27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪਾਈਪ ਲਾਈਨ ਪਹੁੰਚਾਉਣ ਲਈ ਬਣੇਗਾ ਵੱਖਰਾ 10 ਫੁੱਟ ਚੌੜਾ ਪੁਲ -ਵਿਧਾਇਕ ਚੱਢਾ <br/>

ਅਜੀਤ ਡੈਸਕ 12-04-2026
ਰੂਪਨਗਰ, 11 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)-ਰੂਪਨਗਰ ਸ਼ਹਿਰ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਪੀਣ ਵਾਲੇ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਇੱਕ ਵੱਡਾ ਤੇ ਤਕਨੀਕੀ ਪੱਧਰ 'ਤੇ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਪ੍ਰੋਜੈਕਟ ਦੇ ਤਹਿਤ ਸ਼ਹਿਰ ਲਈ ਨਵੀਂ ਹਾਈ-ਕੈਪੈਸਿਟੀ ਪਾਈਪਲਾਈਨ ਵਿਛਾਉਣ ਦੇ ਨਾਲ-ਨਾਲ ਸਰਹਿੰਦ ਨਹਿਰ 'ਤੇ ਸਿਰਫ਼ ਪਾਣੀ ਸਪਲਾਈ ਲਈ ਇਕ ਵੱਖਰਾ ਪੁਲ ਤਿਆਰ ਕੀਤਾ ਜਾਵੇਗਾ | ਵਿਧਾਇਕ ਚੱਢਾ ਨੇ ਦੱਸਿਆ ਕਿ ਰੂਪਨਗਰ ਦੀ ਆਬਾਦੀ 'ਚ ਪਿਛਲੇ ਤਿੰਨ ਦਹਾਕਿਆਂ ਦੌਰਾਨ ਕਾਫ਼ੀ ਵਾਧਾ ਹੋਇਆ ਹੈ, ਜਿਸ ਕਾਰਨ ਮੌਜੂਦਾ ਟਿਊਬਵੈੱਲ ਪ੍ਰਣਾਲੀ ਸ਼ਹਿਰ ਦੀ ਪਾਣੀ ਦੀ ਮੰਗ ਨੂੰ ਪੂਰਾ ਕਰਨ ਵਿਚ ਅਸਮਰੱਥ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਭਾਖੜਾ ਨਹਿਰ ਤੋਂ ਆਉਣ ਵਾਲੀ ਪਾਣੀ ਸਪਲਾਈ ਲਾਈਨ 1992 'ਚ ਵਿਛਾਈ ਗਈ ਸੀ, ਜਿਸ ਦੀ ਸਮਰੱਥਾ ਅੱਜ ਦੇ ਲੋਡ ਮੁਤਾਬਕ ਘੱਟ ਪੈ ਰਹੀ ਹੈ | ਉਨ੍ਹਾਂ ਅਨੁਸਾਰ ਨਵੇਂ ਪ੍ਰੋਜੈਕਟ ਹੇਠ ਲਗਭਗ 600 ਮਿਲੀਮੀਟਰ ਡਾਇਮੀਟਰ ਦੀ ਵੱਡੀ ਪਾਈਪਲਾਈਨ ਤਕਰੀਬਨ 600 ਮੀਟਰ ਤੱਕ ਵਿਛਾਈ ਜਾਵੇਗੀ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪਾਣੀ ਦੀ ਸਪਲਾਈ ਨੂੰ ਮਜ਼ਬੂਤ ਬਣਾਏਗੀ | ਪ੍ਰੋਜੈਕਟ ਦੇ ਤਕਨੀਕੀ ਪੱਖਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਪੁਲਾਂ ਜਾਂ ਸਰਹਿੰਦ ਨਹਿਰ ਦੇ ਢਾਂਚੇ ਉੱਤੇ ਇਸ ਪਾਈਪਲਾਈਨ ਨੂੰ ਲੰਘਾਉਣਾ ਸੰਭਵ ਨਹੀਂ ਸੀ, ਜਿਸ ਕਾਰਨ ਵੱਖਰੇ ਪੁਲ ਦਾ ਨਿਰਮਾਣ ਕਰਨ ਦਾ ਫੈਸਲਾ ਲਿਆ ਗਿਆ ਹੈ | ਇਸ ਤਹਿਤ ਗਿਆਨੀ ਜੈਲ ਸਿੰਘ ਨਗਰ ਦੇ ਨੇੜੇ ਸਰਹਿੰਦ ਨਹਿਰ ਉੱਤੇ ਮੌਜੂਦਾ ਪੁਲ ਤੋਂ ਲਗਭਗ 10 ਫੁੱਟ ਦੂਰੀ 'ਤੇ ਇੱਕ ਨਵਾਂ ਪੁਲ ਬਣਾਇਆ ਜਾਵੇਗਾ | ਇਹ ਪੁਲ ਕਰੀਬ 10 ਫੁੱਟ ਚੌੜਾ ਹੋਵੇਗਾ ਅਤੇ ਇਸ ਦੀ ਵਰਤੋਂ ਸਿਰਫ ਪਾਣੀ ਦੀ ਪਾਈਪਲਾਈਨ ਵਿਛਾਉਣ ਲਈ ਹੀ ਕੀਤੀ ਜਾਵੇਗੀ | ਇਸ ਉੱਤੇ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਮਨਾਹੀ ਰਹੇਗੀ, ਜਿਸ ਨਾਲ ਸੁਰੱਖਿਆ ਅਤੇ ਪ੍ਰੋਜੈਕਟ ਦੀ ਟਿਕਾਊਪਣ ਨੂੰ ਯਕੀਨੀ ਬਣਾਇਆ ਜਾਵੇਗਾ |

ਪਿਛਲੀ ਖ਼ਬਰ ਟੈੱਟ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਸੁਪਰੀਮ ਕੋਰਟ 'ਚ ਰਿਵਿਊ ਪਟੀਸ਼ਨ ਦਾਖਲ ਕਰੇ- ਜਥੇ. ਅÏਲਖ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਡੇਚਲਵਾਲ ਵਲੋਂ ਗਿਆਨੀ ਗੜਗੱਜ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।