17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨੂਰਪੁਰ ਬੇਦੀ ਵਿਖੇ 21 ਮਈ ਨੂੰ ਸਜੇਗਾ ਰਾਸ਼ਟਰੀ ਸੰਤ ਬਾਬਾ ਬਾਲ ਦਾ ਅਲੌਕਿਕ ਸਤਿਸੰਗ <br/>

ਅਜੀਤ ਡੈਸਕ 21-05-2026
ਨੂਰਪੁਰ ਬੇਦੀ, 20 ਮਈ (ਹਰਦੀਪ ਸਿੰਘ ਢੀਂਡਸਾ)- ਸ੍ਰੀ ਰਾਧਾ ਕਿ੍ਸ਼ਨ ਸਤਿਸੰਗ ਘਰ, ਨੂਰਪੁਰ ਬੇਦੀ ਵਿਖੇ 21 ਮਈ ਨੂੰ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਰਾਸ਼ਟਰੀ ਸੰਤ ਬਾਬਾ ਬਾਲ ਜੀ (ਊਨਾ ਵਾਲੇ) ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ, ਜੋ ਦੁਪਿਹਰ 1:00 ਵਜੇ ਆਪਣੇ ਰਸਭਿੰਨੀਆਂ ਪ੍ਰਵਚਨਾਂ ਤੇ ਪਵਿੱਤਰ ਭਜਨ ਬੰਦਗੀ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿਸੰਗ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮਹਾਨ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸ੍ਰੀ ਰਾਧਾ ਕਿ੍ਸ਼ਨ ਸਤਿਸੰਗ ਘਰ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ | ਸਮਾਗਮ ਦੌਰਾਨ ਆਉਣ ਵਾਲੀਆਂ ਹਜ਼ਾਰਾਂ ਸੰਗਤਾਂ ਲਈ ਪ੍ਰਭੂ ਕਾ ਅਟੁੱਟ ਲੰਗਰ ਤੇ ਵਿਸ਼ੇਸ਼ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ ਹੈ |

ਪਿਛਲੀ ਖ਼ਬਰ ਜੈ ਮਾਂ ਜਗਦੰਬੇ ਕਲੱਬ ਦਾ 33ਵਾਂ ਵਿਸ਼ਾਲ ਜਾਗਰਣ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ, ਵਿਧਾਇਕ ਚੱਢਾ ਤੇ ਅਸ਼ਵਨੀ ਸ਼ਰਮਾ... ਅਗਲੀ ਖ਼ਬਰ ਗੁਰਦੁਆਰਾ ਜਟਵਾਹੜ ਤੋਂ ਗੁਰਦੁਆਰਾ ਸ੍ਰੀ ਰਵਾਲਸਰ ਸਾਹਿਬ ਦੇ ਲੰਗਰਾਂ ਲਈ 40 ਕੁਇੰਟਲ ਕਣਕ ਭੇਜੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।