਿਖੇ ਨੌਜਵਾਨ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ’ ਤੇ ਤਿੰਨ ਨੌਜਵਾਨਾਂ ਵਿਰੁੱਧ ਮਾਮਲਾ ਦਰਜ , ਗ੍ਰਿਫ਼ਤਾਰ ਅਗਲੀ ਖ਼ਬਰ ਭਾਰਤ ਦੀਆਂ ਰੂਸੀ ਤੇਲ ਦਰਾਮਦਾਂ ਲਗਭਗ 1.8 ਮਿਲੀਅਨ ਬੈਰਲ ਪ੍ਰਤੀ ਦਿਨ ’ਤੇ ਕਾਇਮ, ਮੱਧ ਪੂਰਬ ਨੇ ਘਾਟ ਪੂਰੀ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।