ਡਾ. ਦਵਿੰਦਰ ਬਜਾੜ ਨੂੰ ਸਮਾਜ ਸੇਵੀ ਕੰਮਾਂ ਵਿਚ ਯੋਗਦਾਨ ਪਾਉਣ ਕਰ ਕੇ ਕੀਤਾ ਸਨਮਾਨਿਤ
ਨੂਰਪੁਰ ਬੇਦੀ, 20 ਸਤੰਬਰ (ਹਰਦੀਪ ਸਿੰਘ ਢੀਂਡਸਾ)-ਸਮਾਜ ਸੇਵੀ ਡਾ. ਦਵਿੰਦਰ ਬਜਾੜ ਅਤੇ ਹਰ ਸਮਾਜ ਸੇਵੀ ਮੁਹਿੰਮ ਵਿਚ ਉਨ੍ਹਾਂ ਦਾ ਸਹਿਯੋਗ ਕਰਨ ਵਾਲੇ ਯੁਵਰਾਜ ਸਿੰਘ ਬੂੰਗੜੀ ਨੂੰ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਸਮਾਜ ਸੇਵਾਵਾਂ, ਖ਼ੂਨਦਾਨ ਲਹਿਰ ਅਤੇ ਮੁਫ਼ਤ ਮੈਡੀਕਲ ਕੈਂਪ ਮੁਹਿੰਮ ਲਈ ਸਨਮਾਨਿਤ ਕੀਤਾ ਗਿਆ।
ਨੂਰਪੁਰ ਬੇਦੀ, 20 ਸਤੰਬਰ (ਹਰਦੀਪ ਸਿੰਘ ਢੀਂਡਸਾ)-ਸਮਾਜ ਸੇਵੀ ਡਾ. ਦਵਿੰਦਰ ਬਜਾੜ ਅਤੇ ਹਰ ਸਮਾਜ ਸੇਵੀ ਮੁਹਿੰਮ ਵਿਚ ਉਨ੍ਹਾਂ ਦਾ ਸਹਿਯੋਗ ਕਰਨ ਵਾਲੇ ਯੁਵਰਾਜ ਸਿੰਘ ਬੂੰਗੜੀ ਨੂੰ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਸਮਾਜ ਸੇਵਾਵਾਂ, ਖ਼ੂਨਦਾਨ ਲਹਿਰ ਅਤੇ ਮੁਫ਼ਤ ਮੈਡੀਕਲ ਕੈਂਪ ਮੁਹਿੰਮ ਲਈ ਸਨਮਾਨਿਤ ਕੀਤਾ ਗਿਆ। ਨੰਬਰਦਾਰ ਯੂਨੀਅਨ ਪੰਜਾਬ ਦੇ ਰੂਪਨਗਰ ਜ਼ਿਲ੍ਹਾ ਪ੍ਰਧਾਨ ਚੌਧਰੀ ਵਰਿੰਦਰ ਕੁਮਾਰ ਵਲੋਂ ਦੋਵਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੌਧਰੀ ਵਰਿੰਦਰ ਕੁਮਾਰ ਨੇ ਕਿਹਾ ਕਿ ਡਾ. ਦੇਵੇਂਦਰ ਬਜਾੜ ਵਲੋਂ ਲੋਕ ਭਲਾਈ ਦੇ ਹਰ ਕਾਰਜ ਵਿਚ ਲਗਾਤਾਰ ਦਿੱਤਾ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਤੋਂ ਬਚਾਉਣ ਅਤੇ ਨਸ਼ਾ ਮੁਕਤੀ ਲਈ ਡਾ. ਬਜਾੜ ਵਲੋਂ ਚਲਾਈ ਜਾ ਰਹੀ ਮੁਹਿੰਮ ਵੀ ਬਹੁਤ ਹੀ ਸਰਾਹਣਯੋਗ ਹੈ। ਸਨਮਾਨ ਪ੍ਰਾਪਤ ਕਰਨ ਉਪਰੰਤ ਡਾ. ਬਜਾੜ ਨੇ ਚੌਧਰੀ ਵਰਿੰਦਰ ਕੁਮਾਰ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮਾਜ ਭਲਾਈ ਦੇ ਕਾਰਜਾਂ ਵਿਚ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਜਾਰੀ ਰੱਖਣਗੇ। ਇਸ ਮੌਕੇ ਸਰਦਾਰ ਸਵਰਨ ਸਿੰਘ, ਯੋਧਾ ਸਿੰਘ, ਸਤਪਾਲ, ਮਨਦੀਪ ਅਸਮਾਨਪੁਰ, ਸ਼ਿੰਦੂ ਚੌਧਰੀ, ਨਰਿੰਦਰ ਚੌਹਾਨ, ਬਿੰਦਾ ਚੌਧਰੀ, ਅਨਿਲ ਰਾਣਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।