13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਨਸ਼ੀਲੇ ਪਾਊਡਰ ਸਮੇਤ ਨਸ਼ਾ ਤਸਕਰ ਕਾਬੂ

ਨੂਰਪੁਰ ਬੇਦੀ, 12 ਅਗਸਤ (ਵਿੰਦਰਪਾਲ ਝਾਂਡੀਆਂ)- ਪੀ. ਐਮ.

ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਮੁਲਜ਼ਮ ਪੁਲਿਸ ਪਾਰਟੀ ਨਾਲ। ਭਾਈ ਨੰਦ ਲਾਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ 13-08-2026
ਨੂਰਪੁਰ ਬੇਦੀ, 12 ਅਗਸਤ (ਵਿੰਦਰਪਾਲ ਝਾਂਡੀਆਂ)- ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੇ) ਨੂਰਪੁਰ ਬੇਦੀ ਵਿਖੇ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਅਨਿਲ ਕੁਮਾਰ ਅਤੇ ਲਾਇਬ੍ਰੇਰੀਅਨ ਧਰਮਿੰਦਰ ਕੁਮਾਰ ਵਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ, ਲਾਇਬ੍ਰੇਰੀ ਨਾਲ ਜੁੜਨ ਅਤੇ ਗਿਆਨ ਦੇ ਇਸ ਮਹੱਤਵਪੂਰਨ ਸਰੋਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਲਾਇਬ੍ਰੇਰੀਅਨ ਧਰਮਿੰਦਰ ਕੁਮਾਰ ਨੇ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਸੱਚੀਆਂ ਮਿੱਤਰ ਹੁੰਦੀਆਂ ਹਨ। ਇੱਕ ਚੰਗੀ ਕਿਤਾਬ ਵਿਦਿਆਰਥੀ ਨੂੰ ਸਿਰਫ਼ ਜਾਣਕਾਰੀ ਹੀ ਨਹੀਂ ਦਿੰਦੀ, ਸਗੋਂ ਉਸ ਦੀ ਸੋਚਣ-ਸਮਝਣ ਦੀ ਯੋਗਤਾ, ਰਚਨਾਤਮਿਕਤਾ, ਭਾਸ਼ਾਈ ਗਿਆਨ ਅਤੇ ਆਤਮ-ਵਿਸ਼ਵਾਸ ਵਿਚ ਵੀ ਵਾਧਾ ਕਰਦੀ ਹੈ। ਪ੍ਰਿੰਸੀਪਲ ਅਨਿਲ ਕੁਮਾਰ ਵਲੋਂ ਵਿਦਿਆਰਥੀਆਂ ਨੂੰ ਨਿਯਮਿਤ ਤੌਰ ‘ਤੇ ਪੁਸਤਕਾਂ ਪੜ੍ਹਨ, ਗਿਆਨ ਵਿਚ ਵਾਧਾ ਕਰਨ ਤੇ ਚੰਗੀਆਂ ਆਦਤਾਂ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਬੈੱਸਟ ਰੀਡਰ ਵਿਦਿਆਰਥੀਆਂ ਉਰਵੀ ਸ਼ਰਮਾ, ਚੰਦਨ ਸ਼ਰਮਾ, ਇਸ਼ਰੀਤ ਕੌਰ, ਗਣੇਸ਼ ਅਤੇ ਨਵਦੀਪ ਨੂੰ ਉਨ੍ਹਾਂ ਦੀ ਪੜ੍ਹਨ ਪ੍ਰਤੀ ਰੁਚੀ ਅਤੇ ਲਾਇਬ੍ਰੇਰੀ ਦੀ ਨਿਯਮਿਤ ਵਰਤੋਂ ਲਈ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਕੂਲ ਇੰਚਾਰਜ ਵਲੋਂ ਲਾਇਬ੍ਰੇਰੀਅਨ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਵਿੰਦਰ ਕੌਰ, ਮੇਘਨਾ, ਦਰਸ਼ਨ ਸਿੰਘ, ਰਾਜੀਵ ਕੁਮਾਰ , ਅਰਵਿੰਦਰ ਕੌਰ, ਨੀਰਜ ਬਾਲਾ, ਗੁਰਿੰਦਰ ਕੌਰ, ਸਰਵਪ੍ਰਿਯਾ ਸ਼ਰਮਾ, ਜਸਵੰਤ ਕੌਰ, ਗੁਰਿੰਦਰ ਕੌਰ, ਸੁਖਵੀਰ ਕੌਰ, ਰੁਕਮਣੀ ਬੰਸਲ, ਮਨੀਸ਼ਾ, ਰੋਹਿਤ ਕੁਮਾਰ, ਰਮਨ ਕੁਮਾਰ, ਗੁਰਪ੍ਰੀਤ ਕੌਰ, ਜਤਿੰਦਰਪਾਲ ਸਿੰਘ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਦਬੀਰਜੋਤ ਸਿੰਘ ਖ਼ਾਲਸਾ ਗਰਲਜ਼ ਕਾਲਜ ਵਿਖੇ ਲਾਇਬ੍ਰੇਰੀਅਨ ਦਿਵਸ ਮਨਾਇਆ ਅਗਲੀ ਖ਼ਬਰ ਕੌਮਾਂਤਰੀ ਯੁਵਾ ਦਿਵਸ ਮੌਕੇ ਰੋਟਰੀ ਕਲੱਬ ਰੂਪਨਗਰ ਵਲੋਂ 6 ਸਮਾਜ ਸੇਵੀ ਸੰਸਥਾਵਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।