09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਰਿਆਤ ਬਾਹਰਾ ਯੂਨੀਵਰਸਿਟੀ ਵਿਚ ਲਾਇਬ੍ਰੇਰੀਆਂ ਦਿਵਸ ਮਨਾਇਆ

ਰੂਪਨਗਰ, 8 ਸਤੰਬਰ (ਗੁਰਪੀ੍ਰਤ ਸਿੰਘ ਹੁੰਦਲ)-ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਲਾਇਬ੍ਰੇਰੀਆਂ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੀ ਨਵੀਂ ਗਠਿਤ ਲਾਇਬ੍ਰੇਰੀਅਨ ਸਟੂਡੈਂਟਸ ਐਸੋਸੀਏਸ਼ਨ ਦਾ ਉਦਘਾਟਨ ਵੀ ਕੀਤਾ ਗਿਆ।

ਅਜੀਤ ਡੈਸਕ 09-09-2026
ਰੂਪਨਗਰ, 8 ਸਤੰਬਰ (ਗੁਰਪੀ੍ਰਤ ਸਿੰਘ ਹੁੰਦਲ)-ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਲਾਇਬ੍ਰੇਰੀਆਂ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੀ ਨਵੀਂ ਗਠਿਤ ਲਾਇਬ੍ਰੇਰੀਅਨ ਸਟੂਡੈਂਟਸ ਐਸੋਸੀਏਸ਼ਨ ਦਾ ਉਦਘਾਟਨ ਵੀ ਕੀਤਾ ਗਿਆ। ਐਲਬੇਕ ਕਾਈ ਗਬੀਆਹ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਸਮਾਗਮ ਦੀ ਸ਼ੁਰੂਆਤ ਲਾਇਬ੍ਰੇਰੀਆਂ ਦੇ ਰਾਸ਼ਟਰੀ ਗੀਤ ਨਾਲ ਹੋਈ, ਜਿਸ ਉਪਰੰਤ ਜਾਰਜ ਡਾਰਵੇ ਨੇ ਪ੍ਰਾਰਥਨਾ ਕਰਵਾਈ। ਜੋਨ ਡੀ. ਕਰਮਨ ਨੇ ਮਹਿਮਾਨਾਂ ਅਤੇ ਲਾਇਬ੍ਰੇਰੀਅਨ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਵਿਦਿ ਆਰਥੀਆਂ ਵਿੱਚ ਏਕਤਾ ਨੂੰ ਮਜ਼ਬੂਤ ਕਰਨ ਅਤੇ ਆਪਣੀ ਸਭਿਆਚਾਰਕ ਪਛਾਣ, ਪਰੰਪਰਾਵਾਂ ਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਰਿਆਤ ਬਾਹਰਾ ਗਰੁੱਪ ਦੇ ਵਾਈਸ-ਚੇਅਰਮੈਨ ਗੁਰਿੰਦਰ ਸਿੰਘ ਬਾਹਰਾ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਲਾਇਬ੍ਰੇਰੀਅਨ ਵਿਦਿਆਰਥੀਆਂ ਦੀ ਭਲਾਈ ਲਈ ਸਮਰਪਣ, ਟੀਮ ਵਰਕ ਅਤੇ ਪੂਰੀ ਵਚਨਬੱਧਤਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਐਸੋਸੀਏਸ਼ਨ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਇਸ ਦੀ ਲੀਡਰਸ਼ਿਪ ਲਾਇਬ੍ਰੇਰੀਅਨ ਵਿਦਿਆਰਥੀ ਭਾਈਚਾਰੇ ਦੀ ਭਲਾਈ ਅਤੇ ਵਿਕਾਸ ਲਈ ਇਮਾਨਦਾਰੀ ਨਾਲ ਕੰਮ ਕਰੇਗੀ। ਡੀਨ, ਵਿਦਿਆਰਥੀ ਭਲਾਈ, ਡਾ. ਸਿਮਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਲਾਇਬ੍ਰੇਰੀਆਂ ਦਿਵਸ ਅਤੇ ਝੰਡਾ ਲਹਿਰਾਉਣ ਦੀ ਰਸਮ ਦੀ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗਿਆ ਨ ਅਤੇ ਕਦਰਾਂ-ਕੀਮਤਾਂ ਆਧਾਰਿਤ ਸਿੱਖਿਆ ਹਾਸਲ ਕਰਨ ਦੇ ਨਾਲ-ਨਾਲ ਆਪਣੀ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਉਤਸ਼ਾਹਿਤ ਕੀਤਾ। ਇੰਟਰਨੈਸ਼ਨਲ ਸਟੂਡੈਂਟਸ ਦੇ ਪ੍ਰਧਾਨ ਮਾਈਕਲ ਨੇ ਨਵੇਂ ਚੁਣੇ ਨੁਮਾਇੰਦਿਆਂ ਨੂੰ ਦੂਰ-ਦਰਸ਼ਤਾ, ਏਕਤਾ ਅਤੇ ਇਮਾਨਦਾਰੀ ਨਾਲ ਐਸੋਸੀਏਸ਼ਨ ਦੀ ਅਗਵਾਈ ਕਰਨ ਦੀ ਅਪੀਲ ਕੀਤੀ। ਨਵੇਂ ਅਹੁਦੇਦਾਰਾਂ ਵਿਚ ਐਲਬੇਕ ਕਾਈ ਗਬੀਆਹ ਪ੍ਰਧਾਨ, ਜਾਰਜੈਸਟ ਏ. ਡਵੇਹ ਉਪ-ਪ੍ਰਧਾਨ, ਮੌਰਿਸ ਐਫ. ਟੇਲਰ ਜਨਰਲ ਸਕੱਤਰ ਅਤੇ ਹਾਜਾ ਐਮ.ਕੇ. ਜਬਾਤੇਹ ਖ਼ਜ਼ਾਨਚੀ ਚੁਣੇ ਗਏ। ਜੋਸਲਿਨ ਬੀ.ਸੀ. ਟੂਮੀ ਨੇ ਕਿਹਾ ਕਿ ਪ੍ਰਭਾਵਸ਼ਾਲੀ ਲੀਡਰਸ਼ਿਪ ਲਈ ਸਪੱਸ਼ਟ ਦ੍ਰਿਸ਼ਟੀਕੋਣ ਅਤੇ ਸਮੂਹਿਕ ਜ਼ਿੰਮੇਵਾਰੀ ਜ਼ਰੂਰੀ ਹੈ।
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਮਾਪਿਆਂ ਨੂੰ ਧੀਆਂ ਦਾ ਐੱਚ.ਪੀ.ਵੀ. ਟੀਕਾਕਰਨ ਕਰਵਾਉਣ ਦੀ ਅਪੀਲ ਅਗਲੀ ਖ਼ਬਰ ਘੱਟ ਸਰੋਤਾਂ ਵਾਲਾ ਹਿਮਾਚਲ ਮਾਈਨਿੰਗ ਤੋਂ ਕਰੀਬ 300 ਕਰੋੜ ਕਮਾ ਰਿਹਾ , ਪੰਜਾਬ ਕਿਉਂ ਪਿੱਛੇ ?- ਕਵਿਤਾ ਸੈਣੀ , ਗੌਰਵ ਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।