24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸ੍ਰੀ ਅਨੰਦਪੁਰ ਸਾਹਿਬ ਵਿਖੇ ਗੱਲਬਾਤ ਕਰਦੇ ਹੋਏ ਡਾ. ਦਲਜੀਤ ਸਿੰਘ ਚੀਮਾ, ਭਾਈ ਚਾਵਲਾ ਤੇ ਹੋਰ। ‘ਆਪ’ ਸਰਕਾਰ ਨੇ ਪੰਜਾਬ ਨੂੰ ਕਰਜ਼ੇ ’ਚ ਡੋਬਿਆ- ਡਾ. ਚੀਮਾ

ਭਰਤਗੜ੍ਹ, 23 ਅਗਸਤ (ਜਸਬੀਰ ਸਿੰਘ ਬਾਵਾ)- ਪੰਜਾਬ ਦੇ ਸਿੱਖਿਆ, ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਬਾਅਦ ਦੁਪਹਿਰ ਭਰਤਗੜ੍ਹ ਦੇ ਸਰਕਾਰੀ ਹਸਪਤਾਲ ‘ਚ ਉਲਟੀਆਂ ਤੇ ਦਸਤ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਮਿਲਣ ਪੁੱਜੇ, ਉਨ੍ਹਾਂ ਹਰੇਕ ਮਰੀਜ਼ ਤੋਂ ਉਨ੍ਹਾਂ ਦੀ ਸਿਹਤ ਅਤੇ ਹੋ ਰਹੇ ਇਲਾਜ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਇਨ੍ਹਾਂ ਮਰੀਜ਼ਾਂ ਦੀ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ। ਇੱਥੇ ਤਾਇਨਾਤ ਡਾਕਟਰ ਅਕਸ਼ਿਤ ਵਿਸ਼ਟ ਅਤੇ ਡਾਕਟਰ ਸ਼ੁਭਮ ਸੈਣੀ ਨੇ ਇਨ੍ਹਾਂ ਨੂੰ ਦੱਸਿਆ ਕਿ ਦੋ ਦਿਨ ਪਹਿਲਾਂ ਭਾਖੜਾ ਨਹਿਰ ਦੀ ਪਟੜੀ ‘ਤੇ ਲੰਗਰ ‘ਚ ਸਰਦਈ ਪੀਣ ਤੋਂ ਇੱਕ ਦਿਨ ਬਾਅਦ ਕੁਲ 36 ਵਿਅਕਤੀ ਉਲਟੀਆਂ ਅਤੇ ਦਸਤ ਰੋਗਾਂ ਤੋਂ ਪੀੜਤ ਹੋਣ ਕਰਕੇ ਉਕਤ ਹਸਪਤਾਲ ‘ਚ ਇਲਾਜ ਲਈ ਪੁੱਜੇ ਸਨ, ਕਰੀਬ 27 ਵਿਅਕਤੀ ਅਤੇ ਬੱਚੇ ਅਵਾਨਕੋਟ ਦੇ ਵਸਨੀਕ ਸਨ, ਸੈਣੀ ਭਲਾਈ ਬੋਰਡ ਪੰਜਾਬ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ ਸਮੇਤ 8 ਹੋਰਨਾਂ ਨੂੰ ਤੰਦਰੁਸਤ ਹੋਣ ਮਗਰੋਂ ਘਰ ਭੇਜਿਆ ਜਾ ਰਿਹਾ ਹੈ, 9 ਨੂੰ ਲੋੜੀਂਦੀ ਜਾਂਚ ਲਈ ਸਿਵਲ ਹਸਪਤਾਲ ਰੂਪਨਗਰ ਭੇਜਿਆ ਗਿਆ ਹੈ ਅਤੇ ਹੁਣ 14 ਪੀੜਤ ਇਸ ਹਸਪਤਾਲ ‘ਚ ਜੇਰੇ ਇਲਾਜ ਹਨ, ਇਕ-ਦੋ ਦਿਨਾਂ ਬਾਅਦ ਸਾਰੇ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਪਰਤਣਗੇ।

