09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪਿੰਡ ਓਇੰਦ ਖੇਡ ਮੇਲੇ ਵਿਚ ਪਿੰਡ ਦੁਤਾਲ ਦੀ ਟੀਮ ਨੇ ਜਿੱਤਿਆ ਕਬੱਡੀ ਕੱਪ

ਮੋਰਿੰਡਾ, 8 ਸਤੰਬਰ (ਤਰਲੋਚਨ ਸਿੰਘ ਕੰਗ)-ਪਿੰਡ ਓਇੰਦ ਵਿਖੇ ਗੁੱਗਾ ਜ਼ਾਹਰ ਪੀਰ ਜੀ ਦੀ ਯਾਦ ਨੂੰ ਸਮਰਪਿਤ ਨਹਿਰੂ ਯੁਵਾ ਕੇਂਦਰ ਰੋਪੜ੍ਹ ਦੀ ਸਰਪ੍ਰਸਤੀ ਹੇਠ ਯੂਥ ਵੈਲਫੇਅਰ ਕਲੱਬ ਓਇੰਦ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਕਬੱਡੀ ਕੱਪ ਵਿਚ ਪਿੰਡ ਦੁਤਾਲ ਦੀ ਟੀਮ ਨੇ ਪਿੰਡ ਪੱਤੜ ਕਲਾਂ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਕੁਲਦੀਪ ਸਿੰਘ ਓਇੰਦ ਨੇ ਦੱਸਿਆ ਕਿ ਖੇਡ ਮੇਲੇ ਦਾ ਉਦਘਾਟਨ ਆਸ਼ੀਸ਼ ਪਾਲ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਰੋਪੜ੍ਹ ਨੇ ਕੀਤਾ।

ਅਜੀਤ ਡੈਸਕ 09-09-2026
ਮੋਰਿੰਡਾ, 8 ਸਤੰਬਰ (ਤਰਲੋਚਨ ਸਿੰਘ ਕੰਗ)-ਪਿੰਡ ਓਇੰਦ ਵਿਖੇ ਗੁੱਗਾ ਜ਼ਾਹਰ ਪੀਰ ਜੀ ਦੀ ਯਾਦ ਨੂੰ ਸਮਰਪਿਤ ਨਹਿਰੂ ਯੁਵਾ ਕੇਂਦਰ ਰੋਪੜ੍ਹ ਦੀ ਸਰਪ੍ਰਸਤੀ ਹੇਠ ਯੂਥ ਵੈਲਫੇਅਰ ਕਲੱਬ ਓਇੰਦ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਕਬੱਡੀ ਕੱਪ ਵਿਚ ਪਿੰਡ ਦੁਤਾਲ ਦੀ ਟੀਮ ਨੇ ਪਿੰਡ ਪੱਤੜ ਕਲਾਂ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਕੁਲਦੀਪ ਸਿੰਘ ਓਇੰਦ ਨੇ ਦੱਸਿਆ ਕਿ ਖੇਡ ਮੇਲੇ ਦਾ ਉਦਘਾਟਨ ਆਸ਼ੀਸ਼ ਪਾਲ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਰੋਪੜ੍ਹ ਨੇ ਕੀਤਾ। ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਗੁਰਿੰਦਰ ਸਿੰਘ ਬੈਦਵਾਨ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ, ਮਨਜੀਤ ਸਿੰਘ ਨਵਾਂ ਗਰਾਓਂ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ, ਗਗਨਦੀਪ ਸਿੰਘ ਤੋਲੇਮਾਜਰਾ, ਮਾਸਟਰ ਸੁਖਜੀਤ ਸਿੰਘ ਸਵਾੜਾ, ਸਰਬਜੀਤ ਕੌਰ ਸੋਸ਼ਲ ਮੀਡੀਆ ਇੰਚਾਰਜ, ਮਨਪ੍ਰੀਤ ਸਿੰਘ ਬੱਤਰਾ ਸੀਨੀਅਰ ਕਾਂਗਰਸੀ ਆਗੂ, ਅਮਨ ਸ਼ਰਮਾ ਝੰਜੇੜੀ, ਪਵਨ ਰਾਣਾ ਮਛਲੀ ਕਲਾਂ, ਕੁਲਦੀਪ ਸਿੰਘ ਸਿੰਘਪੁਰਾ, ਨਰਿੰਦਰ ਸ਼ਰਮਾ ਭਾਜਪਾ ਆਗੂ, ਜਥੇਦਾਰ ਕੁਲਦੀਪ ਸਿੰਘ ਤਰਨਾ ਦਲ, ਜਥੇਦਾਰ ਸ਼ਿੰਗਾਰਾ ਸਿੰਘ ਬੁੱਢਾ ਦਲ ਨੇ ਹਾਜ਼ਰੀ ਲਵਾਈ। ਉਹਨਾਂ ਦੱਸਿਆ ਕਿ ਕਬੱਡੀ ਮੁਕਾਬਲਿਆਂ ਵਿੱਚ 45, 55 ਅਤੇ 65 ਕਿੱਲੋ ਭਾਰ ਵਰਗ ਵਿੱਚ 55 ਟੀਮਾਂ ਨੇ ਭਾਗ ਲਿਆ। ਕਬੱਡੀ ਕੱਪ ਵਿੱਚ ਦੁਤਾਲ ਦੀ ਟੀਮ ਨੇ ਪਹਿਲਾ ਅਤੇ ਪਿੰਡ ਪੱਤੜ ਕਲਾਂ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਉਹਨਾਂ ਦੱਸਿਆ ਕਿ ਸਰਵੋਤਮ ਰੇਡਰ ਤੇ ਜਾਫੀ ਨੂੰ ਪੰਜ-ਪੰਜ ਕਿੱਲੋ ਦੇਸੀ ਘਿਓ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਐੱਨ.ਆਰ.ਆਈ. ਵੀਰਾਂ ਵਿੱਚ ਗੁਰਪ੍ਰੀਤ ਸਿੰਘ ਕੰਧੋਲਾ, ਗੁਰਮੀਤ ਸਿੰਘ ਨੱਤ, ਗੁਰਜਿ ੰਦਰ ਸਿੰਘ ਬੋਨੀ, ਗੁਰਪ੍ਰੀਤ ਸਿੰਘ ਇਟਲੀ, ਦਮਨ ਮਾਵੀ, ਕਰਮਜੀਤ ਸਿੰਘ ਮੁੰਡੀ, ਗੁਰਪ੍ਰੀਤ ਸਿੰਘ ਰੰਗੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਕੁਮੈਂਟਰੀ ਦੀ ਜਿੰਮੇਵਾਰੀ ਜੱਸਾ ਘਰਖਣਾ, ਕੁਲਵੀਰ ਸਮਰੌਲੀ ਅਤੇ ਪਵਨ ਧਿਆਨਪੁਰਾ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਬਹਾਦਰ ਸਿੰਘ, ਯਾਦਵਿੰਦਰ ਸਿੰਘ ਯਾਦੀ, ਹਰਜਿੰਦਰ ਸਿੰਘ ਕੰਧੋਲਾ, ਰਤਨ ਸਿੰਘ ਫੌਜੀ, ਸੁਰਿੰਦਰ ਪਾਲ ਸਿੰਘ ਮੰਗਾ, ਸੂਬੇਦਾਰ ਪ੍ਰੀਤਪਾਲ ਸਿੰਘ, ਰਜਿੰਦਰ ਸਿੰਘ ਰਾਜ, ਹਰਜਿੰਦਰ ਸਿੰਘ ਛਿੰਦਾ ਅਰਨੌਲੀ, ਬਲਜਿੰਦਰ ਸਿੰਘ ਧਨੌਰੀ, ਅੰਮ੍ਰਿਤਪਾਲ ਸਿੰਘ ਬਾਠ ਧਿਆਨਪੁਰਾ, ਹਰਦੀਪ ਸਿੰਘ ਦੀਪਾ ਖਾਬੜਾਂ, ਸਿਕੰਦਰ ਸਿੰਘ ਭਗਤ, ਰਣਜੀਤ ਸਿੰਘ, ਸੁਰਮੁੱਖ ਸਿੰਘ ਢੰਗਰਾਲੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਬਾਲੇਵਾਲ ਦੇ ਛਿੰਝ ਮੇਲੇ ’ਚ ਪਹਿਲਵਾਨ ਯਸ਼ ਪੱਟੀ ਨੇ 51 ਹਜ਼ਾਰ ਰੁਪਏ ਇਨਾਮੀ ਰਾਸ਼ੀ ਵਾਲੀ ਕੁਸ਼ਤੀ ਜਿੱਤ ਕੇ ਕੀਤਾ ਕਬਜ਼ਾ ਯਾਦਗ... ਅਗਲੀ ਖ਼ਬਰ ਮੇਰਾ ਸੁਪਨਾ ਆਤਮ ਨਿਰਭਰ ਹੋਵੇ ਰੋਪੜ ਅਪਣਾ ਮੁਹਿੰਮ ਤਹਿਤ ਲੋੜਵੰਦ ਅਤੇ ਬੇਸਹਾਰਾ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।