26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਨਹੀਂ ਰਹੇ ਡਾਕਟਰ ਕਮਲ ਨੱਡਾ ਭਨੂੰਪਲੀ <br/>

ਅਜੀਤ ਡੈਸਕ 05-04-2026
ਢੇਰ, 4 ਅਪ੍ਰੈਲ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਸੀਨੀਅਰ ਕਾਂਗਰਸੀ ਆਗੂ ਕਸਬਾ ਭਨੂੰਪਲੀ ਦੇ ਵਾਸੀ ਕਮਲ ਨੱਡਾ ਦਾ ਬੀਤੇ ਰਾਤ ਦੇਹਾਂਤ ਹੋ ਗਿਆ, ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ | ਅੱਜ ਉਨਾਂ ਦਾ ਸੈਂਕੜੇ ਦੀ ਗਿਣਤੀ ਦੇ ਵਿੱਚ ਪਿੰਡ ਦੇ ਸ਼ਮਸ਼ਾਨ ਘਾਟ 'ਤੇ ਦਾਹ ਸੰਸਕਾਰ ਕਰ ਦਿੱਤਾ ਗਿਆ, ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਸਰਬੱਗਿਆ ਸਾਗਰ ਨੱਡਾ ਵਲੋ ਭੇਟ ਕੀਤੀ ਗਈ | ਇਸ ਤੋਂ ਪਹਿਲਾਂ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਦੀ ਅਗਵਾਈ ਹੇਠ ਇਲਾਕੇ ਦੇ ਸਮੂਹ ਕਾਂਗਰਸੀ ਵਰਕਰਾਂ ਵਲੋਂ ਕਮਲ ਨੱਡਾ ਦੀ ਮਿ੍ਤਕ ਦੇਹ 'ਤੇ ਪਾਰਟੀ ਦਾ ਝੰਡਾ ਪਾਇਆ ਗਿਆ | ਇਸ ਮੌਕੇ 'ਤੇ ਰਾਣਾ ਕੇਪੀ ਸਿੰਘ ਵਲੋਂ ਕਮਲ ਨੱਡਾ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਕਮਲ ਨੱਡਾ ਦੀ ਮੌਤ ਨਾਲ ਸਮਾਜ ਅਤੇ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ | ਇਸ ਮੌਕੇ 'ਤੇ ਸਾਬਕਾ ਚੇਅਰਮੈਨ ਰਮੇਸ਼ ਚੰਦ ਦਾ ਦਸਗਰਾ, ਸਾਬਕਾ ਡਾਇਰੈਕਟਰ ਕਮਲਦੇਵ ਜੋਸ਼ੀ, ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ, ਸਾਬਕਾ ਸਰਪੰਚ ਮਹਿੰਦਰਪਾਲ ਸਿੰਘ ਢਾਹੇ, ਮੁਖਤਿਆਰ ਸਿੰਘ, ਸਰਪੰਚ ਵਿਨੋਦ ਸ਼ਰਮਾ, ਸਾਬਕਾ ਸਰਪੰਚ ਸੁਰੇਸ਼ ਜੋਸ਼ੀ, ਐਡਵੋਕੇਟ ਪ੍ਰੇਮ ਉਪਲ, ਰਿੰਪੀ ਜ਼ੈਲਦਾਰ, ਸੁਦਰਸ਼ਨ ਸ਼ਰਮਾ, ਸੁਨੀਲਪੁਰੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਨੰਗਲ, ਸੀਨੀਅਰ ਭਾਜਪਾ ਆਗੂ ਡਾਕਟਰ ਦਿਨੇਸ਼ ਜੋਸ਼ੀ, ਭਾਜਪਾ ਮੰਡਲ ਭਨੂੰਪਲੀ ਦੇ ਪ੍ਰਧਾਨ ਮੋਹਿਤ ਸ਼ਰਮਾ, ਦੀਪੂ ਜੋਸ਼ੀ, ਮੋਤੀ ਲਾਲ, ਵਾਕੇ ਸੋਨੀ, ਐਡਵੋਕੇਟ ਪੀਕੇ ਨੱਡਾ, ਜਗਮੋਹਨ ਨੱਡਾ, ਪ੍ਰਦੀਪ ਸੋਨੀ ਆਦੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਸਹੇਲੀ ਫਾਊਾਡੇਸ਼ਨ ਵਲੋਂ ਨੱਬੇ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਭੇਟ <br/> ਅਗਲੀ ਖ਼ਬਰ ਫੁੱਟਬਾਲ ਟੂਰਨਾਮੈਂਟ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।