21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ : ਵਿਧਾਇਕ ਚੱਢਾ ਨਲਹੋਟੀ ਉੱਪਰਲੀ ਵਿਖੇ 11 ਵਾਂ ‘ ਤੰਦਰੁਸਤੀ ਦਾ ਸੁਨੇਹਾ ’ ਖੇਡ ਸਮਾਗਮ , ਪਿੰਕਾ ਜਰਗ ਨੇ ਨੌਜਵਾਨਾਂ ਨਾਲ ਸਾਂਝਾ ਕੀਤਾ ਤੰਦਰੁਸਤੀ ਦਾ ਸੁਨੇਹਾ ਗੱਲਬਾਤ ਕਰ ਰਹੇ ਇਲਾਕਾ ਸੁਧਾਰ ਕਮੇਟੀ ਦੇ ਆਗੂ ਅਤੇ ਕਾਲੋਨੀ ਵਿਚ ਖੜ੍ਹੇ ਕਮਰਸ਼ੀਅਲ ਵਾਹਨ । ਰੂਪਨਗਰ ਦੇ ਐਨ ਵਿਚਕਾਰ ਨਹਿਰੀ ਜ਼ਮੀਨ ’ ਤੇ ਵਸੀ ਬਸਤੀ ਦਾ ਮੁੱਦਾ ਉੱਠਿਆ ਗੰਦਗੀ ਅਤੇ ਮਲ - ਮੂਤਰ ਸਰਹਿੰਦ ਨਹਿਰ ਵਿਚ ਜਾਣ ਦਾ ਦੋਸ਼ ; ਹਲਕਾ ਸੁਧਾਰ ਕਮੇਟੀ ਨੇ ਕਾਰਵਾਈ ਦੀ ਕੀਤੀ ਮੰਗ

ਰੂਪਨਗਰ, 20 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਦੇ ਐਨ ਵਿਚਕਾਰ ਨਿਰੰਕਾਰੀ ਸਤਿਸੰਗ ਭਵਨ ਦੇ ਨੇੜੇ ਸਰਹਿੰਦ ਨਹਿਰ ਦੇ ਕੰਢੇ ’ਤੇ ਨਹਿਰੀ ਵਿਭਾਗ ਦੀ ਜ਼ਮੀਨ ’ਤੇ ਵਸੀ ਬਸਤੀ ਦਾ ਮਾਮਲਾ ਸਾਹਮਣੇ ਆਇਆ ਹੈ। ਹਲਕਾ ਸੁਧਾਰ ਕਮੇਟੀ ਰੂਪਨਗਰ ਦੇ ਜਨਰਲ ਸਕੱਤਰ ਰਣਜੀਤ ਸਿੰਘ ਪਟਿਆਲਾ, ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ ਅਤੇ ਹੋਰ ਮੈਂਬਰਾਂ ਨੇ ਦੋਸ਼ ਲਾਇਆ ਕਿ ਉਕਤ ਜ਼ਮੀਨ ’ਤੇ 100 ਤੋਂ ਵੱਧ ਘਰ ਬਣੇ ਹੋਏ ਹਨ ਅਤੇ ਬਸਤੀ ਵਲੋਂ ਵੱਡੀ ਮਾਤਰਾ ਵਿਚ ਗੰਦਗੀ ਅਤੇ ਮਲ-ਮੂਤਰ ਨਹਿਰ ਦੇ ਕੰਢੇ ਸੁੱਟਿਆ ਜਾ ਰਿਹਾ ਹੈ।

ਯਾਦਗਾਰੀ ਤਸਵੀਰ ਖਿਚਾਉਂਦੇ ਹੋਏ ਵਿਧਾਇਕ ਚੱਡਾ ਤੇ ਹੋਰ। ਤਸਵੀਰ:ਗੁਰਬੀਰ ਵਾਲੀਆ 21-09-2026
ਰੂਪਨਗਰ, 20 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਦੇ ਐਨ ਵਿਚਕਾਰ ਨਿਰੰਕਾਰੀ ਸਤਿਸੰਗ ਭਵਨ ਦੇ ਨੇੜੇ ਸਰਹਿੰਦ ਨਹਿਰ ਦੇ ਕੰਢੇ ’ਤੇ ਨਹਿਰੀ ਵਿਭਾਗ ਦੀ ਜ਼ਮੀਨ ’ਤੇ ਵਸੀ ਬਸਤੀ ਦਾ ਮਾਮਲਾ ਸਾਹਮਣੇ ਆਇਆ ਹੈ। ਹਲਕਾ ਸੁਧਾਰ ਕਮੇਟੀ ਰੂਪਨਗਰ ਦੇ ਜਨਰਲ ਸਕੱਤਰ ਰਣਜੀਤ ਸਿੰਘ ਪਟਿਆਲਾ, ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ ਅਤੇ ਹੋਰ ਮੈਂਬਰਾਂ ਨੇ ਦੋਸ਼ ਲਾਇਆ ਕਿ ਉਕਤ ਜ਼ਮੀਨ ’ਤੇ 100 ਤੋਂ ਵੱਧ ਘਰ ਬਣੇ ਹੋਏ ਹਨ ਅਤੇ ਬਸਤੀ ਵਲੋਂ ਵੱਡੀ ਮਾਤਰਾ ਵਿਚ ਗੰਦਗੀ ਅਤੇ ਮਲ-ਮੂਤਰ ਨਹਿਰ ਦੇ ਕੰਢੇ ਸੁੱਟਿਆ ਜਾ ਰਿਹਾ ਹੈ। ਪ੍ਰੈੱਸ ਨੂੰ ਜਾਰੀ ਸਾਂਝੇ ਬਿਆਨ ਵਿਚ ਉਨ੍ਹਾਂ ਦੱਸਿਆ ਕਿ ਮੀਂਹ ਪੈਣ ਸਮੇਂ ਇਹ ਗੰਦਗੀ ਸਰਹਿੰਦ ਨਹਿਰ ਦੇ ਪਾਣੀ ਵਿਚ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਹਿਰ ਦਾ ਪਾਣੀ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਲੋਕਾਂ ਵਲੋਂ ਵਰਤੋਂ ਵਿਚ ਲਿਆਂਦਾ ਜਾਂਦਾ ਹੈ, ਇਸ ਲਈ ਨਹਿਰ ਦੀ ਸਫ਼ਾਈ ਅਤੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਮਾਮਲਾ ਗੰਭੀਰ ਹੈ। ਕਮੇਟੀ ਆਗੂਆਂ ਅਨੁਸਾਰ ਉਕਤ ਜ਼ਮੀਨ ਨਗਰ ਕੌਂਸਲ ਰੂਪਨਗਰ ਦੀ ਹੱਦ ਅੰਦਰ ਆਉਂਦੀ ਹੈ, ਪਰ ਇਸ ਦੀ ਮਲਕੀਅਤ ਨਹਿਰੀ ਵਿਭਾਗ ਦੀ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਸਾਲ ਪਹਿਲਾਂ ਇੱਥੇ ਦੋ-ਚਾਰ ਪਰਿਵਾਰ ਝੌਂਪੜੀਆਂ ਬਣਾ ਕੇ ਰਹਿਣ ਲੱਗੇ ਸਨ, ਪਰ ਹੌਲੀ-ਹੌਲੀ ਬਸਤੀ ਦਾ ਵਿਸਥਾਰ ਹੁੰਦਾ ਗਿਆ ਅਤੇ ਹੁਣ ਇੱਥੇ ਇੱਕ ਪਿੰਡ ਤੋਂ ਵੀ ਵੱਧ ਆਬਾਦੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਰਣਜੀਤ ਸਿੰਘ ਪਤਿਆਲਾਂ ਅਤੇ ਹੋਰ ਆਗੂਆਂ ਨੇ ਦੋਸ਼ ਲਾਇਆ ਕਿ ਬਸਤੀ ਵਿਚ ਰਹਿਣ ਵਾਲੇ ਕੁੱਝ ਲੋਕ ਪ੍ਰਾਈਵੇਟ ਕਾਲੋਨੀਆਂ ਦੀਆਂ ਸੜਕਾਂ ਅਤੇ ਚਾਰਦੀਵਾਰੀਆਂ ਬਣਾਉਣ ਦੇ ਠੇਕੇ ਅਤੇ ਮਟੀਰੀਅਲ ਸਪਲਾਈ ਦਾ ਕੰਮ ਵੀ ਕਰ ਰਹੇ ਹਨ। ਉਨ੍ਹਾਂ ਅਨੁਸਾਰ ਬਸਤੀ ਵਿਚ ਪ੍ਰੀ-ਮਿਕਸ ਮਸ਼ੀਨ, ਰੋਡ ਰੋਲਰ, ਟਰੈਕਟਰ-ਟਰਾਲੀਆਂ ਸਮੇਤ ਸੜਕ ਨਿਰਮਾਣ ਨਾਲ ਸਬੰਧਿਤ ਭਾਰੀ ਮਸ਼ੀਨਰੀ ਵੀ ਮੌਜੂਦ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਬਸਤੀ ਵਿਚ ਦੋ ਦਰਜਨ ਤੋਂ ਵੱਧ ਵਾਹਨ ਮੌਜੂਦ ਹਨ। ਆਗੂਆਂ ਨੇ ਕਿਹਾ ਕਿ ਬਸਤੀ ਵਿਚ ਸੁੱਟੀ ਜਾ ਰਹੀ ਗੰਦਗੀ ਕਾਰਨ ਇਲਾਕੇ ਵਿਚ ਬਦਬੂ ਫੈਲੀ ਹੋਈ ਹੈ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਮੇਟੀ ਆਗੂਆਂ ਨੇ ਇਹ ਵੀ ਸਵਾਲ ਉਠਾਇਆ ਕਿ ਨਹਿਰੀ ਵਿਭਾਗ ਜਾਂ ਨਗਰ ਕੌਂਸਲ ਵਲੋਂ ਇਸ ਬਸਤੀ ਸਬੰਧੀ ਕਿਸੇ ਕਿਸਮ ਦੀ ਫ਼ੀਸ ਜਾਂ ਵਸੂਲੀ ਕੀਤੀ ਜਾ ਰਹੀ ਹੈ ਜਾਂ ਨਹੀਂ, ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ। ਰਣਜੀਤ ਸਿੰਘ ਪਤਿਆਲਾਂ ਨੇ ਸਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਕਿ ਉਹ ਸਪੱਸ਼ਟ ਕਰਨ ਕਿ ਨਹਿਰੀ ਜ਼ਮੀਨ ’ਤੇ ਇਸ ਤਰ੍ਹਾਂ ਦੀ ਬਸਤੀ ਦੇ ਵਿਕਾਸ ਨੂੰ ਰੋਕਣ ਲਈ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ, ਕਾਰਜ ਸਾਧਕ ਅਫ਼ਸਰ ਰੂਪਨਗਰ ਅਤੇ ਕਾਰਜਕਾਰੀ ਇੰਜੀਨੀਅਰ, ਸਰਹਿੰਦ ਕੈਨਾਲ ਰੂਪਨਗਰ ਨੂੰ ਲਿਖਤੀ ਜਾਣਕਾਰੀ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕਮੇਟੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਾਮਲੇ ’ਤੇ ਫ਼ੌਰੀ ਕਾਰਵਾਈ ਨਾ ਕੀਤੀ ਗਈ ਤਾਂ ਇਲਾਕਾ ਸੁਧਾਰ ਕਮੇਟੀ ਵਲੋਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਨੂੰ ਨਾਲ ਲੈ ਕੇ ਇਸ ਮਾਮਲੇ ਸਬੰਧੀ ਆਪਣੀਆਂ ਗਤੀਵਿਧੀਆਂ ਤੇਜ਼ ਕੀਤੀਆਂ ਜਾਣਗੀਆਂ। ਇਸ ਮੌਕੇ ਸੁਰਿੰਦਰ ਸਿੰਘ, ਇੰਦਰਜੀਤ ਸਿੰਘ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ ਭਾਊ, ਨਸੀਬ ਸਿੰਘ ਫ਼ੌਜੀ, ਬਲਵਿੰਦਰ ਸਿੰਘ, ਜਥੇਦਾਰ ਰਣਜੀਤ ਸਿੰਘ ਅਤੇ ਇਕਬਾਲ ਸਿੰਘ ਦਬੁਰਜੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ ਦੇ ਧਰਨੇ ਨੂੰ ਹਾਸੋਹੀਣਾ ਦੱਸਣਾ ਹੰਕਾਰ ਦੀ ਸਿਖਰ: ਮੱਕੜ ਅਗਲੀ ਖ਼ਬਰ ਬਾਬਾ ਸ੍ਰੀਚੰਦ ਜੀ ਦੇ ਜਨਮ ਦਿਹਾੜੇ ਮੌਕੇ ਬਾਬਾ ਕਲਾਧਾਰੀ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਹਰਜੋਤ ਸਿੰਘ ਬੈਂਸ ਨੇ ਸ਼ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।