ਰੂਪਨਗਰ, 17 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਸਕੂਲ ਮੈਨੇਜਰ ਰਵਿੰਦਰ ਤਲਵਾੜ ਦੀ ਅਗਵਾਈ ਅਧੀਨ ਚੱਲ ਰਹੀ ਸੰਸਥਾ ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਬੋਰਡ ਦੀਆਂ ਪ੍ਰੀਖਿਆਵਾਂ ਸੰਬੰਧੀ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਲਈ ਹਵਨ ਯੱਗ ਕੀਤਾ ਗਿਆ | ਚੇਅਰਮੈਨ ਮੋਹਿਤ ਜੈਨ ਤੇ ਵਾਈਸ ਚੇਅਰਮੈਨ ਯੋਗੇਸ਼ ਮੋਹਨ ਪੰਕਜ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਹੋਏ ਸਨ | ਸਕੂਲ ਦੇ ਸੰਸਕਿ੍ਤ ਦੇ ਅਧਿਆਪਕ ਜੈਪਾਲ ਸਾਸ਼ਤਰੀ ਨੇ ਵਿਧੀ ਪੂਰਵਕ ਮੰਤਰ ਉਚਾਰਨ ਕਰਦੇ ਹੋਏ ਹਵਨ ਦੀ ਸ਼ੁਰੂਆਤ ਕੀਤੀ | ਸਾਰੇ ਮੈਨਜਮੈਟ ਆਹੁਦੇਦਾਰਾਂ, ਅਧਿਆਪਕ ਸਾਹਿਬਾਨ ਤੇ ਬੋਰਡ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਵਲੋਂ ਹਵਨ ਕੁੰਡ ਵਿਚ ਆਹੁਤੀਆਂ ਪਾਈਆਂ ਗਈਆਂ | ਯੋਗੇਸ਼ ਮੋਹਨ ਪੰਕਜ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਬੋਰਡ ਪ੍ਰੀਖਿਆਵਾਂ ਵਿਚ ਚੰਗੇ ਨੰਬਰ ਲੈਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸਕੂਲ ਵਿਖੇ ਪਹੁੰਚੇ ਵਿਸ਼ੇਸ਼ ਤੌਰ ਤੇ ਰੋਟਰੀ ਕਲੱਬ ਫਾਊਾਡਰ ਆਰ.ਐਸ. ਪਰਮਾਰ ਪ੍ਰਧਾਨ ਸੁਧੀਰ ਸ਼ਰਮਾ, ਰੋਟੇਰੀਅਨ ਓ. ਪੀ. ਮਲਹੋਤਰਾ, ਸੈਕਟਰੀ ਅਕੁੰਰ ਵਾਹੀ ਨੇ ਸਰਕਾਰੀ ਸਮਾਰਟ ਸਕੂਲ ਲੜਕੀਆਂ, ਜੀ. ਐੱਨ. ਐੱਮ. ਰੂਪਨਗਰ ਅਤੇ ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਹੌਣਹਾਰ ਪੰਜ-ਪੰਜ ਵਿਦਿਆਰਥੀਆਂ ਨੂੰ ਨਕਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ | ਸਕੂਲ ਮੈਨੇਜਰ ਰਵਿੰਦਰ ਤਲਵਾੜ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ | ਸਕੂਲ ਪਿ੍ੰਸੀਪਲ ਸ੍ਰੀਮਤੀ ਸੰਗੀਤਾ ਰਾਣੀ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |