ਹਲਕਾ ਇੰਚਾਰਜ ਗੜ੍ਹੀ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਭੈਰੋਮਾਜਰਾ ਵਿਖੇ ਹੋਏ ਨਤਮਸਤਕ ਮਹਾਂਪੁਰਸ਼ਾਂ ਤੋਂ ਲਿਆ ਅਸ਼ੀਰਵਾਦ
ਸ੍ਰੀ ਚਮਕੌਰ ਸਾਹਿਬ, 19 ਸਤੰਬਰ (ਜਗਮੋਹਣ ਸਿੰਘ ਨਾਰੰਗ)-ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨਜ਼ਦੀਕੀ ਪਿੰਡ ਭੈਰੋਮਾਜਰਾ ਦੇ ਗੁਰਦੁਆਰਾ ਸ੍ਰੀ ਦਸਮੇਸ਼ਗੜ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਮੁਖੀ ਬਾਬਾ ਸੁਖਪਾਲ ਸਿੰਘ ਤੋਂ ਅਸ਼ੀਰਵਾਦ ਲਿਆ। ਇਸ ਮੌਕੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਮਹਾਂਪੁਰਸ਼ਾਂ ਨਾਲ ਪੰਜਾਬ ਸੂਬੇ ਦੀ ਚੜ੍ਹਦੀ ਕਲਾ ਲਈ ਵਿਚਾਰਾਂ ਕੀਤੀਆਂ।
ਭੈਰੋਮਾਜਰਾ ਵਿਖੇ ਪੁੱਜੇ ਜਸਵੀਰ ਸਿੰਘ ਗੜੀ ਬਾਬਾ ਸੁਖਪਾਲ ਸਿੰਘ ਭੈਰੋਮਾਜਰਾ ਵਾਲਿਆਂ ਤੋਂ ਅਸ਼ੀਰਵਾਦ ਹਾਸਲ ਕਰਦੇ ਹੋਏ। ਤਸਵੀਰ:ਜਗਮੋਹਣ ਸਿੰਘ ਨਾਰੰਗ
20-09-2026