ਨੰਗਲ, 20 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਸੀਨੀਅਰ ਸਿਟੀਜ਼ਨ ਕੌਂਸਲ ਨੰਗਲ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਡੀ. ਆਰ. ਧਾਮੀ ਦੀ ਅਗਵਾਈ ਹੇਠ ਨਵਾਂ ਨੰਗਲ ਵਿਖੇ ਹੋਈ | ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਵਡੇਰੀ ਉਮਰ ਦੇ ਲੋਕਾਂ ਵਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ | ਮੀਟਿੰਗ ਵਿਚ ਬਜ਼ੁਰਗਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਵੱਖ-ਵੱਖ ਬੁਲਾਰਿਆਂ ਵਲੋਂ ਆਪੋ ਆਪਣੇ ਵਿਚਾਰ ਰੱਖੇ ਗਏ ਤੇ ਸ਼ਹਿਰ ਅੰਦਰ ਲਗਾਤਾਰ ਵੱਧ ਰਹੀਆਂ ਅਪਰਾਧਿਕ ਗਤੀਵਿਧੀਆਂ, ਜਿਨ੍ਹਾਂ ਵਿਚ ਚੋਰੀਆਂ, ਝਪਟ ਮਾਰੀ ਅਤੇ ਨੌਜਵਾਨ ਪੀੜੀ ਅੰਦਰ ਫੈਲ ਰਹੀ ਨਸ਼ੇ ਦੀ ਲੱਤ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ | ਉਪਰੰਤ ਪ੍ਰਧਾਨ ਡੀ ਆਰ ਧਾਮੀ ਨੇ ਕਿਹਾ ਕਿ ਬਜ਼ੁਰਗਾਂ ਨੂੰ ਪੇਸ਼ ਆ ਰਹੀਆਂ ਉਕਤ ਸਮੱਸਿਆਵਾਂ ਦੇ ਹੱਲ ਲਈ ਸੀਨੀਅਰ ਸਿਟੀਜ਼ਨ ਕੌਂਸਲ ਪੂਰੀ ਤਰ੍ਹਾਂ ਯਤਨਸ਼ੀਲ ਹੈ | ਸਕੱਤਰ ਬਲਰਾਮ ਸਿੰਘ ਨੇ ਕਿਹਾ ਕਿ ਸਾਨੂੰ ਆਧੁਨਿਕਤਾ ਦੀ ਦੌੜ ਵਿਚ ਆਪਣੀਆਂ ਰਵਾਇਤੀ ਕਦਰਾਂ-ਕੀਮਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ | ਮੌਕੇ 'ਤੇ ਇੰਜੀਨੀਅਰ ਸੁਰੇਂਦਰ ਸਿੰਘ, ਪ੍ਰੋਫੈਸਰ ਮਦਨ ਸਨੇਹਲਤਾ ਮਦਾਨ, ਵੀਰੇਂਦਰ ਮੋਹਨ ਪ੍ਰਭਾਕਰ ਅਤੇ ਹੋਰ ਸੀਨੀਅਰ ਸਿਟੀਜ਼ਨ ਦੋਸਤਾਂ ਨੇ ਵੀ ਲੋਕਾਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਸੈਮੀਨਾਰ ਵਿਚ ਮੌਜੂਦ ਸਾਰੇ ਸਾਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਰਾਜੀ ਖੰਨਾ, ਐਮ.ਐਲ. ਸਨਨ, ਬੀ.ਕੇ. ਪੁਰੀ, ਡਾ. ਅਸ਼ੋਕ ਸ਼ਰਮਾ, ਡਾ. ਅਨਿਲ ਗੁਪਤਾ, ਦੀਪਕ ਨੰਦਾ, ਰਾਜੇਂਦਰ ਕੁਮਾਰ, ਐੱਮ.ਜੀ. ਸ਼ਰਮਾ, ਓ.ਪੀ. ਪੁਰੀ, ਨਿਰਮਲ ਪੁਰੀ, ਕਿਰਨ ਸਿਆਲ, ਆਰ.ਐਨ. ਸ਼ਰਮਾ, ਦੇਸ਼ਰਾਜ, ਬੀ.ਬੀ ਪਾਸੀ, ਰਾਮ ਜੀ, ਪ੍ਰਵੀਨ ਪ੍ਰਭਾਕਰ, ਸਨੇਹ ਲਤਾ, ਬਲਬੀਰ ਕੌਰ, ਪ੍ਰਦੀਪ ਦਿਵੇਦੀ, ਵਿਜੇ ਕੁਮਾਰੀ, ਡਾ.ਸ਼ਾਰਦਾ, ਮਦਨ ਮੋਹਨ ਤੇ ਭਾਰਤੀ ਆਦਿ ਹਾਜ਼ਰ ਸਨ |