01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਿੰਡ ਕਾਲੇਵਾਲ ਵਿਖੇ ਮੁਫਤ ਚੈਰੀਟੇਬਲ ਲੈਬੋਰੇਟਰੀ ਕੈਂਪ ਲਗਾਇਆ

ਅਜੀਤ ਡੈਸਕ 02-03-2026
ਕੁਰਾਲੀ, 1 ਮਾਰਚ (ਬਿੱਲਾ ਅਕਾਲਗੜ੍ਹੀਆ)-ਨੇੜਲੇ ਪਿੰਡ ਕਾਲੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਲਾਈਫ ਕੇਅਰ ਫਾਊਾਡੇਸ਼ਨ ਵਲੋਂ ਤੇਜਵੀਰ ਸਿੰਘ ਬੈਂਸ ਦੀ ਅਗਵਾਈ ਹੇਠ ਮੁਫਤ ਚੈਰੀਟੇਬਲ ਲੈਬੋਰੇਟਰੀ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਐਸ. ਜੀ. ਪੀ. ਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਅਤੇ ਪਿੰਡ ਦੇ ਹੋਰ ਮੁਹਤਬਰ ਆਗੂਆਂ ਵਲੋਂ ਕੀਤਾ ਗਿਆ | ਇਸ ਕੈਂਪ ਦੌਰਾਨ ਡਾਕਟਰਾਂ ਦੀ ਟੀਮ ਵਲੋਂ ਕਰੀਬ 120 ਮਰੀਜ਼ਾਂ ਦੇ ਵੱਖ-ਵੱਖ ਟੈਸਟ ਕੀਤੇ ਗਏ ਅਤੇ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ | ਇਸ ਮੌਕੇ ਪਿੰਡ ਵਾਸੀਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਪਿੰਡਾਂ 'ਚ ਰਹਿੰਦੇ ਲੋਕਾਂ ਲਈ ਬਹੁਤ ਲਾਭਕਾਰੀ ਸਾਬਿਤ ਹੁੰਦੇ ਹਨ | ਅਖੀਰ 'ਚ ਐਸ. ਜੀ. ਪੀ. ਸੀ. ਮੈਂਬਰ ਕਾਲੇਵਾਲ ਅਤੇ ਹੋਰ ਪਿੰਡ ਵਾਸੀਆਂ ਵਲੋਂ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ, ਹਰਦੀਪ ਕੌਰ, ਮੈਂਬਰ ਦਲਜੀਤ ਸਿੰਘ ਸਮੇਤ ਪਿੰਡ ਦੇ ਹੋਰ ਮੁਹਤਬਰ ਵਿਅਕਤੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਅਜੀਤਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਗੁਰਮਤਿ ਸਮਾਗਮ ਅਗਲੀ ਖ਼ਬਰ ਅਮਰੀਕ ਸਿੰਘ ਸੋਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਥਮੱਲਪੁਰ ਦੇ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।