ਭੱਲੜੀ ਤੋਂ ਖੇੜਾ ਕਲਮੋਟ ਜਾਣ ਲਈ ਸਵਾਂ ਨਦੀ ’ ਤੇ ਬਣਾਇਆ ਆਰਜ਼ੀ ਪੁਲ , ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਲੇਗੀ ਸਹੂਲਤ
ਸੁਖਸਾਲ, 19 ਸਤੰਬਰ (ਧਰਮ ਪਾਲ)-ਭੱਲੜੀ ਤੋਂ ਖੇੜਾ ਕਲਮੋਟ ਨੂੰ ਜਾਣ ਵਾਲੇ ਰਸਤੇ ’ਤੇ ਸਵਾਂ ਨਦੀ ’ਤੇ ਇਲਾਕੇ ਦੇ ਮੋਹਤਵਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਰਜ਼ੀ ਪੁਲ ਬਣਾਇਆ ਗਿਆ ਹੈ। ਇਸ ਪੁਲ ਦੇ ਬਣਨ ਨਾਲ ਭੱਲੜੀ, ਖੇੜਾ ਕਲਮੋਟ ਸਮੇਤ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਵਿਚ ਵੱਡੀ ਸਹੂਲਤ ਮਿਲੇਗੀ।
ਅਜੀਤ ਡੈਸਕ
20-09-2026