ਰੂਪਨਗਰ, 20 ਜਨਵਰੀ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਦੌਰਾਨ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਮੀਟਿੰਗ ਵਿਚ ਸਰਬ ਸੰਮਤੀ ਨਾਲ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵਕ ਡਾ. ਆਰ. ਐੱਸ. ਪਰਮਾਰ ਨੂੰ ਮੁੜ ਪ੍ਰਧਾਨ ਚੁਣਿਆ ਗਿਆ, ਜਦਕਿ ਚਿਤਰੰਜਨ ਬਾਂਸਲ ਨੂੰ ਸਕੱਤਰ ਦਾ ਅਹੁਦਾ ਸੌਂਪਿਆ ਗਿਆ | ਮੀਟਿੰਗ ਵਿਚ ਮੋਹਾਲੀ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਲਾਹਕਾਰ ਅਸ਼ੋਕ ਕੌਸ਼ਲ ਨੇ ਆਬਜ਼ਰਵਰ ਵਜੋਂ ਹਾਜ਼ਰੀ ਭਰੀ | ਚੁਣੇ ਗਏ ਹੋਰ ਅਹੁਦੇਦਾਰਾਂ ਵਿਚ ਅਸ਼ੋਕ ਸੇਠੀ ਨੂੰ ਸੀਨੀਅਰ ਮੀਤ ਪ੍ਰਧਾਨ ਜਦੋਂਕਿ ਪਰਮਜੀਤ ਸਿੰਘ ਮੱਕੜ, ਐਡਵੋਕੇਟ ਹਰਸਿਮਰ ਸਿੰਘ ਸਿੱਟਾ, ਡਾ. ਪਰਮਿੰਦਰ ਸਿੰਘ (ਡੈਂਟਲ ਸਰਜਨ) ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਅਸ਼ੋਕ ਸੇਠੀ ਅਤੇ ਚਿਤਰੰਜਨ ਬਾਂਸਲ ਨੇ ਦੱਸਿਆ ਕਿ ਐੱਸ. ਕੇ. ਕਾਲੀਆ ਨੂੰ ਕੈਸ਼ੀਅਰ ਅਤੇ ਹਰੀਸ਼ ਜਲੋਟਾ ਨੂੰ ਸਹਾਇਕ ਕੈਸ਼ੀਅਰ ਚੁਣਿਆ ਗਿਆ ਹੈ | ਇਸੇ ਤਰ੍ਹਾਂ ਪ੍ਰਮੋਧ ਸ਼ਰਮਾ ਅਤੇ ਭੁਪਿੰਦਰ ਸਿੰਘ ਨੂੰ ਜੁਆਇੰਟ ਸਕੱਤਰ, ਐਡਵੋਕੇਟ ਰਾਜੀਵ ਸ਼ਰਮਾ ਨੂੰ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਰਾਜੇਸ਼ ਮਲਹੋਤਰਾ, ਯਾਗਵਲਿਕ ਤਨੇਜਾ ਅਤੇ ਪਰਵਿੰਦਰ ਸਿੰਘ ਦੀ ਕਾਰਜਕਾਰੀ ਮੈਂਬਰ ਵਜੋਂ ਚੋਣ ਕੀਤੀ ਗਈ ਅਤੇ ਜ਼ਿਲ੍ਹਾ ਚੈਂਪੀਅਨਸ਼ਿਪ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੂੰ ਸੌਂਪੀ ਗਈ ਹੈ |