ਕਰੰਟ ਲੱਗਣ ਨਾਲ 12 ਸਾਲਾ ਬੱਚਾ ਗੰਭੀਰ ਜ਼ਖ਼ਮੀ
ਨੂਰਪੁਰਬੇਦੀ, 16 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)- ਪਿੰਡ ਆਜਮਪੁਰ ਵਿਖੇ ਪਤੰਗ ਉਡਾਉਂਦੇ ਸਮੇਂ 12 ਸਾਲਾਂ ਬੱਚਾ ਕਰੰਟ ਦੀ ਲਪੇਟ ’ਚ ਆਉਣ ਤੇ ਬੁਰੀ ਤਰ੍ਹਾਂ ਝੁਲਸ ਜਾਣ ਤੇ ਗੰਭੀਰ ਰੂਪ ਚ ਜ਼ਖਮੀ ਹੋ ਗਿਆ, ਜਿਸ ਨੂੰ ਮੁਢਲੇ ਇਲਾਜ ਉਪਰੰਤ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨੂਰਪੁਰ ਬੇਦੀ ਦੇ ਇੱਕ ਪ੍ਰਵਾਸੀ ਮਜ਼ਦੂਰ ਦਾ ਲੜਕਾ ਸੱਤਿਅਮ ਕੁਮਾਰ ਜੋ ਕਿ ਛੇਵੀਂ ਜਮਾਤ ਦਾ ਵਿਦਿਆਰਥੀ ਹੈ, ਪਿੰਡ ਆਜਮਪੁਰ ਵਿਖੇ ਪਤੰਗ ਉਡਾ ਰਿਹਾ ਸੀ।
ਨੂਰਪੁਰਬੇਦੀ, 16 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)- ਪਿੰਡ ਆਜਮਪੁਰ ਵਿਖੇ ਪਤੰਗ ਉਡਾਉਂਦੇ ਸਮੇਂ 12 ਸਾਲਾਂ ਬੱਚਾ ਕਰੰਟ ਦੀ ਲਪੇਟ ’ਚ ਆਉਣ ਤੇ ਬੁਰੀ ਤਰ੍ਹਾਂ ਝੁਲਸ ਜਾਣ ਤੇ ਗੰਭੀਰ ਰੂਪ ਚ ਜ਼ਖਮੀ ਹੋ ਗਿਆ, ਜਿਸ ਨੂੰ ਮੁਢਲੇ ਇਲਾਜ ਉਪਰੰਤ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨੂਰਪੁਰ ਬੇਦੀ ਦੇ ਇੱਕ ਪ੍ਰਵਾਸੀ ਮਜ਼ਦੂਰ ਦਾ ਲੜਕਾ ਸੱਤਿਅਮ ਕੁਮਾਰ ਜੋ ਕਿ ਛੇਵੀਂ ਜਮਾਤ ਦਾ ਵਿਦਿਆਰਥੀ ਹੈ, ਪਿੰਡ ਆਜਮਪੁਰ ਵਿਖੇ ਪਤੰਗ ਉਡਾ ਰਿਹਾ ਸੀ। ਇਸ ਦੌਰਾਨ ਉਸ ਦੇ ਪਤੰਗ ਦੀ ਡੋਰ ਅਚਾਨਕ ਸੜਕ ਲਾਗਿਓਂ ਗੁਜਰਦੀਆਂ ਬਿਜਲੀ ਦੀਆਂ ਤਾਰਾਂ ਚ ਫਸ ਗਈ। ਜਿਸ ਦੇ ਸਿੱਟੇ ਵਜੋਂ ਪਤੰਗ ਤੇ ਡੋਰ ਨੂੰ ਬਚਾਉਣ ਲੱਗਿਆਂ ਉਸ ਦੇ ਅਚਾਨਕ ਕਰੰਟ ਲੱਗ ਗਿਆ। ਆਸ ਪਾਸ ਦੇ ਦੁਕਾਨਦਾਰਾਂ ਅਨੁਸਾਰ ਕਰੰਟ ਲੱਗਣ ਉਪਰੰਤ ਉਕਤ ਲੜਕਾ ਬੇਹੋਸ਼ ਹੋ ਗਿਆ ਜਿਸ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਕਤ ਲੜਕੇ ਦਾ ਇਲਾਜ ਕਰ ਰਹੇ ਡਾਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਰੰਟ ਲੱਗਣ ਨਾਲ ਲੜਕੇ ਦੀਆਂ ਬਾਹਾਂ ਅਤੇ ਪਿੱਠ ਤੋਂ ਇਲਾਵਾ ਕਈ ਹੋਰਨਾਂ ਅੰਗਾਂ ਤੇ ਗੰਭੀਰ ਜਖਮ ਹੋਏ ਹਨ। ਉਨਾਂ ਦੱਸਿਆ ਕਿ ਬੱਚੇ ਦਾ ਮੁਢਲਾ ਇਲਾਜ ਕੀਤਾ ਗਿਆ। ਉਪਰੰਤ ਮਾਪੇ ਉਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿਖੇ ਲੈ ਗਏ।