25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

‘ਹਿੰਮਤ ਹੈ ਸੰਗ, ਲੜਾਂਗੇ ਜ਼ਿੰਦਗੀ ਦੀ ਜੰਗ’-ਅੰਮ੍ਰਿਤਾ ਸ਼ਾਨ

ਨੰਗਲ, 23 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)- ਨਵਾਂ ਨੰਗਲ ‘ਚ ਰਹਿੰਦੇ ਮੈਡਮ ਅੰਮ੍ਰਿਤਾ ਸ਼ਾਨ ਇਲਾਕੇ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਬਚਪਨ ਤੋਂ ਹੀ ਅੰਮ੍ਰਿਤਾ ਭਾਵੇਂ ਵੀਲ੍ਹ ਚੇਅਰ ‘ਤੇ ਹੈ ਪਰ ਉਸ ਦੇ ਸੁਪਨਿਆਂ ਦੀ ਉਡਾਣ ਬਹੁਤ ਉੱਚੀ ਹੈ।

ਅੰਮ੍ਰਿਤਾ ਸ਼ਾਨ 24-08-2026
ਨੰਗਲ, 23 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)- ਨਵਾਂ ਨੰਗਲ ‘ਚ ਰਹਿੰਦੇ ਮੈਡਮ ਅੰਮ੍ਰਿਤਾ ਸ਼ਾਨ ਇਲਾਕੇ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਬਚਪਨ ਤੋਂ ਹੀ ਅੰਮ੍ਰਿਤਾ ਭਾਵੇਂ ਵੀਲ੍ਹ ਚੇਅਰ ‘ਤੇ ਹੈ ਪਰ ਉਸ ਦੇ ਸੁਪਨਿਆਂ ਦੀ ਉਡਾਣ ਬਹੁਤ ਉੱਚੀ ਹੈ। ਐਮ. ਏ. ਅੰਗਰੇਜ਼ੀ ਕਰਨ ਤੋਂ ਬਾਅਦ ਅੰਮ੍ਰਿਤਾ ਸ਼ਾਨ ਨੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣੀ ਸ਼ੁਰੂ ਕੀਤੀ। ਲੰਘੇ ਤਿੰਨ ਦਹਾਕਿਆਂ ਤੋਂ ਅੰਮ੍ਰਿਤਾ ਸ਼ਾਨ ਬੱਚਿਆਂ ਨੂੰ ਸਿਰਫ਼ ਅੰਗਰੇਜ਼ੀ ਬੋਲਣਾ, ਆਈਲਟਸ ਕਰਨਾ, ਐਰੋਪਲੇਨ ਚੜ੍ਹ ਕੇ ਵਿਦੇਸ਼ ਜਾਣਾ ਹੀ ਨਹੀਂ ਸਿਖਾਅ ਰਹੀ ਸਗੋਂ ਧਰਤੀ ਨਾਲ ਜੁੜਨ ਬਾਰੇ ਵੀ ਦੱਸ ਰਹੀ ਹੈ। ਫਰਾਟੇਦਾਰ ਅੰਗਰੇਜ਼ੀ ਬੋਲਦੀ ਅੰਮ੍ਰਿਤਾ ਸ਼ਾਨ ਮਹਾਨ ਸ਼ੇਕਸ਼ਪੀਅਰ ਤੇ ਲਿਓ ਟਾਲਸਟਾਏ ਦੀਆਂ ਗੱਲਾਂ ਕਰਦੀ ਹੈ, ਪਰ ਠੇਠ ਪੰਜਾਬੀ ‘ਚ ਇਹ ਵੀ ਦੱਸਦੀ ਹੈ ਕਿ ਸਿੱਖ ਧਰਮ ਤਿਆਗ, ਕੁਰਬਾਨੀ, ਤਰਕਸ਼ੀਲ ਸੋਚ। ਅੰਮ੍ਰਿਤਾ ਸ਼ਾਨ ਦੇ ਵਿਚਾਰ ਹਨ ਕਿ ਭਾਵੇਂ ਬਰੈਡੈਂਡ ਵਸਤਰ ਪਾਓ, ਵਿਦੇਸ਼ ਜਾਓ, ਪੀ.