ਕਿਸੇ ਸਿਆਸੀ ਪਾਰਟੀ ਨਾਲ ਨਹੀਂ ਬਲਕਿ ਲੋਕਾਂ ਦੇ ਗਠਬੰਧਨ ਨਾਲ ਲੜਾਂਗੇ ਪੰਜਾਬ ਦੀਆਂ ਚੋਣਾ-ਨਾਇਬ ਸਿੰਘ ਸੈਣੀ
ਸ੍ਰੀ ਚਮਕੌਰ ਸਾਹਿਬ, 3 ਸਤੰਬਰ (ਜਗਮੋਹਣ ਸਿੰਘ ਨਾਰੰਗ)-ਕਿਸੇ ਸਿਆਸੀ ਪਾਰਟੀ ਤੋਂ ਬਿਨਾ ਲੋਕਾਂ ਦੇ ਗਠਬੰਧਨ ਨਾਲ ਪੰਜਾਬ ਦੀਆਂ ਚੋਣਾ ਲੜੀਆਂ ਜਾਣਗੀਆਂ ਤੇ ਜਿੱਤ ਹਾਸਲ ਕਰਕੇ ਪੰਜਾਬ ਨੂੰ ਉਸ ਸਾਰੀਆਂ ਯੋਜਨਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਵਿਚ ਮੁਹੱਈਆ ਕਰਵਾ ਰਹੇ ਹਨ। ਇਹ ਵਿਚਾਰ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ ,ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸੇ ਵੀ ਸਿਆਸੀ ਪਾਰਟੀ ਨਾਲ ਭਾਈਵਾਲੀ ਨਹੀਂ ਕੀਤੀ ਜਾਵੇਗੀ।
ਸ੍ਰੀ ਚਮਕੌਰ ਸਾਹਿਬ, 3 ਸਤੰਬਰ (ਜਗਮੋਹਣ ਸਿੰਘ ਨਾਰੰਗ)-ਕਿਸੇ ਸਿਆਸੀ ਪਾਰਟੀ ਤੋਂ ਬਿਨਾ ਲੋਕਾਂ ਦੇ ਗਠਬੰਧਨ ਨਾਲ ਪੰਜਾਬ ਦੀਆਂ ਚੋਣਾ ਲੜੀਆਂ ਜਾਣਗੀਆਂ ਤੇ ਜਿੱਤ ਹਾਸਲ ਕਰਕੇ ਪੰਜਾਬ ਨੂੰ ਉਸ ਸਾਰੀਆਂ ਯੋਜਨਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਵਿਚ ਮੁਹੱਈਆ ਕਰਵਾ ਰਹੇ ਹਨ। ਇਹ ਵਿਚਾਰ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ ,ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸੇ ਵੀ ਸਿਆਸੀ ਪਾਰਟੀ ਨਾਲ ਭਾਈਵਾਲੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੋਜੁਦਾ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸ਼ਹੀਦਾਂ ਦੇ ਨਾਂਅ ਅਤੇ ਲੋਕਾਂ ਨੂੰ ਵੱਡੇ ਵੱਡੇ ਸਬਜ਼ ਵਿਖਾ ਕੇ ਕਾਫੀ ਸੀਟਾਂ ਹਾਸਲ ਕੀਤੀਆਂ ਤੇ ਸਰਕਾਰ ਸਰਕਾਰ ਬਣਾਉਣ ਵਿਚ ਸਫਲ ਹੋਈ, ਪਰ ਸਰਕਾਰ ਬਣਨ ਤੋਂ ਬਾਅਦ ਹੀ ਉਲਟ ਚੱਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀ ਸਰਕਾਰ ਬਣਾਉਣ ਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢ ਕੇ ਰੁਜ਼ਗਾਰ ਮੁੱਹਈਆਂ ਕਰਵਾਵਾਂਗੇ, ਨਾਂ ਤਾਂ ਨਸ਼ਿਆਂ ਦਾ ਦੌਰ ਘਟਿਆ ਤੇ ਨਾ ਹੀ ਰੁਜ਼ਗਾਰ ਮਿਲਿਆ। ਉਨ੍ਹਾਂ ਕਿਹਾ ਕਿ ਇੱਥੋਂ ਦਾ ਮੁੱਖ ਮੰਤਰੀ ਤਾਂ ਸਿਰਫ਼ ਚੁਟਕਲੇ ਕਰਨ ਜੋਗਾ ਹੈ ਜੋ ਕਿ ਸਿਨੇਮਾ ਹਾਲ ਵਿਚ ਚੰਗੇ ਲਗਦੇ ਹਨ, ਪਬਲਿਕ ਵਿਚ ਤਾਂ ਵਿਕਾਸ ਦੀਆਂ ਗੱਲਾ ਹੁੰਦੀਆਂ ਹਨ ਜੋ ਭਾਜਪਾ ਤੋਂ ਇਲਾਵਾ ਕਿਸੇ ਦੇ ਹਿੱਸੇ ਨਹੀਂ ਆਈਆਂ। ਇਸ ਮੌਕੇ ਉਨ੍ਹਾਂ ਨਾਲ ਇਕਬਾਲ ਸਿੰਘ ਲਾਲਪੁਰ, ਅਜੈਵੀਰ ਸਿੰਘ ਲਾਲਪੁਰ, ਮੇਜਰ ਅੰਜੂ ਬਾਲਾ ਵੀ ਹਾਜ਼ਰ ਸਨ।