ਸ਼ਿਵ ਮੰਦਿਰ ਬੇਲਾ ਵਿਖੇ ਧੂਮਧਾਮ ਨਾਲ ਮਨਾਇਆ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ
ਬੇਲਾ, 5 ਸਤੰਬਰ (ਮਨਜੀਤ ਸਿੰਘ ਸੈਣੀ)-ਇਲਾਕੇ ਦੇ ਪ੍ਰਾਚੀਨ ਸ਼ਿਵ ਮੰਦਿਰ ਬੇਲਾ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਿਰ ਕਮੇਟੀ ਅਤੇ ਸਮੂਹ ਪਿੰਡ ਤੇ ਇਲਾਕਾ ਨਿਵਾਸੀਆਂ ਤੇ ਐਨ.
ਸ਼
ਸ਼ਿਵ ਮੰਦਿਰ ਬੇਲਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਦੀਆਂ ਤਸਵੀਰਾਂ। ਤਸਵੀਰ : ਮਨਜੀਤ ਸਿੰਘ ਸੈਣੀ
06-09-2026
ਬੇਲਾ, 5 ਸਤੰਬਰ (ਮਨਜੀਤ ਸਿੰਘ ਸੈਣੀ)-ਇਲਾਕੇ ਦੇ ਪ੍ਰਾਚੀਨ ਸ਼ਿਵ ਮੰਦਿਰ ਬੇਲਾ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਿਰ ਕਮੇਟੀ ਅਤੇ ਸਮੂਹ ਪਿੰਡ ਤੇ ਇਲਾਕਾ ਨਿਵਾਸੀਆਂ ਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਪ੍ਰਸਿੱਧ ਭਜਨ ਗਾਇਕਾ ਧੀਮਾਨ ਸਿਸਟਰਜ਼ ਨੇ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਵਿਚ ਮਨਮੋਹਕ ਭਜਨ ਗਾ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪੂਰਾ ਪੰਡਾਲ ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਮੰਦਿਰ ਪ੍ਰਬੰਧਕਾਂ ਵਲੋਂ ਧੀਮਾਨ ਸਿਸਟਰਜ਼ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਦੇ ਸੁੰਦਰ ਰੂਪਾਂ ਵਿਚ ਸਜਾਇਆ ਗਿਆ, ਜੋ ਕਿ ਸਾਰਿਆਂ ਦੇ ਆਕਰਸ਼ਨ ਦਾ ਕੇਂਦਰ ਰਹੇ। ਮੰਦਿਰ ਕਮੇਟੀ ਵਲੋਂ ਆਈਆਂ ਸੰਗਤਾਂ ਲਈ ਫਲ ਫਰੂਟ, ਮੱਖਣ ਮਿਸਰੀ, ਡਰਾਈ ਫਰੂਟ ਮਿਕਸ ਧਨੀਆ ਤੇ ਚਰਨਾਮਤ ਪ੍ਰਸਾਦ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਸਮਾਗਮ ਦੇ ਅੰਤ ਵਿਚ ਠੀਕ ਬਾਰਾ ਵਜੇ ਰਾਤ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਸਮੇਂ ਪੁਜਾਰੀ ਸੋਹਣ ਲਾਲ ਗਿਰੀ ਵਲੋਂ ਪੂਰੀ ਵਿਧੀ ਵਿਦਾਨ ਨਾਲ ਪੂਜਾ ਅਰਚਨਾ ਕਰਵਾਈ ਗਈ ਤੇ ਉਪਰੰਤ ਆਰਤੀ ਕੀਤੀ ਗਈ ਤੇ ਮੱਖਣ ਮਿਸਰੀ ਦਾ ਭੋਗ ਲਗਾਇਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਬੇਲਾ ਦੇ ਪ੍ਰਧਾਨ ਰਾਜੀਵ ਬਾਂਸਲ, ਸੌਰਵ ਗੋਇਲ , ਰਵੀ ਗਿਰੀ, ਵਿਕਰਾਂਤ ਠਾਕੁਰ, ਸਰਪੰਚ ਜਤਿੰਦਰ ਸਿੰਘ, ਮੈਡਮ ਅੰਜੂ ਬਾਲਾ, ਮਲਕੀਤ ਸਿੰਘ ਚੋਪੜਾ, ਬੀਜੇਪੀ ਆਗੂ ਪ੍ਰਵੇਸ਼ ਕੁਮਾਰ ਗੋਇਲ, ਯੂਥ ਅਕਾਲੀ ਆਗੂ ਅੰਮ੍ਰਿਤਪਾਲ ਸਿੰਘ ਰਾਏਪੁਰ, ਕੁਲਬੀਰ ਸਿੰਘ ਸੈਣੀ ਅਸਰਪੁਰ, ਸੁਧੀਰ ਗੋਇਲ, ਕਰਮਜੀਤ ਸਿੰਘ, ਪ੍ਰਿੰਸ ਜੈਨ, ਡਾਕਟਰ ਸ਼ੈਲੇਸ਼ ਸ਼ਰਮਾ, ਸਾਬਕਾ ਸਰਪੰਚ ਲਖਵਿੰਦਰ ਸਿੰਘ ਭੂਰਾ,ਨੰਬਰਦਾਰ ਆੜ੍ਹਤੀ ਹਰਪ੍ਰੀਤ ਸਿੰਘ ਗੁਰਜੀਤ ਗਿੱਟੂ, ਕੈਸ਼ੀਅਰ ਵਿਪਨ ਬੱਟੂ,ਅਜੇ ਬਾਂਸਲ, ਸਤੀਸ਼ ਠਾਕੁਰ, ਗੌਰਵ ਗੋਇਲ, ਚੰਨਾ ਭੱਟੀ, ਕਾਲਾ, ਹਿਮੇਸ਼ ਗਰਗ, ਗੋਲੂ, ਸ਼ਰਨ ਗੁਰੂ, ਬਿੰਦਰ, ਪ੍ਰਿੰਸ ਖੰਨਾ, ਸੈਕਟਰੀ ਤਜਿੰਦਰ ਸਿੰਘ, ਵਿਕਾਸ ਗੋਇਲ, ਸੰਜੀਵ ਕੁਮਾਰ, ਸ਼ੁਭਮ ਚੇਤਲ, ਗੌਰਵ ਪ੍ਰਭਾਕਰ, ਗੈਰੀ ਬਨਵੈਤ, ਅਸ਼ੋਕ ਕੁਮਾਰ ਸ਼ੋਕੀ, ਬੋਬੀ, ਅਰਸ਼, ਕੁਨਾਲ, ਸਨੀ ਸਲਾਹਪੁਰ, ਪ੍ਰਮਿੰਦਰ ਡਿਊਟ, ਹੈਪੀ ਬਾਜਵਾ, ਹਰਜਿੰਦਰ ਸਿੰਘ, ਵਨੀਤ ਗੋਇਲ, ਸੋਨੂੰ ਚੋਪੜਾ, ਤਰੁਣ ਗਰਗ, ਰਿੰਕਾ, ਹਿਮਾਂਸ਼ੂ, ਗਿੱਲ ਕੈਨੇਡਾ, ਆਵੀਕਾ, ਤਨੀਸ਼, ਆਰਵ ਸਮੇਤ ਹੋਰ ਕ੍ਰਿਸ਼ਨ ਭਗਤ ਹਾਜ਼ਰ ਸਨ। ਅਹੁਦੇਦਾਰ, ਇਲਾਕਾ ਨਿਵਾਸੀ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।