23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਲੰਗਰ ’ਚ ਸਰਦਈ ਛਕਣ ਮਗਰੋਂ ਬਿਮਾਰ ਹੋਏ ਵਿਅਕਤੀਆਂ ਨੂੰ ਮਿਲੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ

ਭਰਤਗੜ੍ਹ, 22 ਅਗਸਤ (ਜਸਬੀਰ ਸਿੰਘ ਬਾਵਾ)-ਸਥਾਨਕ ਸਰਕਾਰੀ ਹਸਪਤਾਲ ‘ਚ ਦੋ ਦਿਨਾਂ ਤੋਂ ਉਲਟੀਆਂ ਤੇ ਦਸਤ ਰੋਗਾਂ ਨਾਲ ਪੀੜਤ ਵਿਅਕਤੀਆਂ ਨੂੰ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਵਿਸ਼ੇਸ਼ ਤੌਰ ‘ਤੇ ਮਿਲਣ ਪੁੱਜੇ, ਇਨ੍ਹਾਂ ਦੱਸਿਆ ਕਿ ਸਾਰੇ ਮਰੀਜ਼ ਹੁਣ ਤੰਦਰੁਸਤ ਮਹਿਸੂਸ ਕਰ ਰਹੇ ਹਨ, ਮਰੀਜ਼ਾਂ ਮੁਤਾਬਿਕ ਉਨ੍ਹਾਂ ਦਾ ਸਹੀ ਇਲਾਜ ਹੋ ਰਿਹਾ ਹੈ। ਇਨ੍ਹਾਂ ਦੱਸਿਆ ਕਿ ਇਹ ਸਾਰੇ ਲੰਗਰ ‘ਚ ਸੰਗਤ ਦੀ ਸੇਵਾ ਕਰ ਰਹੇ ਸਨ, ਸੰਬੰਧਿਤ ਮਰੀਜ਼ਾਂ ਨੇ ਦੱਸਿਆ ਕਿ ਅੰਤਲੇ ਦਿਨ ਸਰਦਈ ਪੀਣ ਮਗਰੋਂ ਕਰੀਬ 36 ਵਿਅਕਤੀ ਉਲਟੀਆਂ ਤੇ ਦਸਤ ਰੋਗਾਂ ਦਾ ਸ਼ਿਕਾਰ ਹੋਏ ਸਨ, ਕਿਉਂਕਿ ਇਨ੍ਹਾਂ ਨੇ ਸਰਦਈ ਤਿਆਰ ਕਰਨ ਮੌਕੇ ਦੁੱਧ ਪਾਊਡਰ ਦੀ ਵਰਤੋਂ ਕੀਤੀ ਸੀ, ਇਨ੍ਹਾਂ ਮੁਤਾਬਿਕ ਉਕਤ ਦੁੱਧ ਪਾਊਡਰ ਦੀ ਮਿਆਦ ਲੰਘ ਚੁੱਕੀ ਸੀ।

ਅਜੀਤ ਡੈਸਕ 23-08-2026
ਭਰਤਗੜ੍ਹ, 22 ਅਗਸਤ (ਜਸਬੀਰ ਸਿੰਘ ਬਾਵਾ)-ਸਥਾਨਕ ਸਰਕਾਰੀ ਹਸਪਤਾਲ ‘ਚ ਦੋ ਦਿਨਾਂ ਤੋਂ ਉਲਟੀਆਂ ਤੇ ਦਸਤ ਰੋਗਾਂ ਨਾਲ ਪੀੜਤ ਵਿਅਕਤੀਆਂ ਨੂੰ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਵਿਸ਼ੇਸ਼ ਤੌਰ ‘ਤੇ ਮਿਲਣ ਪੁੱਜੇ, ਇਨ੍ਹਾਂ ਦੱਸਿਆ ਕਿ ਸਾਰੇ ਮਰੀਜ਼ ਹੁਣ ਤੰਦਰੁਸਤ ਮਹਿਸੂਸ ਕਰ ਰਹੇ ਹਨ, ਮਰੀਜ਼ਾਂ ਮੁਤਾਬਿਕ ਉਨ੍ਹਾਂ ਦਾ ਸਹੀ ਇਲਾਜ ਹੋ ਰਿਹਾ ਹੈ। ਇਨ੍ਹਾਂ ਦੱਸਿਆ ਕਿ ਇਹ ਸਾਰੇ ਲੰਗਰ ‘ਚ ਸੰਗਤ ਦੀ ਸੇਵਾ ਕਰ ਰਹੇ ਸਨ, ਸੰਬੰਧਿਤ ਮਰੀਜ਼ਾਂ ਨੇ ਦੱਸਿਆ ਕਿ ਅੰਤਲੇ ਦਿਨ ਸਰਦਈ ਪੀਣ ਮਗਰੋਂ ਕਰੀਬ 36 ਵਿਅਕਤੀ ਉਲਟੀਆਂ ਤੇ ਦਸਤ ਰੋਗਾਂ ਦਾ ਸ਼ਿਕਾਰ ਹੋਏ ਸਨ, ਕਿਉਂਕਿ ਇਨ੍ਹਾਂ ਨੇ ਸਰਦਈ ਤਿਆਰ ਕਰਨ ਮੌਕੇ ਦੁੱਧ ਪਾਊਡਰ ਦੀ ਵਰਤੋਂ ਕੀਤੀ ਸੀ, ਇਨ੍ਹਾਂ ਮੁਤਾਬਿਕ ਉਕਤ ਦੁੱਧ ਪਾਊਡਰ ਦੀ ਮਿਆਦ ਲੰਘ ਚੁੱਕੀ ਸੀ। ਡਾ. ਅਕਸਿਤ ਵਿਸ਼ਟ ਨੇ ਦੱਸਿਆ ਕਿ ਉਕਤ ਹਸਪਤਾਲ ‘ਚ ਕੁੱਲ 36 ਮਰੀਜ਼ ਜ਼ੇਰੇ ਇਲਾਜ ਹਨ, ਕੁੱਝ ਬੱਚੇ ਵੀ ਇਲਾਜ ਕਰਵਾ ਰਹੇ ਹਨ, ਬਹੁਤ ਸਾਰੇ ਮਰੀਜ਼ ਸਿਹਤਯਾਬ ਹੋ ਰਹੇ ਹਨ, ਬਾਕੀ ਮਰੀਜ਼ ਵੀ ਜਲਦੀ ਸਿਹਤਯਾਬ ਹੋ ਕੇ ਦੋ ਦਿਨਾਂ ‘ਚ ਘਰ ਪਰਤ ਜਾਣਗੇ। ਇਨ੍ਹਾਂ ਦੱਸਿਆ ਮਰੀਜ਼ਾਂ ਦੇ ਪਿੰਡ ਅਵਾਨਕੋਟ ‘ਚ ਸਿਹਤ ਵਿਭਾਗ ਦੀ ਟੀਮ ਜਾਂਚ ਕਰ ਰਹੀ ਹੈ, ਕੋਈ ਹੋਰ ਵੀ ਪੀੜਤ ਹੋਇਆ ਤਾਂ ਉਸਦਾ ਵੀ ਮੁਫ਼ਤ ਇਲਾਜ ਕੀਤਾ ਜਾਵੇਗਾ। ਕਾਂਗਰਸੀ ਨੇਤਾ ਸੋਨੀਆ ਪੁਰੀ, ਅਵਾਨਕੋਟ ਦੇ ਮੌਜੂਦਾ ਸਰਪੰਚ ਪੂਨਮ ਦੇਵੀ ਨੇ ਮੁਹਤਬਰਾਂ ਸਮੇਤ ਰਾਜ ਸਰਕਾਰ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਦੁੱਧ ਪਾਊਡਰ ਦੀ ਮਿਆਦ ਖ਼ਤਮ ਹੋਣ ਕਰਕੇ ਸਰਦਈ ਤਿਆਰ ਹੋਣ ਮਗਰੋਂ ਉਕਤ ਪਿੰਡ ਦੇ ਕਾਫੀ ਵਿਅਕਤੀ ਤੇ ਬੱਚੇ ਬਿਮਾਰ ਹੋਏ ਹਨ, ਮਨੁੱਖੀ ਇਹਤਿਆਤ ਵਜੋਂ ਜਾਂਚ ਕਰਵਾਉਣ ਦੀ ਲੋੜ ਹੈ ਤਾਂ ਕਿ ਭਵਿੱਖ ‘ਚ ਕੋਈ ਇਸ ਤਰ੍ਹਾਂ ਪੀੜਤ ਨਾ ਹੋ ਸਕਣ।
ਪਿਛਲੀ ਖ਼ਬਰ ਓਇੰਦ ਖੇਡ ਮੇਲੇ ਦਾ ਪੋਸਟਰ ਬਾਬਾ ਸੁਖਬੀਰ ਸਿੰਘ ਕੰਧੋਲਾ ਵਾਲਿਆਂ ਵਲੋਂ ਜਾਰੀ ਅਗਲੀ ਖ਼ਬਰ ਪਿੰਡ ਅਸਾਲਤਪੁਰ ਵਿਖੇ ਮੇਲਾ ਤੀਆਂ ਦਾ ਤਿਉਹਾਰ ਮਨਾਉਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਖ਼ਾਲਸਾ ਸਕੂਲ ਜੰਡ ਸਾਹਿਬ ਦੇ ਪਹਿਲਵਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।