ਨੰਗਲ, 1 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਨੰਗਲ ਵਲੋਂ ਅੱਜ 2 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ 11 ਕੇ.ਵੀ. ਜੈਨ ਫੀਡਰ ਅਤੇ 11 ਕੇਵੀ ਗੋਹਲਣੀ ਫੀਡਰ ਦੀ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ | ਇਸ ਸਬੰਧੀ ਲਿਖਤੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਸੰਚਾਲਣ ਉਪ ਮੰਡਲ ਨੰਗਲ ਨੇ ਦੱਸਿਆ ਕਿ 11 ਕੇ.ਵੀ. ਜੈਨ ਫੀਡਰ ਅਧੀਨ ਆਉਂਦੇ ਖੇਤਰ ਸ਼ਿਵਾਲਿਕ ਐਵੇਨਿਊ, ਰਾਮਪੁਰ ਸਾਹਨੀ, ਫੋਕਲ ਪੁਆਇੰਟ, ਇੰਡਸਟਰੀਅਲ ਏਰੀਆ, ਮੈਦਾ ਮਾਜਰਾ, ਭੱਠਾ ਕਲੋਨੀ ਆਦਿ ਅਤੇ 11 ਕੇਵੀ ਗੋਹਲਣੀ ਫੀਡਰ ਅਧੀਨ ਆਉਂਦੇ ਖੇਤਰ ਪਿੰਡ ਮੌਜੋਵਾਲ, ਛੋਟੇਵਾਲ, ਸਹਿਜੋਵਾਲ, ਹਾਜੀਪੁਰ, ਭੱਟੋ, ਗੋਹਲਣੀ, ਬੇਲਾ ਧਿਆਨੀ, ਸੰਗਤਪੁਰ, ਸੁਖਸਾਲ, ਸੂਰੇਵਾਲ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ | ਉਹਨਾਂ ਕਿਹਾ ਕਿ ਇਸ ਸ਼ਟਡਾਊਨ ਦਾ ਸਮਾਂ ਘਟਾਇਆ ਜਾਂ ਵਧਾਇਆ ਵੀ ਜਾ ਸਕਦਾ ਹੈ ਅਤੇ ਮੌਸਮ ਖਰਾਬ ਹੋਣ ਦੀ ਸਥਿਤੀ ਵਿਚ ਇਹ ਸ਼ਟਡਾਊਨ ਕੈਂਸਲ ਵੀ ਕੀਤੀ ਜਾ ਸਕਦੀ ਹੈ |