ਪੁਰਖਾਲੀ, 18 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਜੰਗਲੀ ਜੀਵ ਸੁਰੱਖਿਆ ਵਿਭਾਗ ਰੂਪਨਗਰ ਨੂੰ ਇਲਾਕੇ ਦੇ ਜੰਗਲਾਂ ਅਤੇ ਜੰਗਲਾਂ ਨੇੜੇ ਰਹਿੰਦੇ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਬਚਾਅ ਸਬੰਧੀ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ | ਇਲਾਕੇ ਅੰਦਰ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਮੁਲਾਜ਼ਮਾਂ ਦੀ ਗ਼ੈਰਹਾਜ਼ਰੀ ਦੇ ਚੱਲਦਿਆਂ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਲੋਕਾਂ ਦੇ ਹੌਸਲੇ ਖੁੱਲ੍ਹੇ ਹੋਏ ਹਨ ਤੇ ਉਹ ਰਾਤਾਂ ਨੂੰ ਗੱਡੀਆਂ ਲੈ ਕੇ ਜੰਗਲਾਂ 'ਚ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰ ਰਹੇ ਹਨ | ਜਿਸ ਸਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਲਾਕੇ ਅੰਦਰ ਦਫ਼ਾ ਚਾਰ ਅਧੀਨ ਆਉਂਦੇ ਜੰਗਲਾਂ 'ਚ ਬਣੇ ਫਾਰਮ ਹਾਊਸਾਂ ਨੂੰ ਪੱਕੀਆਂ ਦੀਵਾਰਾਂ ਜਾਂ ਤਾਰਾਂ ਦੇ ਜਾਲਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਹੈ | ਅਤੇ ਫਾਰਮ ਹਾਊਸਾਂ ਦੇ ਮਾਲਕਾਂ ਵਲੋਂ ਇਹਨਾਂ ਫਾਰਮ ਹਾਊਸਾਂ ਅੰਦਰ ਰਾਤਾਂ ਨੂੰ ਵੱਡੀਆਂ ਵੱਡੀਆਂ ਲਾਈਟਾਂ ਜਗਾਈਆਂ ਜਾਂਦੀਆਂ ਹਨ, ਜਿਸ ਕਾਰਨ ਜੰਗਲੀ ਜਾਨਵਰਾਂ ਦਾ ਜੰਗਲਾਂ 'ਚ ਰਹਿਣਾ ਬਹੁਤ ਅÏਖਾ ਹੋ ਗਿਆ ਹੈ | ਇਲਾਕੇ ਦੇ ਸਮਾਜ ਸੇਵੀ ਲੋਕਾਂ ਨੇ ਦੱਸਿਆ ਕਿ ਜਿੱਥੇ ਉਨਾਂ ਵਲੋ ਜੰਗਲਾਂ ਜਾਂ ਜੰਗਲਾਂ ਦੇ ਨੇੜੇ ਤੇੜੇ ਪਾਣੀ ਦੀ ਸੇਵਾ ਕੀਤੀ ਜਾਂਦੀ ਹੈ ਉੱਥੇ ਵੀ ਸ਼ਿਕਾਰੀ ਪੁੱਜ ਜਾਂਦੇ ਹਨ ਅਤੇ ਜਦ ਜਾਨਵਰ ਵਿਚਾਰੇ ਆਪਣੀ ਪਿਆਸ ਬੁਝਾਉਣ ਲਈ ਆਉਂਦੇ ਹਨ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਸ਼ਿਕਾਰੀ ਉਨਾਂ ਦਾ ਸ਼ਿਕਾਰ ਕਰਦੇ ਹਨ | ਲੋਕਾਂ ਨੇ ਦੱਸਿਆ ਕਿ ਜੰਗਲਾਂ 'ਚੋਂ ਤੰਗ ਹੋ ਕੇ ਦਿਨ ਅਤੇ ਰਾਤਾਂ ਨੂੰ ਇਲਾਕੇ ਦੀਆਂ ਸੜਕਾਂ ਤੇ ਅਤੇ ਖੇਤਾਂ 'ਚ ਤਾਂ ਜੰਗਲੀ ਜਾਨਵਰ ਘੁੰਮਦੇ ਤਾਂ ਸ਼ਿਕਾਰੀ ਲੋਕ ਇਹਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ | ਲੋਕਾਂ ਨੇ ਦੱਸਿਆ ਕਿ ਇਹਨਾਂ ਜੰਗਲੀ ਜਾਨਵਰਾਂ ਦੀ ਸੰਭਾਲ ਅਤੇ ਸੁਰੱਖਿਆ ਦੇ ਲਈ ਸਰਕਾਰ ਵਲੋਂ ਬਣਾਇਆ ਜੰਗਲੀ ਜੀਵ ਸੁਰੱਖਿਆ ਵਿਭਾਗ ਜੰਗਲੀ ਜਾਨਵਰਾਂ ਦੀ ਸੁਰੱਖਿਆ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਉਨ੍ਹਾਂ ਦੱਸਿਆ ਕਿ ਜੰਗਲੀ ਜੀਵ ਸੁਰੱਖਿਆ ਵਿਭਾਗ ਵਲੋਂ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਗਸ਼ਤ ਨਹੀਂ ਕੀਤੀ ਜਾ ਰਹੀ ਉੱਤੇ ਨਾ ਹੀ ਜੰਗਲਾਂ ਦੇ ਰਸਤਿਆਂ ਵਿਚ ਆਪਣੀਆਂ ਚੈੱਕ ਪੋਸਟਾਂ ਸਥਾਪਿਤ ਕੀਤੀਆਂ ਹੋਈਆਂ ਹਨ, ਉਨ੍ਹਾਂ ਦੱਸਿਆ ਕਿ ਜ਼ਖਮੀ ਜੰਗਲੀ ਜਾਨਵਰਾਂ ਦੇ ਇਲਾਜ ਦਾ ਵੀ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਵਿਭਾਗ ਦੇ ਮੁਲਾਜ਼ਮਾਂ ਦੇ ਇਲਾਕੇ ਦੇ ਲੋਕਾਂ ਦੇ ਕੋਈ ਕੋਲ ਮੋਬਾਈਲ ਨੰਬਰ ਹਨ ਤਾਂ ਜੋ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਜੰਗਲਾਂ ਦੇ ਅੰਦਰ ਜੰਗ ਦੇ ਜਾਨਵਰਾਂ ਦੇ ਹੋ ਰਹੇ ਸ਼ਿਕਾਰ ਸਬੰਧੀ ਕੋਈ ਸੂਚਨਾ ਦਿੱਤੀ ਜਾ ਸਕੇ ਲੋਕਾਂ ਅਨੁਸਾਰ ਜੰਗਲਾਂ ਅੰਦਰ ਜਾਂ ਜੰਗਲਾਂ ਦੇ ਨੇੜੇ ਤੇੜੇ ਰਾਤਾਂ ਨੂੰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ ਜੋ ਕਿ ਇਹ ਲੋਕ ਜੰਗਲ ਦੀ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ | ਇਸ ਸਬੰਧੀ ਇਲਾਕਾ ਵਾਸੀਆਂ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਲਾਕੇ ਅੰਦਰ ਜੰਗਲੀ ਜਾਨਵਰਾਂ ਦੀ ਹੋਂਦ ਨੂੰ ਬਚਾਉਣ ਦੇ ਲਈ ਇਲਾਕੇ 'ਚ ਵਿਭਾਗ ਦੀ ਗਸ਼ਤ ਤੇਜ਼ ਕਰਵਾਈ ਜਾਵੇ ਅਤੇ ਇਲਾਕੇ ਅੰਦਰ ਸ਼ਿਕਾਰ ਨੂੰ ਰੋਕਣ ਦੇ ਲਈ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇ |