26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬੱਧਿਰ ਵਿਦਿਆਲਾ ਵਿਖੇ ਜਨਮ ਦਿਨ ਮਨਾਇਆ

ਰੂਪਨਗਰ, 25 ਅਗਸਤ (ਪ. ਪ.)

ਅਜੀਤ ਡੈਸਕ 26-08-2026
ਰੂਪਨਗਰ, 25 ਅਗਸਤ (ਪ. ਪ.)- ਸ਼ਾਮਪੁਰਾ ਵਿਖੇ ਸਕੂਲ ਪੰਜਾਬ ਬੱਧਿਰ ਵਿਦਿਆਲਾ ਵਿਚ ਇਸ ਸਾਲ ਵੀ ਮਰਹੂਮ ਪਰਮਜੀਤ ਕੌਰ ਦਾ ਜਨਮ ਦਿਨ ਉਨ੍ਹਾਂ ਦੀਆਂ ਭੈਣਾਂ ਅਮਰੀਕਾ ਨਿਵਾਸੀ ਮੈਡਮ ਨੀਤੂ ਤੇ ਸ੍ਰੀਮਤੀ ਕਮਲੇਸ਼ ਕੁਮਾਰੀ ਨੂਰਪੁਰ ਬੇਦੀ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਬੱਚਿਆਂ ਨਾਲ ਮਿਲ ਕੇ ਕੇਕ ਕੱਟਿਆ। ਇਸ ਮੌਕੇ ’ਤੇ ਉਹਨਾਂ ਦੀ ਭੈਣ ਨੀਤੂ ਨੇ ਸਕੂਲ ਦੀ ਜ਼ਰੂਰਤਮੰਦ ਅਤੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥਣ ਲਕਸ਼ਮੀ ਅਹੀਰਵਾਰ ਦੀ ਸੈਸ਼ਨ 2026-27 ਦੀ ਪੂਰੀ ਫ਼ੀਸ ਦਿੱਤੀ ਤੇ ਸਕੂਲ ਦੇ ਗਰਾਉਂਡ ਲਈ ਲਾਕ ਟਾਈਲਾਂ ਲਗਵਾਉਣ ਲਈ 51,000/- ਰੁਪਏ ਦੀ ਰਾਸ਼ੀ ਦਾ ਸਹਿਯੋਗ ਦਿੱਤਾ। ਇਸ ਉਪਰਾਲੇ ਲਈ ਸਕੂਲ ਦੀ ਪ੍ਰਿੰਸੀਪਲ ਅਤੇ ਸਟਾਫ਼ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਜਗਦੀਸ਼ ਚੰਦਰ ਕਾਜਲਾ ਰੋਪੜ ਮੰਡਲ/ਸਰਕਲ ਪ੍ਰਧਾਨ ਬਣੇ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀਆਂ ਫੁੱਟਬਾਲ ਟੀਮਾਂ ਸੀ.ਬੀ.ਐੱਸ.ਈ. ਦੇ ਕਲਸਟਰ ਪੱਧਰੀ ਮੁਕਾਬਲਿਆਂ ’ਚ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।