17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਮੁੱਖ ਮੰਤਰੀ ਦੀ ਫੇਰੀ ਦੌਰਾਨ ਭਗਵੰਤਾਂ ਦੀ ਰਹੀ ਚਰਚਾ

ਢੇਰ, 16 ਸਤੰਬਰ (ਸ਼ਿਵ ਕੁਮਾਰ ਕਾਲੀਆ)-ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਜ਼ਦੀਕੀ ਪਿੰਡ ਜਿੰਦਵੜੀ ਵਿਖੇ ਪਹੁੰਚਣਾ ਲੋਕਾਂ ਦੇ ਵਿਚ ਭਾਰੀ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਆਗਮਨ ’ਤੇ ਵੱਡਾ ਇਕੱਠ ਕਰਨ ਦੇ ਵਿਚ ਕਾਮਯਾਬ ਰਹੀ ਹੈ, ਜਿਸ ਦਾ ਸਿਹਰਾ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਿਰ ਜਾਂਦਾ ਹੈ।

ਅਜੀਤ ਡੈਸਕ 17-09-2026
ਢੇਰ, 16 ਸਤੰਬਰ (ਸ਼ਿਵ ਕੁਮਾਰ ਕਾਲੀਆ)-ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਜ਼ਦੀਕੀ ਪਿੰਡ ਜਿੰਦਵੜੀ ਵਿਖੇ ਪਹੁੰਚਣਾ ਲੋਕਾਂ ਦੇ ਵਿਚ ਭਾਰੀ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਆਗਮਨ ’ਤੇ ਵੱਡਾ ਇਕੱਠ ਕਰਨ ਦੇ ਵਿਚ ਕਾਮਯਾਬ ਰਹੀ ਹੈ, ਜਿਸ ਦਾ ਸਿਹਰਾ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਿਰ ਜਾਂਦਾ ਹੈ। ਪਰੰਤੂ ਇਸ ਦੌਰਾਨ ਭਗਵੰਤਾਂ ਦੇ ਨਾਮ ਦੀ ਭਾਰੀ ਚਰਚਾ ਰਹੀ, ਜਿਸ ਵਿਚ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਾਮ ਸ਼ਾਮਲ ਹੈ, ਜਿਨਾਂ ਦਾ ਪਿੰਡ ਜਿੰਦਵੜੀ ਵਿਖੇ ਪਹੁੰਚਣ ਦੇ ਲਈ ਹਾਜ਼ਰ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਸਵਾਗਤ ਕਰਨ ਦੇ ਲਈ ਪਿੰਡ ਥਲੂਹ ਦੇ ਸਰਪੰਚ ਭਗਵੰਤ ਸਿੰਘ ਅਟਵਾਲ ਦੀ ਡਿਊਟੀ ਲਗਾਈ ਗਈ ਅਤੇ ਇੱਕ ਭਗਵੰਤ ਸਿੰਘ ਮਟੋਰ ਉਹ ਜਿਸ ਨੂੰ ਪੰਜਾਬ ਪੁਲਿਸ ਵਲੋਂ ਸਵੇਰੇ ਹੀ ਘਰ ਤੋਂ ਚੁੱਕ ਲਿਆ ਗਿਆ। ਜਿਸ ਬਾਰੇ ਚਰਚਾ ਸੀ ਕਿ ਭਗਵੰਤ ਸਿੰਘ ਮਟੋਰ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਕੁੱਝ ਸਵਾਲ ਪੁੱਛਣੇ ਸਨ। ਜਿਸ ਨੂੰ ਮੁੱਖ ਰੱਖਦੇ ਹੋਏ ਪੁਲਿਸ ਵਲੋਂ ਇਹ ਕਾਰਵਾਈ ਕੀਤੀ ਗਈ। ਭਾਵੇਂ ਕੁੱਝ ਵੀ ਹੋਵੇ ਬੀਤੇ ਕੱਲ੍ਹ ਇਲਾਕੇ ਵਿਚ ਭਗਵੰਤ ਨਾਮ ਦੀਆਂ ਖ਼ੂਬ ਚਰਚਾਵਾਂ ਰਹੀਆਂ।
ਪਿਛਲੀ ਖ਼ਬਰ ਝੋਨੇ ਦੀ ਖਰੀਦ ਅੱਜ ਤੋਂ ਯਕੀਨੀ ਬਣਾਈ ਜਾਵੇ - ਭੰਗੂ 2 ਅਕਤੂਬਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਫਤਿਹਗੜ੍ਹ ਸਾਹਿਬ... ਅਗਲੀ ਖ਼ਬਰ ਸੈਨੇਟ ਚੋਣਾਂ ’ ਚ ਪ੍ਰੋਫੈਸਰਾਂ ਵਿਚੋਂ ਚਾਰ ਉਮੀਦਵਾਰ ਰਹੇ ਜੇਤੂ ਪ੍ਰੋਫੈਸਰ ਹਲਕੇ ਤੋਂ ਅਮਰਜੀਤ ਸਿੰਘ ਨੌਰਾ ਤੇ ਜਤਿੰਦਰ ਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।