ਘਨੌਲੀ, 1 ਅਪ੍ਰੈਲ (ਜਸਵੀਰ ਸਿੰਘ ਸੈਣੀ)-ਜਾਗਰਣ ਮਹਾਮਾਈ ਲੰਗਰ ਕਮੇਟੀ ਘਨੌਲੀ ਤੇ ਸਰਕਾਰੀ ਸਕੂਲ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵਲੋਂ ਮਾਤਾ ਸਲੋਚਨਾ ਦੇਵੀ ਦੀ ਯਾਦ 'ਚ 45ਵਾਂ ਵਿਸ਼ਾਲ ਭਗਵਤੀ ਜਾਗਰਣ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਦੇ ਸਾਹਮਣੇ ਮਾਰਕੀਟ 'ਚ ਕਰਵਾਇਆ ਗਿਆ | ਇਸ ਸਬੰਧੀ ਪ੍ਰਬੰਧਕਾਂ ਨਾਲ ਦੱਸਿਆ ਕਿ ਹਵਨ ਪੂਜਾ ਅਰਚਨਾ ਤੋਂ ਬਾਅਦ ਦੁਪਹਿਰ 12 ਵਜੇ ਤੋਂ ਸੰਗਤਾਂ ਲਈ ਭੰਡਾਰਾ ਲਗਾਇਆ ਗਿਆ | ਉਨ੍ਹਾਂ ਨੇ ਕਿਹਾ ਕਿ ਸ਼ਾਮ 8 ਵਜੇ ਤੋਂ ਅਗਲੀ ਸਵੇਰ ਤੱਕ ਚੱਲੇ ਇਸ ਜਾਗਰਣ ਦੌਰਾਨ ਜਾਗਰਨ ਕਲਾਕਾਰ ਪਰਵੀਨ ਰਾਣਾ ਬੀਨੇਵਾਲ ਅਤੇ ਪ੍ਰਕਾਸ਼ ਪ੍ਰੇਮੀ ਭਵਾਨੀਪੁਰ ਵਾਲਿਆਂ ਨੇ ਸੰਗਤਾਂ ਨੂੰ ਮਾਤਾ ਦੀ ਭੇਟਾਂ ਨਾਲ ਜੋੜਿਆ | ਇਸ ਦੌਰਾਨ ਹਿਮਾਚਲ ਤੋਂ ਆਈ ਟੀਮ ਵਲੋਂ ਕਿ੍ਸ਼ਨ ਭਗਵਾਨ ਦੀਆਂ ਸੁੰਦਰ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ | ਇਸ ਜਾਗਰਨ ਦੌਰਾਨ ਉਚੇਚੇ ਤੌਰ 'ਤੇ ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੌਲੀ ਉਚੇਚੇ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਪ੍ਰਬੰਧਕਾਂ ਨੂੰ ਜਾਗਰਣ ਕਰਵਾਉਣ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਨਰਿੰਦਰ ਸਿੰਘ ਪੇਂਟਰ , ਸੀਏ ਸਤਪਾਲ ਸ਼ਰਮਾ, ਵਿਜੇ ਕੁਮਾਰ, ਡਿੰਪਲ ਕੁਮਾਰ, ਕੁਮਾਰ ਸਟੂਡੀਓ, ਤੇ ਹੋਰ ਪ੍ਰਬੰਧਕ ਹਾਜ਼ਰ ਸਨ |