03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਲੋਕਾਂ ਲਗਾਇਆ ਪੁਲ ’ ਤੇ ਧਰਨਾ , ਚੰਨੀ ਨੇ ਲਗਾਏ ਅਣਗਹਿਲੀ ਦੇ ਦੋਸ਼

ਸ੍ਰੀ ਚਮਕੌਰ ਸਾਹਿਬ, 2 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਵਿਖੇ ਨਹਿਰ ‘ਚ ਪਏ ਪਾੜ ਵਿਚੋਂ ਤੇਜ਼ੀ ਨਾਲ ਬੇਟ ਇਲਾਕੇ ਵੱਲ ਬਹਿ ਰਹੇ ਪਾਣੀ ਨੂੰ ਨਹਿਰ ਦੇ ਕਿਨਾਰੇ ਬੰਨ੍ਹ ਮਾਰ ਕੇ ਪਾਣੀ ਵਹਿਣ ਤੋਂ ਰੋਕ ਦਿੱਤਾ । ਇਸ ਤੋਂ ਰੋਸ ਵਿਚ ਆਏ ਇਲਾਕੇ ਦੇ ਲੋਕਾਂ ਨੇ ਸਥਾਨਕ ਪੁਲ ‘ਤੇ ਧਰਨਾ ਲਗਾ ਕੇ ਆਵਾਜਾਈ ਜਾਮ ਕਰ ਦਿੱਤੀ ਅਤੇ ਮੰਗ ਕੀਤੀ ਕਿ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਮਾਮਲਾ ਦਰਜ ਕਰਕੇ ਪਾੜ ਵਿਚ ਡਿੱਗਣ ਕਾਰਨ ਜ਼ਖਮੀ ਹੋਏ ਪਿੰਡ ਭੈਰੋਮਾਜਰਾ ਦੇ ਤਿੰਨ ਨੌਜਵਾਨਾ ਅਤੇ ਇੱਕ ਮਹਿਲਾ ਨੂੰ ਇਨਸਾਫ਼ ਦਵਾਇਆ ਜਾਵੇ।

ਸ੍ਰੀ ਚਮਕੌਰ ਸਾਹਿਬ ਵਿਖੇ ਲੱਗੇ ਧਰਨੇ ’ਚ ਬੈਠੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। 03-09-2026
ਸ੍ਰੀ ਚਮਕੌਰ ਸਾਹਿਬ, 2 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਵਿਖੇ ਨਹਿਰ ‘ਚ ਪਏ ਪਾੜ ਵਿਚੋਂ ਤੇਜ਼ੀ ਨਾਲ ਬੇਟ ਇਲਾਕੇ ਵੱਲ ਬਹਿ ਰਹੇ ਪਾਣੀ ਨੂੰ ਨਹਿਰ ਦੇ ਕਿਨਾਰੇ ਬੰਨ੍ਹ ਮਾਰ ਕੇ ਪਾਣੀ ਵਹਿਣ ਤੋਂ ਰੋਕ ਦਿੱਤਾ । ਇਸ ਤੋਂ ਰੋਸ ਵਿਚ ਆਏ ਇਲਾਕੇ ਦੇ ਲੋਕਾਂ ਨੇ ਸਥਾਨਕ ਪੁਲ ‘ਤੇ ਧਰਨਾ ਲਗਾ ਕੇ ਆਵਾਜਾਈ ਜਾਮ ਕਰ ਦਿੱਤੀ ਅਤੇ ਮੰਗ ਕੀਤੀ ਕਿ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਮਾਮਲਾ ਦਰਜ ਕਰਕੇ ਪਾੜ ਵਿਚ ਡਿੱਗਣ ਕਾਰਨ ਜ਼ਖਮੀ ਹੋਏ ਪਿੰਡ ਭੈਰੋਮਾਜਰਾ ਦੇ ਤਿੰਨ ਨੌਜਵਾਨਾ ਅਤੇ ਇੱਕ ਮਹਿਲਾ ਨੂੰ ਇਨਸਾਫ਼ ਦਵਾਇਆ ਜਾਵੇ। ਇਸ ਸਬੰਧੀ ਜ਼ਖਮੀਆਂ ਨੂੰ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਗਈ। ਧਰਨੇ ਵਿਚ ਪੁੱਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਲਈ ਸਿੱਧੇ ਤੋਰ ‘ਤੇ ਰੂਪਨਗਰ ਦੇ ਵਿਧਾਇਕ ਅਤੇ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਜ਼ਿੰਮੇਵਾਰ ਹਨ। ਉਨ੍ਹਾਂ ਕਿ ਰੋਪੜ ਹੈ ਤੇ ਫਸੇ ਕਬਾੜ ਨੂੰ ਕਈ ਦਿਨ ਰੋਕ ਕੇ ਉਨ੍ਹਾਂ ਸਰਹਿੰਦ ਨਹਿਰ ਵਿਚ ਛੱਡ ਦਿੱਤਾ ਜੋ ਇੱਥੇ ਪੁਲ ਹੇਠ ਫਸ ਗਿਆ ਤੇ ਇਹੀ ਕਾਰਨ ਹੈ ਕਿ ਪੁਲ ਤੇ ਰੁਕੇ ਪਾਣੀ ਦੇ ਦਬਾਅ ਕਾਰਨ ਇਹ ਪਾੜ ਪਿਆ ।ਉਨ੍ਹਾਂ ਇਹ ਵੀ ਕਿਹਾ ਕਿ ਹਲਕਾ ਵਿਧਾਇਕ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਜਦੋਂ ਇਲਾਕੇ ਦੇ ਲੋਕ ਵਾਰ ਵਾਰ ਪੁਲ ਹੇਠਾਂ ਸਫ਼ਾਈ ਕਰਵਾਉਣ ਅਤੇ ਉਕਤ ਥਾਂ ਤੇ ਕਈ ਦਿਨਾਂ ਤੋਂ ਹੋ ਰਹੇ ਪਾਣੀ ਦੇ ਰਿਸਾਅ ਨੂੰ ਰੋਕਣ ਦੀ ਅਪੀਲ ਕਰਦੇ ਰਹੇ, ਜਿਸ ਨੂੰ ਕਿਸੇ ਵੀ ਅਧਿਕਾਰੀ ਜਾਂ ਵਿਧਾਇਕ ਨੇ ਨਹੀਂ ਸੁਣਿਆ। ਇਸ ਮੌਕੇ ਉਨ੍ਹਾਂ ਮੌਕੇ ‘ਤੇ ਹਾਜ਼ਰ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਦਿੱਤਾ ਤੇ ਕਿਹਾ ਕਿ ਜ਼ਿੰਮੇਵਾਰ ਅਧਿਕਾਰੀਆਂ ਤੇ ਤੁਰੰਤ ਪਰਚਾ ਦਿੱਤਾ ਜਾਵੇ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਪਿਛਲੀ ਖ਼ਬਰ ਪੰਜਾਬ ਇੰਚਾਰਜ ਡਾ. ਸਤੀਸ਼ ਪੂਨੀਆ ਤੇ ਕੇਵਲ ਸਿੰਘ ਢਿੱਲੋਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਗਲੀ ਖ਼ਬਰ ਵਾਰਡਾਂ ’ ਚ ਉਤਰ ਕੇ ਬੈਂਸ ਨੇ ਖ਼ੁਦ ਫੜਿਆ ਸਫ਼ਾਈ ਦਾ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।