ਰੂਪਨਗਰ, 31 ਮਾਰਚ (ਸਤਨਾਮ ਸਿੰਘ ਸੱਤੀ)-132 ਕੇ.ਵੀ ਗਰਿੱਡ ਰੋਪੜ ਵਿਖੇ ਜ਼ਰੂਰੀ ਮੁਰੰਮਤ ਕਾਰਜਾਂ ਦੇ ਚਲਦਿਆਂ 11 ਕੇ.ਵੀ ਗੋਬਿੰਦ ਵੈਲੀ ਫੀਡਰ, 11 ਕੇ.ਵੀ ਕੋਲਡ ਸਟੋਰ ਫੀਡਰ ਅਤੇ 11 ਕੇ.ਵੀ ਹਸਪਤਾਲ ਫੀਡਰ ਦੀ ਬਿਜਲੀ ਸਪਲਾਈ ਮਿਤੀ 01 ਅਪ੍ਰੈਲ 2026 ਅਤੇ 04 ਅਪ੍ਰੈਲ 2026 ਨੂੰ ਸਵੇਰੇ 08:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਬੰਦ ਰਹੇਗੀ | ਇਸ ਕਾਰਨ ਸਿਵਲ ਹਸਪਤਾਲ ਰੋਪੜ, ਸੁੱਖਰਾਮਪੁਰ, ਸੁੱਖਰਾਮਪੁਰ ਇਨਕਲੇਵ, ਕੋਟਲਾ, ਗੋਬਿੰਦ ਵੈਲੀ ਕਲੋਨੀ, ਮਾਜਰੀ ਰੋਡ, ਅਮਰ ਕਲੋਨੀ, ਨਾਨਕਪੁਰਾ, ਜੇ.ਜੇ. ਵੈਲੀ, ਆਈ.ਟੀ.ਆਈ. ਕੈਂਪਸ ਰੋਪੜ, ਪੋਲੀਟੈਕਨੀਕਲ ਕਾਲਜ ਰੋਪੜ, ਥਾਣਾ ਸਦਰ, ਹੋਲੀ ਫੈਮਿਲੀ ਸਕੂਲ, ਸਦਾਬਰਤ, ਗੋਲਡਨ ਸਿਟੀ, ਗ੍ਰੀਨ ਐਵਨਿਊ ਹੁਸੈਨਪੁਰ, ਗਿਲਕੋ ਵੈਲੀ ਐਕਸਟੈਂਸ਼ਨ, ਨਿਊ ਜਗਜੀਤ ਨਗਰ, ਸੁੱਖਰਾਮਪੁਰ ਟੱਪਰੀਆਂ, ਗ੍ਰੀਨ ਇਨਕਲੇਵ, ਗ੍ਰੰਥੀ ਬਾਗ਼, ਲਹਿਰੀ ਸ਼ਾਹ ਮੰਦਰ ਰੋਡ, ਡੀ.ਏ.ਵੀ ਸਕੂਲ ਰੋਡ, ਚੋਆ ਮੁਹੱਲਾ, ਪ੍ਰਤਾਪ ਬਜ਼ਾਰ, ਪਬਲਿਕ ਕਲੋਨੀ, ਮੇਨ ਬਜ਼ਾਰ ਅਤੇ ਗਾਂਧੀ ਚੌਂਕ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ | ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਕੰਮ ਦੇ ਅਨੁਸਾਰ ਸਪਲਾਈ ਚਾਲੂ ਕਰਨ ਦੇ ਸਮੇਂ 'ਚ ਘਾਟ-ਵਾਧ ਹੋ ਸਕਦਾ ਹੈ | ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ, ਪੀ.ਐਸ.ਪੀ.ਸੀ.ਐਲ ਸਬ-ਡਵੀਜ਼ਨ ਰੋਪੜ ਵਲੋਂ ਦਿੱਤੀ ਗਈ ਹੈ |