01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਮਿੱਟੀ ਦੀ ਢੋਆ-ਢੁਆਈ ਕਰਨ ਵਾਲੀਆਂ ਟਰਾਲੀਆਂ/ਟਰੈਕਟਰ ਸੈਦਪੁਰ ਪਿੰਡ ਵਾਸੀਆਂ ਰੋਕੀਆਂ ਕਿਹਾ, ਨਵੀਆਂ ਸੜਕਾਂ ਨੂੰ ਬਣਾ ਰਹੀਆਂ ਬਦਹਾਲ <br/>

ਰੋਕੀਆਂ ਟਰਾਲੀਆਂ ਸਮੇਤ ਪਿੰਡ ਵਾਸੀ | ਤਸਵੀਰ: ਜਗਮੋਹਣ ਸਿੰਘ ਨਾਰੰਗ <br/> 02-03-2026
ਸ੍ਰੀ ਚਮਕੌਰ ਸਾਹਿਬ, 1 ਮਾਰਚ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਸੈਦਪੁਰ ਵਿਖੇ ਪਿੰਡ ਨੂੰ ਚੂਹੜਮਾਜਰਾ ਸਮੇਤ ਹੋਰ ਪਿੰਡਾਂ ਨਾਲ ਜੋੜਦੀ ਲਿੰਕ ਸੜਕ ਤੋਂ ਲੰਘਦੀਆਂ ਮਿੱਟੀ ਭਰੀਆਂ ਟਰਾਲੀਆਂ ਨੂੰ ਪਿੰਡ ਵਾਸੀਆਂ ਨੇ ਇਨ੍ਹਾਂ ਟਰਾਲੀਆਂ ਨੂੰ ਰੋਕ ਕੇ ਸਖ਼ਤ ਵਿਰੋਧ ਕੀਤਾ | ਪਿੰਡ ਵਾਸੀ ਅਤੇ ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਸੁਖਜਿੰਦਰ ਸਿੰਘ ਮਿੱਠੂ, ਸਿੰਗਾਰਾ ਸਿੰਘ ਸਾਬਕਾ ਸਰਪੰਚ, ਦੀਦਾਰ ਸਿੰਘ, ਮਹਾਂ ਸਿੰਘ, ਅਵਤਾਰ ਸਿੰਘ, ਕਮਲ ਸਿੰਘ ਆਦਿ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਟਰਾਲੀਆਂ ਮਿੱਟੀ ਦੀ ਢੋਆ ਢੁਆਈ ਸਮੇਂ ਇਸ ਸੜਕ ਸਮੇਤ ਪਿੰਡ ਦੀ ਅਬਾਦੀ (ਫਿਰਨੀ) ਵਿਚੋਂ ਵੀ ਤੇਜ਼ ਰਫ਼ਤਾਰ ਨਾਲ ਲੰਘਦੀਆਂ ਹਨ | ਜੋ ਸੜਕਾਂ ਦਾ ਨੁਕਸਾਨ ਤਾਂ ਕਰ ਹੀ ਰਹੀਆਂ ਹਨ ਤੇ ਨਾਲ ਹੀ ਫਿਰਨੀ ਤੇ ਘਰਾਂ ਵਾਲਿਆਂ ਲਈ ਔਖਾ ਕਰ ਰਹੀਆਂ ਹਨ | ਸੰਮਤੀ ਮੈਂਬਰ ਜਸਵੀਰ ਸਿੰਘ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਵੀ ਇਨ੍ਹਾਂ ਟਰਾਲੀਆਂ ਨੂੰ ਰੋਕਿਆ ਗਿਆ ਸੀ, ਉਦੋਂ ਇਨ੍ਹਾਂ ਮਾਈਨਿੰਗ ਕਰਦੇ ਚਾਲਕਾਂ ਨੇ ਇੱਥੋਂ ਨਾ ਲੰਘਣ ਦਾ ਭਰੋਸਾ ਦਿਵਾਇਆ ਸੀ ਪਰ ਕੁੱਝ ਦਿਨਾਂ ਬਾਅਦ ਹੀ ਫਿਰ ਇਹ ਮਿੱਟੀ ਭਰੀਆਂ ਟਰਾਲੀਆਂ ਪਿੰਡ ਵਾਸੀਆਂ ਲਈ ਸਿਰਦਰਦੀ ਦਾ ਕਾਰਨ ਬਣ ਗਈਆਂ ਹਨ | ਇਨ੍ਹਾਂ ਦੱਸਿਆ ਕਿ ਅੱਜ ਜਦੋਂ ਮੁੜ ਟਰਾਲੀਆਂ ਰੋਕੀਆਂ ਤਾਂ ਇਹ ਟਰਾਲੀ ਓਪਰੇਟਰ ਟਰਾਲੀ ਰੋਕਣ ਵਾਲਿਆਂ ਨੂੰ ਧਮਕੀਆਂ ਦੇਣ ਲੱਗ ਪਏ ਤਾਂ ਕਈ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸ੍ਰੀ ਚਮਕੌਰ ਸਾਹਿਬ ਪੁਲਿਸ ਨੂੰ ਵੀ ਫੋਨ ਕੀਤਾ, ਪਰ ਪੁਲਿਸ ਦੇ ਨਾ ਪੁੱਜਣ ਕਾਰਨ ਇਨ੍ਹਾਂ ਪਿੰਡ ਵਾਸੀਆਂ ਨੇ ਉਕਤ ਮਾਮਲੇ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧਿਆਨ ਵਿਚ ਲਿਆਂਦਾ ਹੈ, ਇਨ੍ਹਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਸੋਮਵਾਰ ਨੂੰ ਸਥਾਨਕ ਐਸ. ਡੀ. ਐਮ. ਅਤੇ ਏ. ਡੀ. ਸੀ. ਰੂਪਨਗਰ ਨੂੰ ਮੰਗ ਪੱਤਰ ਦੇ ਕੇ ਇਨ੍ਹਾਂ ਟਰਾਲੀਆਂ ਨੂੰ ਰੋਕਣ ਦੀ ਮੰਗ ਕੀਤੀ ਜਾਵੇਗੀ, ਜੇਕਰ ਫਿਰ ਵੀ ਮਿੱਟੀ ਦੀ ਢੋਆ ਢੁਆਈ ਕਰਦੀਆਂ ਇਨ੍ਹਾਂ ਟਰਾਲੀਆਂ ਦਾ ਲੰਘਣਾ ਬੰਦ ਨਾ ਹੋਇਆ ਤਾਂ ਸ੍ਰੀ ਚਮਕੌਰ ਸਾਹਿਬ ਵਿਖੇ ਧਰਨਾ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਸਕੂਲਾਂ 'ਚ 4 ਮਾਰਚ ਤੱਕ ਛੁੱਟੀ ਦਾ ਐਲਾਨ ਅਗਲੀ ਖ਼ਬਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਵਲੋਂ ਭੂਰੀ ਵਾਲਿਆਂ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।