ਆਰ. ਲਓ ਪਰ ਕਦੇ ਨਾ ਭੁੱਲੋ ਕਿ ਸਾਡੇ ਦੇਸ਼ ‘ਚ ਅੱਜ ਵੀ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਦੀ ਖ਼ੁਸ਼ਬੂ ਹੈ। ‘’ ਪ੍ਰਯਾਸ ਕਲਾ ਮੰਚ, ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ, ਜਾਗਰਤੀ ਸੰਸਥਾ ਵਲੋਂ ਸਨਮਾਨਿਤ ਹੋ ਚੁੱਕੇ ਮੈਡਮ ਅੰਮ੍ਰਿਤਾ ਸ਼ਾਨ ਨ ‘’ਐਮਬੈਲਿਸ਼ ਯੁਅਰ ਇੰਗਲਿਸ਼’’, ‘’ਟੈਨਸਿਸ ਆਰ ਮਾਈ ਟੀਚਰ’’ (ਕੁਲ ਭਾਗ 06) ਆਦਿ ਕਿਤਾਬਾਂ ਵੀ ਲਿਖੀਆਂ ਹਨ। ਮੈਡਮ ਅੰਮ੍ਰਿਤਾ ਸ਼ਾਨ ਦੇ ਸਹਿਪਾਠੀ ਪ੍ਰਭਾਤ ਭੱਟੀ ਨੇ ਦੱਸਿਆ ਕਿ ਵੀਲ੍ਹ ਚੇਅਰ ਦੇ ਸਹਾਰੇ ਨਾਲ ਜ਼ਿੰਦਗੀ ਤੋਰ ਰਹੀ ਅੰਮ੍ਰਿਤਾ ਤੋਂ ਅਸੀਂ ਬਹੁਤ ਕੁੱਝ ਸਿੱਖਿਆ ਹੈ। ਅੰਮ੍ਰਿਤਾ ਨੰਗਲ ਦੇ ਸਵਰਗੀ ਦਿਵਿਆਂਗ ਚਿੱਤਰਕਾਰ ਨਾਇਬ ਸਿੰਘ ਸੈਪਲੇ ਦਾ ਇਹ ਕਥਨ ਅਕਸਰ ਬੋਲਦੇ ਹਨ ‘’ਬੰਦਾ ਅੰਗਹੀਣ ਹੋਵੇ ਪਰ ਅਕਲਹੀਨ ਨਾ ਹੋਵੇ।’’ ਇਹ ਬੜੀ ਹੀ ਖ਼ੁਸ਼ੀ ਦੀ ਗੱਲ ਹੈ ਕਿ ਮੈਡਮ ਅੰਮ੍ਰਿਤਾ ਸ਼ਾਨ ਨੂੰ ਰਾਜੀਵ ਖੰਨਾ ਵਰਗਾ ਭਰਾ ਅਤੇ ਮਾਨਵ ਖੰਨਾ ਵਰਗਾ ਭਤੀਜਾ ਮਿਲਿਆ ਹੈ ਜਿਹੜੇ ਅੱਜ ਦੇ ਯੁੱਗ ਦੇ ਸਰਵਨ ਸੇਵਾਦਾਰ ਹਨ। ਮੈਡਮ ਅੰਮ੍ਰਿਤਾ ਸ਼ਾਨ ਦਾ ਸਮਾਜ ਨੂੰ ਇਹੀ ਸੁਨੇਹਾ ਹੈ ਕਿ ਕਦੇ ਵੀ ਨਿਰਾਸ਼ ਨਾ ਹੋਵੇ ਹਰ ਬੰਦੇ ਦੀ ਜ਼ਿੰਦਗੀ ‘ਚ ਵੱਖਰਾ ਸੰਘਰਸ਼ ਹੈ ਨੈਲਸਨ ਮੰਡੇਲਾ ਨੇ 27 ਸਾਲ ਜੇਲ੍ਹ ਕੱਟੀ ਪਰ ਥਿੜਕੇ ਨਹੀਂ, ਜਵਾਹਰ ਲਾਲ ਨਹਿਰੂ ਨੇ ਜੇਲ੍ਹ ‘ਚ ਲਿਖਣਾ ਨਹੀਂ ਛੱਡਿਆ ਅਤੇ 647 ਸਫ਼ੇ ਦੀ ਸੰਸਾਰ ਪ੍ਰਸਿੱਧ ਕਿਤਾਬ ‘’ਡਿਸਟਕਵਰੀ ਆਫ਼ ਇੰਡੀਆ’’ ਲਿਖੀ।
ਪਿਛਲੀ ਖ਼ਬਰ ਪਿੰਡ ਬੈਂਸ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਅਗਲੀ ਖ਼ਬਰ ਟਿੱਬਾ ਨੰਗਲ ਦੇ ਕਾਲਜ ਵਿਖੇ 30 ਨੂੰ ਕਰਵਾਏ ਜਾਣਗੇ ਅਥਲੈਟਿਕਸ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।