ਬੇਲਾ, 16 ਮਈ (ਮਨਜੀਤ ਸਿੰਘ ਸੈਣੀ)-ਇਲਾਕੇ ਦੇ ਮੰਡ ਖੇਤਰ ਵਿਚ ਕਿਸਾਨਾਂ ਦੀਆਂ ਦੋ ਮੋਟਰਾਂ, ਕੇਬਲਾਂ ਅਤੇ ਬੇਲਾ ਬੱਸ ਅੱਡੇ ਵਿਚੋਂ ਮੋਟਰਸਾਈਕਲ ਚੋਰੀ ਹੋਣ ਕਰਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਨੇੜਲੇ ਪਿੰਡ ਰਸੀਦਪੁਰ ਮੰਡ ਦੇ ਕਰਨੈਲ ਸਿੰਘ, ਸੁਰਜੀਤ ਸਿੰਘ, ਬਲਜੀਤ ਸਿੰਘ ਭਾਗ ਸਿੰਘ ਤੇ ਦਰਸ਼ਨ ਸਿੰਘ ਨੇ ਦੱਸਿਆ ਕਿ ਚੋਰ ਦੋ ਮੋਟਰਾਂ, ਤਿੰਨ ਮੋਟਰਾਂ ਦੀਆ ਕੇਬਲ ਤਾਰਾਂ ਤੇ ਸੋਲਰ ਪੈਨਲ ਦੀਆ ਵੀ ਤਾਰਾਂ ਚੋਰੀ ਕਰਕੇ ਲੈ ਗਏ ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ | ਪੀੜਤ ਕਿਸਾਨਾਂ ਵਲੋਂ ਚੋਰੀ ਦੀ ਘਟਨਾ ਦੀ ਪੁਲਿਸ ਚੌਕੀ ਡੱਲਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ | ਇਸ ਮੌਕੇ ਚੌਂਕੀ ਇੰਚਾਰਜ ਸ਼ਿੰਦਰਪਾਲ ਨੇ ਚੋਰਾਂ ਨੂੰ ਜਲਦੀ ਕਾਬੂ ਕਰਨ ਦਾ ਵਿਸ਼ਵਾਸ ਦਿਵਾਇਆ | ਇਸੇ ਤਰ੍ਹਾਂ ਬੀਤੀ 12 ਮਈ ਦੀ ਰਾਤ ਨੂੰ ਕਰੀਬ ਨੌ ਕੁ ਵਜੇ ਚੋਰਾਂ ਨੇ ਬੱਸ ਅੱਡਾ ਬੇਲਾ ਵਿਖੇ ਅਹਾਤਾ ਕਰਦੇ ਟੋਨੀ ਬਲਰਾਮਪੁਰ ਦਾ ਡਿਸਕਵਰ ਮੋਟਰਸਾਈਕਲ ਪੀਬੀ 12 ਆਰ 8571 ਚੋਰੀ ਕਰ ਲਿਆ ਜਿਸ ਦੀ ਪੁਲਿਸ ਚੌਂਕੀ ਬੇਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ | ਇਸ ਮੌਕੇ ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਰਾਤ ਨੂੰ ਪੁਲਿਸ ਦੀ ਗਸ਼ਤ ਵਧਾਉਣ ਤੇ ਚੌਂਕੀਆਂ ਵਿਚ ਪੁਲਿਸ ਨਫਰੀ ਵਧਾਉਣ ਦੀ ਮੰਗ ਕੀਤੀ |