29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਾਹਿਬਜ਼ਾਦਾ ਗੰਨ ਹਾਊਸ ਮੋਹਾਲੀ ਵਲੋਂ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਨੂੰ 'ਮਿਲਕ ਚਿੱਲਰ' ਭੇਟ <br/>

ਅਜੀਤ ਡੈਸਕ 22-05-2026
ਮੋਰਿੰਡਾ, 21 ਮਈ (ਪਿ੍ਤਪਾਲ ਸਿੰਘ)- ਸਾਹਿਬਜ਼ਾਦਾ ਗੰਨ ਹਾਊਸ ਮੋਹਾਲੀ ਦੇ ਮਾਲਕ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵੀ ਜਸਕਰਨ ਪ੍ਰਤਾਪ ਸਿੰਘ ਸੰਧੂ ਵਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਇੱਕ 'ਮਿਲਕ ਚਿੱਲਰ' ਭੇਟ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਮੈਨੇਜਰ ਦਵਿੰਦਰ ਸਿੰਘ ਦੇਵਗਨ, ਲੰਗਰ ਕਮੇਟੀ ਦੇ ਇੰਚਾਰਜ ਬਾਈ ਕੇਸਰ ਸਿੰਘ ਮਨੌਲੀ, ਭਾਈ ਬਲਜਿੰਦਰ ਸਿੰਘ ਰੌਣੀ ਤੇ ਨਵਤੇਜ ਸਿੰਘ ਤੇਜੀ ਸਮੇਤ ਹੋਰਨਾਂ ਪ੍ਰਬੰਧਕਾਂ ਨੇ ਦੱਸਿਆ ਕਿ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਸੰਧੂ ਵਲੋਂ ਭੇਟ ਕੀਤਾ ਗਿਆ ਇਹ ਚਿੱਲਰ ਗਰਮੀ ਦੇ ਮੌਸਮ ਵਿਚ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਸੇਵਾ ਲਈ ਬਹੁਤ ਸਹਾਈ ਸਿੱਧ ਹੋ ਰਿਹਾ ਹੈ |
ਇਸ ਚਿੱਲਰ ਦੀ ਮਦਦ ਨਾਲ ਹੁਣ ਲੰਗਰ ਵਿਚ ਵਰਤੀ ਜਾਣ ਵਾਲੀ ਲੱਸੀ ਤੇ ਦੁੱਧ ਦੀ ਗੁਣਵੱਤਾ ਲੰਮੇ ਸਮੇਂ ਤੱਕ ਬਰਕਰਾਰ ਰਹੇਗੀ | ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਪ੍ਰਬੰਧਕਾਂ ਵਲੋਂ ਸਾਹਿਬਜ਼ਾਦਾ ਗੰਨ ਹਾਊਸ ਮੋਹਾਲੀ ਦੇ ਮਾਲਕ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ |

ਪਿਛਲੀ ਖ਼ਬਰ ਸੰਗਤਾਂ ਨਾਮ ਸਿਮਰਨ, ਸੇਵਾ ਤੇ ਮਨੁੱਖਤਾ ਦੇ ਰਾਹ 'ਤੇ ਚੱਲਣ-ਬਾਬਾ ਬਾਲ ਜੀ <br/> ਅਗਲੀ ਖ਼ਬਰ ਐੱਸ.ਡੀ.ਐਮ. ਸੁਖਪਾਲ ਸਿੰਘ ਦੀ ਅਗਵਾਈ ਹੇਠ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।