21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸਿਸਵਾਂ ਨਦੀ 'ਚ ਮੁੜ ਫ਼ੈਕਟਰੀ ਵਾਲਿਆਂ ਛੱਡਿਆ ਪ੍ਰਦੂਸ਼ਿਤ ਪਾਣੀ, ਲੋਕਾਂ 'ਚ ਭੈਅ <br/>

ਅਜੀਤ ਡੈਸਕ 21-01-2026
ਸ੍ਰੀ ਚਮਕੌਰ ਸਾਹਿਬ, 20 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਨੇੜਲੇ ਪਿੰਡਾਂ 'ਚੋਂ ਲੰਘਦੀ ਸਿਸ਼ਵਾਂ ਨਦੀ ਵਿਚ ਫ਼ੈਕਟਰੀਆਂ ਵਾਲਿਆਂ ਵਲੋਂ ਸੁੱਟਿਆ ਜਾ ਰਿਹਾ ਕੈਮੀਕਲ ਵਾਲਾ ਪਾਣੀ ਨੇੜਲੇ ਪਿੰਡ ਕਮਾਲਪੁਰ ਤੇ ਖੇੜੀਸਲਾਬਤਪੁਰ ਵਿਚਾਲੇ ਬਣੀ ਆਰਜ਼ੀ ਪੁਲ ਕੋਲ ਇਕੱਠਾ ਹੋਣ ਕਾਰਨ ਇਸ ਵਿਚੋਂ ਮਾਰਦੀ ਬਦਬੂ ਕਾਰਨ ਦੋਵੇਂ ਪਿੰਡਾਂ ਦੇ ਪਸ਼ੂ ਪਾਲਕਾਂ ਵਿਚ ਭੈਅ ਪਾਇਆ ਜਾ ਰਿਹਾ ਹੈ | ਚੇਅਰਮੈਨ ਪਰਮਜੀਤ ਸਿੰਘ ਖੇੜੀ, ਰਿਟਾ: ਬੀ. ਡੀ. ਪੀ. ਓ. ਚਰਨਜੀਤ ਸਿੰਘ ਖੇੜੀ, ਸਰਪੰਚ ਹਾਕਮ ਸਿੰਘ ਆਦਿ ਨੇ ਦੱਸਿਆ ਕਿ ਪਸ਼ੂ ਪਾਲਕਾਂ ਵਲੋਂ ਨਦੀ ਦੁਆਲੇ ਪਸ਼ੂ ਚਰਾਏ ਜਾਂਦੇ ਹਨ ਤੇ ਨਦੀ ਵਿਚੋਂ ਹੀ ਪਾਣੀ ਪੀਂਦੇ ਹਨ ਤੇ ਹੁਣ ਇਸ ਛੱਡੇ ਕੈਮੀਕਲ ਵਾਲੇ ਪਾਣੀ ਵਿਚ ਬਣੀ ਝੱਗ ਵਾਲਾ ਜੇਕਰ ਪਸ਼ੂ ਗ਼ਲਤੀ ਨਾਲ ਵੀ ਪਾਣੀ ਪੀ ਜਾਵੇਗਾ ਤਾਂ ਭਿਆਨਕ ਬਿਮਾਰੀ ਹੇਠ ਆ ਜਾਣਗੇ | ਸ੍ਰੀ ਚਮਕੌਰ ਸਾਹਿਬ ਦੇ ਮੋਰਚੇ ਦੇ ਆਗੂਆਂ ਬਾਬਾ ਖੁਸ਼ਵਿੰਦਰ ਸਿੰਘ,ਲਖਵੀਰ ਸਿੰਘ ਹਾਫਿਜਾਬਾਦ, ਜੁਝਾਰ ਸਿੰਘ ਗਧਰਾਮ, ਜਸਪ੍ਰੀਤ ਸਿੰਘ ਗਧਰਾਮ ਆਦਿ ਆਗੂਆਂ ਨੇ ਕਿਹਾ ਕਿ ਵਾਤਾਵਰਣ ਵਿਭਾਗ ਕੁੰਭਕਰਨ ਦੀ ਨੀਂਦ ਸੋਂ ਰਿਹਾ ਹੈ, ਫ਼ੈਕਟਰੀ ਮਾਲਕ ਆਪਣੀ ਮਨਮਰਜ਼ੀ ਕਰਕੇ ਮਨੁੱਖ, ਪਾਣੀ ਵਿਚਲੇ ਜੀਵ ਤੇ ਪਸ਼ੂਆਂ ਦੀ ਜਾਨ ਨੂੰ ਜੋਖ਼ਮ ਵਿਚ ਪਾ ਰਹੇ ਹਨ ਅਤੇ ਨਦੀ ਦੇ ਆਲ਼ੇ ਦੁਆਲੇ ਦੇ ਹਰਿਆਵਲ ਨੂੰ ਨਸ਼ਟ ਕਰ ਰਹੇ ਹਨ | ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਨਦੀਆਂ ਵਿਚ ਕੈਮੀਕਲ ਵਾਲਾ ਪਾਣੀ ਸੁੱਟਣਾ ਬੰਦ ਕਰਵਾਇਆ ਜਾਵੇ , ਕਿਉਂਕਿ ਇਹ ਪਾਣੀ 3 ਕੂ ਕਿੱਲੋਮੀਟਰ ਅੱਗੇ ਜਾ ਕੇ ਸਤਲੁਜ ਦਰਿਆ ਵਿਚ ਡਿਗ ਰਿਹਾ ਹੈ | ਨੇੜਲੇ ਪਿੰਡ ਵਾਸੀਆਂ ਅਤੇ ਸ੍ਰੀ ਚਮਕੌਰ ਸਾਹਿਬ ਮੋਰਚੇ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੈਮੀਕਲ ਵਾਲਾ ਪਾਣੀ ਨਦੀਆਂ ਵਿਚ ਸੁੱਟਣਾ ਬੰਦ ਨਾ ਕੀਤਾ ਤਾਂ ਸੰਘਰਸ਼ ਅਰੰਭਿਆ ਜਾਵੇਗਾ |

ਪਿਛਲੀ ਖ਼ਬਰ ਇਲਾਕਾ ਸੰਘਰਸ਼ ਕਮੇਟੀ ਦੇ ਵਫ਼ਦ ਦੀ ਕੈਬਨਿਟ ਮੰਤਰੀ ਹਰਜੋਤ ਬੈਂਸ ਨਾਲ ਮੀਟਿੰਗ <br/> ਅਗਲੀ ਖ਼ਬਰ ਹਰਜੋਤ ਸਿੰਘ ਬੈਂਸ ਨੇ ਗੈਂਗਸਟਰਾਂ ਖ਼ਿਲਾਫ਼ ਫੈਸਲਾਕੁੰਨ ਜੰਗ ਵਜੋਂ 'ਆਪ੍ਰੇਸ਼ਨ ਪ੍ਰਹਾਰ' ਦੀ ਕੀਤੀ ਸ਼ਲਾਘਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।