09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪ੍ਰਾਚੀਨ ਮੰਦਰ ਬਾਬਾ ਬਿੜੇ ਵਾਲੇ ਸੂਰੇਵਾਲ ਵਿਖੇ ਸਾਲਾਨਾ ਭੰਡਾਰਾ 13 ਨੂੰ

ਸੁਖਸਾਲ, 8 ਸਤੰਬਰ (ਧਰਮ ਪਾਲ)- ਪ੍ਰਾਚੀਨ ਮੰਦਰ ਬਾਬਾ ਬਿੜੇ ਵਾਲੇ ਸੂਰੇਵਾਲ ਵਿਖੇ ਸਾਲਾਨਾ ਭੰਡਾਰਾ 13 ਸਤੰਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮੰਦਰ ਪ੍ਰਬੰਧਕਾਂ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ।

ਅਜੀਤ ਡੈਸਕ 09-09-2026
ਸੁਖਸਾਲ, 8 ਸਤੰਬਰ (ਧਰਮ ਪਾਲ)- ਪ੍ਰਾਚੀਨ ਮੰਦਰ ਬਾਬਾ ਬਿੜੇ ਵਾਲੇ ਸੂਰੇਵਾਲ ਵਿਖੇ ਸਾਲਾਨਾ ਭੰਡਾਰਾ 13 ਸਤੰਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮੰਦਰ ਪ੍ਰਬੰਧਕਾਂ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ। ਸਮਾਗਮ ਦੀ ਸ਼ੁਰੂਆਤ ਸਵੇਰੇ 9 ਵਜੇ ਝੰਡੇ ਦੀ ਰਸਮ ਨਾਲ ਹੋਵੇਗੀ। ਇਸ ਉਪਰੰਤ ਵਿਧੀ-ਪੂਰਵਕ ਪੂਜਾ ਅਰਚਨਾ ਕੀਤੀ ਜਾਵੇਗੀ ਅਤੇ ਬਾਬਾ ਜੀ ਦੇ ਚਰਨਾਂ ਵਿਚ ਸੰਗਤਾਂ ਵਲੋਂ ਨਤਮਸਤਕ ਹੋ ਕੇ ਸੁੱਖ-ਸ਼ਾਂਤੀ ਦੀ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਬਾਬਾ ਜੀ ਦਾ ਅਟੁੱਟ ਭੰਡਾਰਾ ਵੀ ਵਰਤਾਇਆ ਜਾਵੇਗਾ। ਭੰਡਾਰੇ ਦੌਰਾਨ ਧਾਰਮਿਕ ਮਾਹੌਲ ਨੂੰ ਹੋਰ ਵੀ ਰੂਹਾਨੀ ਬਣਾਉਣ ਲਈ ਪੰਜਾਬ ਦੇ ਮਸ਼ਹੂਰ ਗਾਇਕ ਗੌਤਮ ਜਲੰਧਰੀ ਅਤੇ ਰਾਗੀ ਕਾਲਾ ਗੁੱਜਰ ਵਿਸ਼ੇਸ਼ ਤੌਰ 'ਤੇ ਪਹੁੰਚਣਗੇ। ਦੋਵੇਂ ਗਾਇਕ ਬਾਬਾ ਜੀ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਮੰਦਰ ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਇਸ ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਭੰਡਾਰੇ ਦਾ ਪ੍ਰਸਾਦ ਗ੍ਰਹਿਣ ਕਰਨ।
ਪਿਛਲੀ ਖ਼ਬਰ ਨਿਸ਼ਕਾਮ ਸਮਾਜ ਸੇਵਕ ਜੈਦੇਵ ਸ਼ਰਮਾ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਅਗਲੀ ਖ਼ਬਰ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ’ ਚੋਂ ਨਿਕਲੀ 28.5 ਕਿੱਲੋ ਦੀ ‘ ਦੈਂਤ ’ ਮੱਛੀ ਮੱਛੀ ਦੇ ਸ਼ੌਕੀਨਾਂ ਲਈ ਖ਼ਾਸ ਖਿੱਚ ਬਣੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।