ਨੂਰਪੁਰ ਬੇਦੀ, 16 ਮਈ (ਵਿੰਦਰਪਾਲ ਝਾਂਡੀਆਂ)-ਸਿਹਤ ਟੀਮਾਂ ਨੇ ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਸਕੂਲਾਂ 'ਚ ਪਹੁੰਚ ਕੇ ਰਾਸ਼ਟਰੀ ਡੇਂਗੂ ਰੋਕਥਾਮ ਦਿਵਸ ਮਨਾਇਆ | ਇਸ ਮੌਕੇ ਸਕੂਲਾਂ 'ਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ, ਜਿਨਾਂ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਡੇਂਗੂ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਐੱਸ.ਐੱਮ.ਓ. ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਡੇਂਗੂ ਇੱਕ ਮੱਛਰ-ਜਨਿਤ ਬਿਮਾਰੀ ਹੈ, ਜਿਸ ਤੋਂ ਬਚਾਅ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ | ਸੈਨੀਟਰੀ ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਡੇਂਗੂ ਦੇ ਮੁੱਖ ਲੱਛਣਾਂ 'ਚ ਤੇਜ਼ ਬੁਖ਼ਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਸਰੀਰ ਤੇ ਜੋੜਾਂ 'ਚ ਦਰਦ, ਚਮੜੀ 'ਤੇ ਲਾਲ ਦਾਗ਼, ਉਲਟੀਆਂ ਤੇ ਕਮਜ਼ੋਰੀ ਸ਼ਾਮਲ ਹਨ | ਜੇਕਰ ਕਿਸੇ ਵਿਅਕਤੀ 'ਚ ਇਹ ਲੱਛਣ ਨਜ਼ਰ ਆਉਣ ਤਾਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ 'ਚ ਜਾਂਚ ਕਰਵਾਉਣੀ ਚਾਹੀਦੀ ਹੈ | ਇਸ ਮੌਕੇ ਸੈਨੀਟਰੀ ਇੰਸਪੈਕਟਰ ਰਾਜੇਸ਼ ਕੁਮਾਰ, ਹਰਿੰਦਰ ਸਿੰਘ, ਕਮਲਦੇਵ, ਅਮਰੀਕ ਸਿੰਘ, ਹਰਿੰਦਰਪਾਲ, ਬਲਜੀਤ ਸਿੰਘ ਸਮੇਤ ਸਮੂਹ ਸਿਹਤ ਸਟਾਫ਼ ਹਾਜ਼ਰ |