27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਆਈ. ਆਈ.ਟੀ ਰੋਪੜ ਦੇ ਈ-ਸਮਿਟ'26 ਦੀ ਸ਼ੁਰੂਆਤ ਅਸੰਭਵ ਨੂੰ ਸੰਭਵ ਕਰਨ ਦਾ ਸੱਦਾ ਦਿੱਤਾ

ਅਜੀਤ ਡੈਸਕ 12-04-2026
ਰੂਪਨਗਰ, 11 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)-ਭਾਰਤੀ ਤਕਨੀਕੀ ਸੰਸਥਾਨ ਰੋਪੜ ਨੇ ਅੱਜ ਆਪਣੇ ਸਾਲਾਨਾ ਉਦਮਤਾ ਅਤੇ ਨਵੀਨਤਾ ਸਿਖਰ ਸੰਮੇਲਨ ਈ-ਸਮਿਟ'26 ਦਾ ਉਦਘਾਟਨ ਕੀਤਾ | ਇਹ ਦੋ ਰੋਜ਼ਾ ਸਮਾਗਮ ਈ ਸੈੱਲ ਆਈ.ਆਈ.ਟੀ. ਰੋਪੜ ਵਲੋਂ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ ਫਾਊਾਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ | ਉਦਘਾਟਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਰਾਜੇਸ਼ ਕੁਮਾਰ ਪਾਠਕ, ਸਕੱਤਰ, ਤਕਨਾਲੋਜੀ ਵਿਕਾਸ ਬੋਰਡ ਭਾਰਤ ਸਰਕਾਰ ਅਤੇ ਸਨਮਾਨਿਤ ਮਹਿਮਾਨ ਵਜੋਂ ਡਾ. ਰਾਜੀਵ ਗੌਤਮ, ਪ੍ਰਧਾਨ, ਹਰਬਿਆਂ ਇੰਡੀਆ ਸ਼ਾਮਿਲ ਹੋਏ | ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਅਹੂਜਾ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ | ਉਦਘਾਟਨ ਸਮਾਰੋਹ ਵਿਚ ਬੋਲਦੇ ਹੋਏ ਪ੍ਰੋ. ਰਾਜੀਵ ਅਹੂਜਾ ਨੇ ਕਿਹਾ ਕਿ ਆਈ.ਆਈ.ਟੀ. ਰੋਪੜ ਡੀਪ-ਟੈੱਕ ਉਦਮਤਾ ਦੇ ਇੱਕ ਮਜ਼ਬੂਤ ਕੇਂਦਰ ਵਜੋਂ ਸਥਾਪਿਤ ਹੋ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਸੰਸਥਾਨ ਤੋਂ ਹੁਣ ਤੱਕ 450 ਤੋਂ ਵੱਧ ਸਟਾਰਟ ਅੱਪ ਇਨਕਿਊਬੇਟ ਹੋ ਚੁੱਕੇ ਹਨ, ਜੋ ਇੱਥੇ ਬਣੇ ਈਕੋਸਿਸਟਮ ਵਿਚ ਨੌਜਵਾਨ ਨਵੀਨਤਾ ਕਾਰਾਂ ਦੇ ਵਧਦੇ ਭਰੋਸੇ ਦਾ ਸਬੂਤ ਹੈ | ਉਨ੍ਹਾਂ ਵਿਦਿਆਰਥੀਆਂ ਅਤੇ ਖੋਜਕਾਰਾਂ ਨੂੰ ਰਵਾਇਤੀ ਰਾਹਾਂ ਤੋਂ ਅੱਗੇ ਜਾ ਕੇ ਖੋਜ ਅਤੇ ਨਵੀਨਤਾ ਰਾਹੀਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਸਟਾਰਟ ਅੱਪ ਇੰਡੀਆ ਵਰਗੀਆਂ ਯੋਜਨਾਵਾਂ ਰਾਹੀਂ ਦੇਸ਼ ਵਿਚ ਉਦਮਤਾ ਸਭਿਆਚਾਰ ਬਣਾਉਣ ਦੇ ਭਾਰਤ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ | ਰਾਜੇਸ਼ ਕੁਮਾਰ ਪਾਠਕ ਨੇ ਭਾਰਤ ਸਰਕਾਰ ਵਲੋਂ ਸਥਾਪਿਤ ਖੋਜ ਅਤੇ ਵਿਕਾਸ ਤੇ ਨਵੀਨਤਾ ਫ਼ੰਡ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਨੇ ਸਾਦੀ ਭਾਸ਼ਾ ਵਿਚ ਸਮਝਾਇਆ ਕਿ ਸ਼ੁਰੂਆਤੀ ਪੜਾਅ ਦੇ ਸਟਾਰਟ ਅੱਪ ਇਸ ਫ਼ੰਡ ਰਾਹੀਂ ਗਰਾਂਟ ਅਤੇ ਵਿੱਤੀ ਸਹਾਇਤਾ ਕਿਵੇਂ ਪ੍ਰਾਪਤ ਕਰ ਸਕਦੇ ਹਨ |
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਪੁਲਿਸ ਵਲੋਂ ਭੁੱਕੀ ਸਮੇਤ ਇਕ ਕਾਬੂ ਅਗਲੀ ਖ਼ਬਰ ਟੈੱਟ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਸੁਪਰੀਮ ਕੋਰਟ 'ਚ ਰਿਵਿਊ ਪਟੀਸ਼ਨ ਦਾਖਲ ਕਰੇ- ਜਥੇ. ਅÏਲਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।