29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕਰਨੈਲ ਸਿੰਘ ਬਜਰੂੜ ਸ਼੍ਰੋਮਣੀ ਅਕਾਲੀ ਦਲ (ਬ) ਦੀ ਪੰਥਕ ਕੌਂਸਲ ਦੇ ਮੈਂਬਰ ਬਣੇ

ਸ੍ਰੀ ਅਨੰਦਪੁਰ ਸਾਹਿਬ, 26 ਅਗਸਤ (ਕਰਨੈਲ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਕਰਨੈਲ ਸਿੰਘ ਬਜਰੂੜ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੀ ਪੰਥਕ ਕੌਂਸਲ ਦਾ ਮੈਂਬਰ ਲਗਾਏ ਦਾ ਹਲਕਾ ਦੇ ਆਗੂਆਂ ਅਤੇ ਵਰਕਰਾਂ ਨੇ ਸਵਾਗਤ ਕੀਤਾ ਹੈ । ਪਾਰਟੀ ਹਾਈਕਮਾਂਡ ਵਲੋਂ ਆਪਣੀ ਇਸ ਨਿਯੁਕਤ ਲਈ ਬਜਰੂੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਡਾ.

ਅਜੀਤ ਡੈਸਕ 29-08-2026
ਸ੍ਰੀ ਅਨੰਦਪੁਰ ਸਾਹਿਬ, 26 ਅਗਸਤ (ਕਰਨੈਲ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਕਰਨੈਲ ਸਿੰਘ ਬਜਰੂੜ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੀ ਪੰਥਕ ਕੌਂਸਲ ਦਾ ਮੈਂਬਰ ਲਗਾਏ ਦਾ ਹਲਕਾ ਦੇ ਆਗੂਆਂ ਅਤੇ ਵਰਕਰਾਂ ਨੇ ਸਵਾਗਤ ਕੀਤਾ ਹੈ ।ਪਾਰਟੀ ਹਾਈਕਮਾਂਡ ਵਲੋਂ ਆਪਣੀ ਇਸ ਨਿਯੁਕਤ ਲਈ ਬਜਰੂੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦਾ ਧੰਨਵਾਦ ਕੀਤਾ ਹੈ। ਕਰਨੈਲ ਸਿੰਘ ਬਜਰੂੜ ਦੀ ਨਿਯੁਕਤੀ ਤੇ ਅਕਾਲੀ ਆਗੂ ਨਿਰਮਲ ਸਿੰਘ ਹਰੀਵਾਲ, ਇਸਤਰੀ ਅਕਾਲੀ ਦਲ ਦੀ ਆਗੂ ਬੀਬੀ ਕੁਲਵਿੰਦਰ ਕੌਰ ਵਿਰਕ, ਬੀਬੀ ਹਰਦੀਪ ਕੌਰ, ਬਲਦੇਵ ਸਿੰਘ, ਮੇਹਰ ਸਿੰਘ, ਸਰਪੰਚ ਹਰਪਾਲ ਸਿੰਘ ਗੱਜਪੁਰ, ਸੁਖਵੀਰ ਸਿੰਘ ਗਿੱਲ, ਡਾ. ਰਾਮ ਆਸਰਾ ਸਿੰਘ, ਪਿਆਰਾ ਸਿੰਘ ਬਲੋਲੀ, ਗੁਰਦੇਵ ਸਿੰਘ ਰਾਏਪੁਰ ਸਾਹਨੀ ਆਦਿ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।
ਪਿਛਲੀ ਖ਼ਬਰ ਬੀ. ਐਲ. ਸੰਤੋਸ਼ ਤੇ ਮਦਨ ਮੋਹਨ ਮਿੱਤਲ ਦੀ ਮੁਲਾਕਾਤ ਦੌਰਾਨ ਪੰਜਾਬ ਭਾਜਪਾ ਦੀ ਮਜ਼ਬੂਤੀ ਲਈ ਹੋਇਆ ਵਿਚਾਰ-ਵਟਾਂਦਰਾ ਅਗਲੀ ਖ਼ਬਰ ਪੰਜਾਬ ’ਚ ਸੋਲਰ ਲਵਾਉਣ ਵਾਲੇ ਗਾਹਕ ਤੇ ਡੀਲਰਾਂ ਨੂੰ ਨਹੀਂ ਸਮਝ ਆ ਰਹੀ ਬਿਲਿੰਗ ਪ੍ਰਕਿਰਿਆ, ਲੋਕੀਂ ਹੋ ਰਹੇ ਹਨ ਖੱਜਲ ਖੁਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।