ਜੀਵਨ ਦੀ ਅਸਲ ਕਮਾਈ ਪ੍ਰਭੂ ਦਾ ਨਾਮ ਸਿਮਰਨ , ਸਤਿਸੰਗ ਅਤੇ ਸੇਵਾ ਹੈ - ਬਾਬਾ ਬਾਲ ਜੀ
ਨੂਰਪੁਰ ਬੇਦੀ, 19 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਰਾਧਾ ਅਸ਼ਟਮੀ ਦੇ ਪਾਵਨ ਮੌਕੇ ਸ਼੍ਰੀ ਰਾਧਾ ਕ੍ਰਿਸ਼ਨ ਸਤਿਸੰਗ ਘਰ, ਕਾਂਗੜ ਰੋਡ, ਨੂਰਪੁਰ ਬੇਦੀ ਵਿਖੇ ਰਾਸ਼ਟਰੀ ਸੰਤ ਬਾਬਾ ਬਾਲ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਬਹੁਤ ਕੀਮਤੀ ਹੈ। ਇਸ ਜੀਵਨ ਦੀ ਅਸਲ ਕਮਾਈ ਪ੍ਰਭੂ ਦਾ ਨਾਮ ਸਿਮਰਨ, ਸਤਿਸੰਗ, ਸੇਵਾ ਅਤੇ ਪਰਉਪਕਾਰ ਹੈ।
ਨੂਰਪੁਰ ਬੇਦੀ, 19 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਰਾਧਾ ਅਸ਼ਟਮੀ ਦੇ ਪਾਵਨ ਮੌਕੇ ਸ਼੍ਰੀ ਰਾਧਾ ਕ੍ਰਿਸ਼ਨ ਸਤਿਸੰਗ ਘਰ, ਕਾਂਗੜ ਰੋਡ, ਨੂਰਪੁਰ ਬੇਦੀ ਵਿਖੇ ਰਾਸ਼ਟਰੀ ਸੰਤ ਬਾਬਾ ਬਾਲ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਬਹੁਤ ਕੀਮਤੀ ਹੈ। ਇਸ ਜੀਵਨ ਦੀ ਅਸਲ ਕਮਾਈ ਪ੍ਰਭੂ ਦਾ ਨਾਮ ਸਿਮਰਨ, ਸਤਿਸੰਗ, ਸੇਵਾ ਅਤੇ ਪਰਉਪਕਾਰ ਹੈ। ਉਨ੍ਹਾਂ ਸੰਗਤ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿਚ ਚੰਗੇ ਕਰਮ ਕਰਨ ਦੇ ਨਾਲ-ਨਾਲ ਲੋੜਵੰਦਾਂ ਦੀ ਸਹਾਇਤਾ ਅਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਧਾ ਅਸ਼ਟਮੀ ਸਾਨੂੰ ਪ੍ਰੇਮ, ਭਗਤੀ ਅਤੇ ਸਮਰਪਣ ਦਾ ਸੰਦੇਸ਼ ਦਿੰਦੀ ਹੈ। ਜੇਕਰ ਮਨੁੱਖ ਨਿਰਮਲ ਮਨ ਨਾਲ ਪ੍ਰਭੂ ਦਾ ਨਾਮ ਜਪੇ ਅਤੇ ਸਚਾਈ ਦੇ ਰਾਹ ’ਤੇ ਚੱਲੇ ਤਾਂ ਉਸ ਦੇ ਜੀਵਨ ਵਿਚ ਆਤਮਿਕ ਸ਼ਾਂਤੀ ਆਉਂਦੀ ਹੈ। ਸਤਿਸੰਗ ਦੌਰਾਨ ਭਜਨ-ਕੀਰਤਨ ਅਤੇ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸਤਿਸੰਗ ਉਪਰੰਤ ਸੰਗਤ ਲਈ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ। ਸੰਗਤ ਨੇ ਸ਼ਰਧਾ ਨਾਲ ਪ੍ਰਸ਼ਾਦ ਗ੍ਰਹਿਣ ਕੀਤਾ। ਸਮਾਗਮ ਨੂੰ ਸਫਲ ਬਣਾਉਣ ਵਿਚ ਸਤਿਸੰਗ ਘਰ ਕਮੇਟੀ ਦੇ ਸੇਵਾਦਾਰ ਹੇਮੰਤ ਸੈਣੀ, ਧਰਮਪਾਲ, ਬਲਰਾਮ, ਸੁਰਿੰਦਰ ਸੈਣੀ, ਰੌਸ਼ਨ ਲਾਲ, ਸੋਨੀ, ਬਿੱਲਾ, ਰਾਮ ਸਰੂਪ, ਕੇਵਲ, ਬਲਦੇਵ ਸਿੰਘ, ਰਾਮ ਤੀਰਥ, ਹੰਸ ਰਾਜ, ਰਾਮ ਕੁਮਾਰ ਚੋਪੜਾ ਡਿੰਪਲ ਅਤੇ ਕਿਸ਼ਨ ਫ਼ੌਜੀ ਸੈਣੀ ਮਾਜਰਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।