ਸ੍ਰੀ ਅਨੰਦਪੁਰ ਸਾਹਿਬ ਵਿਖੇ ਗੱਲਬਾਤ ਕਰਦੇ ਹੋਏ ਡਾ. ਦਲਜੀਤ ਸਿੰਘ ਚੀਮਾ, ਭਾਈ ਚਾਵਲਾ ਤੇ ਹੋਰ। 24-08-2026
ਭਰਤਗੜ੍ਹ, 23 ਅਗਸਤ (ਜਸਬੀਰ ਸਿੰਘ ਬਾਵਾ)- ਪੰਜਾਬ ਦੇ ਸਿੱਖਿਆ, ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਬਾਅਦ ਦੁਪਹਿਰ ਭਰਤਗੜ੍ਹ ਦੇ ਸਰਕਾਰੀ ਹਸਪਤਾਲ ‘ਚ ਉਲਟੀਆਂ ਤੇ ਦਸਤ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਮਿਲਣ ਪੁੱਜੇ, ਉਨ੍ਹਾਂ ਹਰੇਕ ਮਰੀਜ਼ ਤੋਂ ਉਨ੍ਹਾਂ ਦੀ ਸਿਹਤ ਅਤੇ ਹੋ ਰਹੇ ਇਲਾਜ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਇਨ੍ਹਾਂ ਮਰੀਜ਼ਾਂ ਦੀ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ। ਇੱਥੇ ਤਾਇਨਾਤ ਡਾਕਟਰ ਅਕਸ਼ਿਤ ਵਿਸ਼ਟ ਅਤੇ ਡਾਕਟਰ ਸ਼ੁਭਮ ਸੈਣੀ ਨੇ ਇਨ੍ਹਾਂ ਨੂੰ ਦੱਸਿਆ ਕਿ ਦੋ ਦਿਨ ਪਹਿਲਾਂ ਭਾਖੜਾ ਨਹਿਰ ਦੀ ਪਟੜੀ ‘ਤੇ ਲੰਗਰ ‘ਚ ਸਰਦਈ ਪੀਣ ਤੋਂ ਇੱਕ ਦਿਨ ਬਾਅਦ ਕੁਲ 36 ਵਿਅਕਤੀ ਉਲਟੀਆਂ ਅਤੇ ਦਸਤ ਰੋਗਾਂ ਤੋਂ ਪੀੜਤ ਹੋਣ ਕਰਕੇ ਉਕਤ ਹਸਪਤਾਲ ‘ਚ ਇਲਾਜ ਲਈ ਪੁੱਜੇ ਸਨ, ਕਰੀਬ 27 ਵਿਅਕਤੀ ਅਤੇ ਬੱਚੇ ਅਵਾਨਕੋਟ ਦੇ ਵਸਨੀਕ ਸਨ, ਸੈਣੀ ਭਲਾਈ ਬੋਰਡ ਪੰਜਾਬ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ ਸਮੇਤ 8 ਹੋਰਨਾਂ ਨੂੰ ਤੰਦਰੁਸਤ ਹੋਣ ਮਗਰੋਂ ਘਰ ਭੇਜਿਆ ਜਾ ਰਿਹਾ ਹੈ, 9 ਨੂੰ ਲੋੜੀਂਦੀ ਜਾਂਚ ਲਈ ਸਿਵਲ ਹਸਪਤਾਲ ਰੂਪਨਗਰ ਭੇਜਿਆ ਗਿਆ ਹੈ ਅਤੇ ਹੁਣ 14 ਪੀੜਤ ਇਸ ਹਸਪਤਾਲ ‘ਚ ਜੇਰੇ ਇਲਾਜ ਹਨ, ਇਕ-ਦੋ ਦਿਨਾਂ ਬਾਅਦ ਸਾਰੇ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਪਰਤਣਗੇ। ਮਾਣਯੋਗ ਸਿੱਖਿਆ ਮੰਤਰੀ ਬੈਂਸ ਨੇ ਉਕਤ ਹਸਪਤਾਲ ‘ਚ ਹੋ ਰਹੇ ਮੁਫ਼ਤ ਇਲਾਜ, ਡਾਕਟਰ ਅਤੇ ਸਿਹਤ ਕਰਮਚਾਰੀਆਂ ਦੀਆਂ ਸਿਹਤ ਸੇਵਾਵਾਂ ਪ੍ਰਤੀ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਕਿਸੇ ਵੀ ਪੀੜਤ ਨੂੰ ਘਬਰਾਉਣ ਦੀ ਲੋੜ ਨਹੀਂ, ਰਾਜ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੀੜਤਾਂ ਦੀਆਂ ਸਿਹਤ ਸੇਵਾਵਾਂ ਲਈ ਯਤਨਸ਼ੀਲ ਹੈ। ਇਨ੍ਹਾਂ ਕਿਹਾ ਕਿ ਲੰਗਰ ਦੌਰਾਨ ਉਕਤ ਰੋਗ ਨਾਲ ਸਬੰਧਿਤ ਪੀੜਤਾਂ ਦੇ ਇਲਾਜ ਦੇ ਨਾਲ-ਨਾਲ ਸਰਦਈ ‘ਚ ਵਰਤੇ ਦੁੱਧ ਪਾਊਡਰ ਅਤੇ ਹੋਰਨਾਂ ਕਾਰਨਾਂ ਦੀ ਜਾਂਚ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਵਲੋਂ ਜਾਰੀ ਹੈ, ਜੇਕਰ ਦੁੱਧ ਪਾਊਡਰ ਜਾਂ ਕਿਸੇ ਹੋਰ ਵਸਤ ‘ਚ ਕੋਈ ਮਿਲਾਵਟ ਦੀ ਪੁਸ਼ਟੀ ਹੋਈ ਅਤੇ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਮੌਕੇ ਪੁਲਿਸ ਚੌਕੀ ਭਰਤਗੜ੍ਹ ਦੇ ਇੰਚਾਰਜ ਸਰਤਾਜ ਸਿੰਘ, ਸਰ ਪੰਚ ਪਰਦੀਪ ਭੱਲਾ, ਸੁਖਜਿੰਦਰ ਸਿੰਘ ਭਾਓਵਾਲ, ਕੈਪਟਨ ਹਰੀਅਵਤਾਰ ਸਿੰਘ ਰਾਣਾ, ਚੇਅਰਮੈਨ ਕਮਿੱਕਰ ਸਿੰਘ ਡਾਢੀ, ਆਪ ਨੇਤਾ ਬੀਬੀ ਹਰਵਿੰਦਰ ਕੌਰ, ਹਰਮਿੰਦਰ ਸਿੰਘ ਸੈਣੀ, ਗਾਇਕ ਅਵਤਾਰ ਆਲੋਵਾਲੀਆ, ਬਲਵਿੰਦਰ ਸਿੰਘ ਖਰੋਟਾ, ਸਿਮਰਨਜੀਤ ਸਿੰਘ ਬੜਾ ਪਿੰਡ, ਫ਼ੌਜੀ ਅਜੀਤ ਸਿੰਘ, ਹਰਦੀਪ ਸਿੰਘ ਢੇਲਾਬੜ, ਪਰਮਜੀਤ ਸਿੰਘ ਬੱਬੀ, ਮਾ. ਨਸੀਬ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਹੁ ਕਰੋੜੀ ਰੂਪਨਗਰ-ਜਲੰਧਰ ਬਾਈਪਾਸ ਦੇ ਕਿਨਾਰਿਆਂ ਤੇ ਉੱਗੀਆਂ ਝਾੜੀਆਂ ’ਚ ਘੁੰਮ ਰਹੇ ਬੇਸਹਾਰਾ ਪਸ਼ੂ। ਰੂਪਨਗਰ-ਜਲੰਧਰ ਬਾ... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਲੜਕਿਆਂ ਦੇ ਫੁੱਟਬਾਲ ਮੁਕਾਬਲਿਆਂ ਦੀ ਹੋਈ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।