12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਨੇਹਾ ਧੀਮਾਨ ਨੇ ਓਸਾਕਾ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਦੀ ਡਿਗਰੀ ਹਾਸਿਲ <br/>

ਅਜੀਤ ਡੈਸਕ 03-04-2026
ਸ੍ਰੀ ਅਨੰਦਪੁਰ ਸਾਹਿਬ, 2 ਅਪ੍ਰੈਲ (ਕਰਨੈਲ ਸਿੰਘ)-ਇੱਥੋਂ ਨੇੜਲੇ ਪਿੰਡ ਅਗੰਮਪੁਰ ਦੇ ਬਹੁਤ ਹੀ ਸਧਾਰਨ ਪਰਿਵਾਰ ਨਾਲ ਸਬੰਧਿਤ ਲੜਕੀ ਨੇਹਾ ਧੀਮਾਨ (30) ਨੇ ਜਾਪਾਨ ਸਰਕਾਰ ਵਲੋਂ ਵਜ਼ੀਫ਼ਾ ਹਾਸਲ ਕਰਕੇ ਉੱਥੋਂ ਦੀ ਨਾਮੀ ਓਸਾਕਾ ਯੂਨੀਵਰਸਿਟੀ ਤੋਂ ਰਸਾਇਣਿਕ ਵਿਗਿਆਨ ਵਿਸ਼ੇ 'ਚ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ ਹੈ | ਜਿਸਦਾ ਪਿੰਡ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਸ੍ਰੀ ਅਨੰਦਪੁਰ ਸਾਹਿਬ ਗੈੱਸ ਸਰਵਿਸ ਦੇ ਮਾਲਕ ਐਂਡ. ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੀ.ਐਚ.ਡੀ. ਕਰਨ ਵਾਲੀ ਨੇਹਾ ਧੀਮਾਨ ਦੇ ਪਿਤਾ ਗੈਸ ਸਰਵਿਸ 'ਚ ਫ਼ੀਲਡ ਵਿਚ ਕੰਮ ਕਰਦੇ ਹਨ | ਉਨ੍ਹਾਂ ਦੱਸਿਆ ਕਿ ਇਸ ਲੜਕੀ ਨੇ ਮੈਡੀਕਲ 'ਚ 12ਵੀਂ ਦੀ ਪੜ੍ਹਾਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਤੀ ਸੀ | ਉਪਰੰਤ ਗਲੋਬਲ ਫਾਰਮੇਸੀ ਕਾਲਜ ਕਾਹਨਪੁਰ ਖੂਹੀ ਤੋਂ ਬੀ.ਫਾਰਮਾ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਤੋਂ ਐਮ. ਫਾਰਮਾਂ ਦੀ ਡਿਗਰੀ ਹਾਸਲ ਕੀਤੀ ਸੀ | ਫਿਰ ਇਸ ਲੜਕੀ ਨੇ ਓਸਾਕਾ ਯੂਨੀਵਰਸਿਟੀ ਦੀ ਇਕ ਦਾਖਲਾ ਪ੍ਰੀਖਿਆ ਰਾਹੀਂ ਪੀ.ਐਚ.ਡੀ. ਡਿਗਰੀ ਲਈ ਚੋਣ ਹੋਈ ਅਤੇ 2022 ਵਿਚ ਇਸ ਲੜਕੀ ਦੀ ਪੀ.ਐਚ.ਡੀ. ਦੀ ਪੜ੍ਹਾਈ ਓਸਾਕਾ ਯੂਨੀਵਰਸਿਟੀ ਜਾਪਾਨ ਅਤੇ ਵਿਲੈ ਫ਼ੀਲਡ ਯੂਨੀਵਰਸਿਟੀ ਜਰਮਨੀ ਵਿਖੇ ਸਾਂਝੇ ਤੌਰ 'ਤੇ ਹੋਈ | ਇਸ ਵਲੋਂ ਆਪਣੀ ਪੜ੍ਹਾਈ ਦਾ ਅੱਧਾ ਸਮਾਂ ਜਰਮਨੀ ਅਤੇ ਜਾਪਾਨ ਵਿਚ ਮੁਕੰਮਲ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਲੜਕੀ ਹੁਣ ਪਹਿਲੀ ਵਾਰ ਆਪਣੇ ਪਿੰਡ ਆਈ ਹੈ | ਜਿਸ ਦਾ ਇਲਾਕਾ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਨੇਹਾ ਦੀ ਇਸ ਪ੍ਰਾਪਤੀ 'ਤੇ ਉਕਤ ਤੋਂ ਇਲਾਵਾ ਸਾਬਕਾ ਸਰਪੰਚ ਸੰਜੀਵਨ ਰਾਣਾ, ਅਜੇ ਰਾਣਾ, ਰਜੇਸ਼ ਰਾਣਾ, ਹਿੰਮਤ ਸਿੰਘ ਰਾਣਾ, ਗਗਨਦੀਪ ਰਾਣਾ, ਨੰਬਰਦਾਰ ਦੀਪਕ ਰਾਣਾ, ਨੌਜੁਆਨ ਆਗੂ ਨਿਤਿਨ ਨੰਦਾ, ਰਾਮ ਪ੍ਰਕਾਸ਼ ਸਿੰਘ, ਸਾਬਕਾ ਸਰਪੰਚ ਰਾਣਾ ਰਾਮ ਸਿੰਘ, ਬੱਬਲੂ ਰਾਣਾ, ਰਾਣਾ ਉਦੇਸ਼ ਅਗੰਮਪੁਰ, ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸਾ, ਸੇਵਾ ਮੁਕਤ ਪਿ੍ੰਸੀਪਲ ਨਿਰੰਜਣ ਸਿੰਘ ਰਾਣਾ, ਸੁਰਜੀਤ ਸਿੰਘ ਮਹਿਰੋਲੀ, ਡਾ. ਜਸਵੰਤ ਸਿੰਘ ਚਾਂਦਲਾ, ਰਘਵੀਰ ਸਿੰਘ ਘਨਾਰੂ ਸਮੇਤ ਵੱਡੀ ਗਿਣਤੀ ਸ਼ਖ਼ਸੀਅਤਾਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ |

ਪਿਛਲੀ ਖ਼ਬਰ ਪੰਜਾਬ ਭਾਜਪਾ ਦੇ ਦਫ਼ਤਰ 'ਤੇ ਹੋਏ ਗ੍ਰਨੇਡ ਹਮਲਾ ਕਾਇਰਤਾ ਭਰਿਆ ਕਦਮ: ਐਡਵੋਕੇਟ ਮਿੱਤਲ ਅਗਲੀ ਖ਼ਬਰ ਸਕੂਟੀ ਸਵਾਰ ਦੋ ਨੌਜਵਾਨ ਨਸ਼ੀਲੇ ਪਾਊਡਰ ਸਮੇਤ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।