07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਗੁੱਗਾ ਜ਼ਾਹਰ ਵੀਰ ਮੰਦਰ ਵਿਖੇ ਕਰਵਾਇਆ ਸਾਲਾਨਾ ਗਾਇਨ ਦਰਬਾਰ ਅਤੇ ਭੰਡਾਰਾ ਸਿਰਮੌਰ ਗਾਇਕਾਂ ਨੇ ਤੜਕਸਾਰ ਤੱਕ ਆਪਣੀ ਦਮਦਾਰ ਗਾਇਕੀ ਰਾਹੀਂ ਸਰੋਤੇ ਝੂਮਣ ਲਈ ਕੀਤੇ ਮਜਬੂਰ ਸਾਬਕਾ ਮੁੱਖ ਮੰਤਰੀ ਚੰਨੀ ਨੇ ਜਾਰੀ ਕੀਤਾ 12 ਨੂੰ ਹੋਣ ਵਾਲੇ ਜਟਾਣੇ ਕੁਸ਼ਤੀ ਮੁਕਾਬਲਿਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਇਸ਼ਤਿਹਾਰ

ਨੰਗਲ, 6 ਸਤੰਬਰ-(ਪ੍ਰੀਤਮ ਸਿੰਘ ਬਰਾਰੀ)-ਗੁੱਗਾ ਜ਼ਾਹਰ ਵੀਰ ਵੈੱਲਫੇਅਰ ਸੋਸਾਇਟੀ ਨੰਗਲ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਮੌਜੀ ਦੀ ਅਗਵਾਈ ਹੇਠ ਗੁੱਗਾ ਨੌਵੀਂ ਦੇ ਪਵਿੱਤਰ ਦਿਹਾੜੇ ਉੱਤੇ ਸਲਾਨਾ ਗਾਇਨ ਦਰਬਾਰ ਅਤੇ ਭੰਡਾਰੇ ਦਾ ਆਯੋਜਨ ਕਰਵਾਇਆ ਗਿਆ ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁਚ ਕੇ ਸ਼ਰਧਾ ਤੇ ਸਤਿਕਾਰ ਨਾਲ ਹਾਜ਼ਰੀਆਂ ਭਰੀਆਂ ਅਤੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ। ਦਿਨ ਵੇਲੇ ਇਲਾਕੇ ਦੀ ਉੱਘੀ ਸਮਾਜ ਸੇਵਿਕਾ ਮੈਡਮ ਦਿਵਿਆ ਰਾਣਾ ਕੰਵਰ ਨੇ ਸ਼ਰਧਾ ਤੇ ਸਤਿਕਾਰ ਨਾਲ ਮੱਥਾ ਟੇਕਿਆ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ।

ਹਾਜ਼ਰ ਸੰਗਤਾਂ। 07-09-2026
ਨੰਗਲ, 6 ਸਤੰਬਰ-(ਪ੍ਰੀਤਮ ਸਿੰਘ ਬਰਾਰੀ)-ਗੁੱਗਾ ਜ਼ਾਹਰ ਵੀਰ ਵੈੱਲਫੇਅਰ ਸੋਸਾਇਟੀ ਨੰਗਲ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਮੌਜੀ ਦੀ ਅਗਵਾਈ ਹੇਠ ਗੁੱਗਾ ਨੌਵੀਂ ਦੇ ਪਵਿੱਤਰ ਦਿਹਾੜੇ ਉੱਤੇ ਸਲਾਨਾ ਗਾਇਨ ਦਰਬਾਰ ਅਤੇ ਭੰਡਾਰੇ ਦਾ ਆਯੋਜਨ ਕਰਵਾਇਆ ਗਿਆ ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁਚ ਕੇ ਸ਼ਰਧਾ ਤੇ ਸਤਿਕਾਰ ਨਾਲ ਹਾਜ਼ਰੀਆਂ ਭਰੀਆਂ ਅਤੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ। ਦਿਨ ਵੇਲੇ ਇਲਾਕੇ ਦੀ ਉੱਘੀ ਸਮਾਜ ਸੇਵਿਕਾ ਮੈਡਮ ਦਿਵਿਆ ਰਾਣਾ ਕੰਵਰ ਨੇ ਸ਼ਰਧਾ ਤੇ ਸਤਿਕਾਰ ਨਾਲ ਮੱਥਾ ਟੇਕਿਆ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ। ਰਾਤ ਸਮੇਂ ਸਾਬਕਾ ਸਪੀਕਰ ਪੰਜਾਬ ਰਾਣਾ ਕੇ ਪੀ ਸਿੰਘ ਵਲੋਂ ਸਾਥੀਆਂ ਸਮੇਤ ਹਾਜ਼ਰੀ ਭਰੀ ਅਤੇ ਪ੍ਰਬੰਧਕਾਂ ਵਲੋਂ ਇਸ ਉਪਰਾਲੇ ਦੀ ਭਰਪੂਰ ਸ਼ਾਲਾਘਾ ਕੀਤੀ। ਗਾਇਨ ਦਰਬਾਰ ਦੀ ਰਸਮੀ ਸ਼ੁਰੂਆਤ ਮੌਕੇ ਨੱਥੂ ਰਾਮ ਜੰਗਮ ਐਂਡ ਪਾਰਟੀ ਵਲੋਂ ਭਜਨ ਪੇਸ਼ ਕੀਤੇ ਗਏ, ਜਦੋਂ ਕਿ ਉੱਭਰਦੇ ਗਾਇਕ ਕਰਨ ਗਿੱਲ ਵਲੋਂ ਵੀ ਆਪਣੀ ਗਾਇਕੀ ਰਾਹੀਂ ਹਾਜ਼ਰੀ ਲਗਵਾਈ। ਉਪਰੰਤ ਸੂਫ਼ੀ ਗਾਇਕ ਬੰਟੀ ਸ਼ਹਿਜ਼ਾਦਾ ਵਲੋਂ ਆਪਣੀ ਦਮਦਾਰ ਗਾਇਕੀ ਰਾਹੀਂ ਸਰੋਤਿਆਂ ਕੋਲੋਂ ਵਾਹ ਵਾਹ ਲੁੱਟੀ । ਫਿਰ ਸੂਫ਼ੀ ਗਾਇਕ ਰਿਆਸ ਅਨੀਸ ਸਾਬਰੀ ਨੇ ਆਪਣਾ ਸੂਫ਼ੀ ਰੰਗ ਵਿਖੇਰਦਿਆਂ ਲਗਾਤਾਰ ਢਾਈ ਘੰਟੇ ਬਾ- ਕਮਾਲ ਪੇਸ਼ਕਾਰੀ ਰਾਹੀਂ ਲੋਕਾਂ ਨੂੰ ਤੜਕਸਾਰ ਤੱਕ ਝੂਮਣ ਲਈ ਮਜਬੂਰ ਕਰਕੇ ਰੱਖ ਦਿੱਤਾ । ਇਸ ਮੌਕੇ ਉੱਘੇ ਸਟੇਜ ਸਕੱਤਰ ਸੰਦੀਪ ਭਾਰਦਵਾਜ ਵਲੋਂ ਸ਼ੇਅਰੋ ਸ਼ਾਇਰੀ ਨਾਲ ਸਰੋਤਿਆਂ ਦੀ ਵਾਹ ਵਾਹੀ ਖੱਟੀ। ਇਸ ਮੌਕੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਕੇਸ਼ ਨਈਅਰ, ਬਲਾਕ ਕਾਂਗਰਸ ਪ੍ਰਧਾਨ ਸੰਜੇ ਸਾਹਨੀ, ਉਮਾਂ ਕਾਂਤ ਸ਼ਰਮਾ, ਕੌਂਸਲਰ ਸੋਨੀਆ ਸੈਣੀ, ਸਾਬਕਾ ਕੌਂਸਲਰ ਸੁਰਿੰਦਰ ਪੰਮਾ, ਰਾਕੇਸ਼ ਕੁਮਾਰ, ਹਰਪਾਲ ਸਿੰਘ ਭਸੀਨ, ਦੀਪਕ ਨੰਦਾ, ਸਤਨਾਮ ਸਿੰਘ ਲਾਦੀ, ਲਲਿਤ ਚੌਧਰੀ, ਤਰਸੇਮ ਲਾਲ ਮੱਟੂ, ਸੁਰਿੰਦਰ ਕੁਮਾਰ, ਕਪੂਰ ਸਿੰਘ, ਵਿਸ਼ਾਲ ਐਰੀ, ਹਨੀ ਸ਼ਰਮਾ ਪੱਟੀ, ਕਮੇਟੀ ਮੈਂਬਰ ਸ਼ਾਮ ਲਾਲ ਖ਼ਾਲਸਾ, ਦਿਨੇਸ਼ ਕੁਮਾਰ ਟੋਨੀ, ਨਿਖਿਲ, ਚੰਦਨ ਰਾਣਾ ਚਿੰਪੂ, ਧਰਮਿੰਦਰ ਕੁਮਾਰ, ਅਮਨ, ਹਰਪ੍ਰੀਤ ਸਿੰਘ ਰਾਜ, ਵਿਜੇ ਗਿੱਲ, ਅਮਿਤ ਖੰਨਾ, ਅੰਕੂ ਗਿੱਲ, ਰੋਹਿਤ ਰਾਣਾ, ਵਰਿੰਦਰ ਕੁਮਾਰ, ਮੋਹਿਤ ਰਾਣਾ, ਭੁਪਿੰਦਰ ਭਿੰਦਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜਰ ਸਨ।
ਪਿਛਲੀ ਖ਼ਬਰ ਕਾਕਾ ਬਲਵਿੰਦਰ ਸਿੰਘ ਡਾਂਗੀਂ ਨਮਿਤ ਅੰਤਿਮ ਅਰਦਾਸ ਅਗਲੀ ਖ਼ਬਰ ਔਲਖ ਵਿਖੇ ਝੰਡੀ ਦੀ ਕੁਸ਼ਤੀ ਰੋਮਾਂਚਕ ਮੁਕਾਬਲੇ ’ ਚ ਅਰਜੁਨ ਜੰਮੂ ਨੇ ਪੱਪੂ ਨੈਣਾਂ ਦੇਵੀ ਨੂੰ ਹਰਾ ਕੇ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।