ਬੁਢਲਾਡਾ , 23 ਨਵੰਬਰ ( ਪ . ਪ .)- ਸਥਾਨਕ ਸ਼ਿਵ ਸ਼ਕਤੀ ਭਵਨ ਨਜ਼ਦੀਕ ਨਵਾਂ ਪੀਰਖਾਨਾ ਵਿਖੇ ਹਰ - ਹਰ ਮਹਾਂਦੇਵ ਸੇਵਾ ਦਲ , ਹਨੂੰਮਾਨ ਫ਼ੈਕਟਰੀ ਵਲੋਂ ਪੀਰ ਲੱਖ ਦਾਤਾ ਸਖੀ ਸੁਲਤਾਨ ਅਤੇ ਪੀਰ ਕੋਟਲੇ ਵਾਲੇ ਹੈਦਰ ਸ਼ੇਖ ਜੀ ਦਾ 11 ਵਾਂ ਸ਼ੁੱਭ ਦੀਵਾਨ ਅਤੇ ਭੰਡਾਰਾ ਲਗਾਇਆ ਜਾ ਰਿਹਾ ਹੈ । ਬਾਬਾ ਜੰਟਾ ਸ਼ੇਖ ਕਲੀਪੁਰ ਵਾਲਿਆਂ ਨੇ ਦੱਸਿਆ ਕਿ ਇਹ ਦੀਵਾਨ 26 ਨਵੰਬਰ ਨੂੰ ਲਗਾਇਆ ਜਾਵੇਗਾ । ਗੁਣਗਾਨ ਕਰਨ ਲਈ ਬੇਬੀ ਸ਼ੇਖ ਭੈਣੀ ਬਾਘਾ , ਬਾਬਾ ਨੀਟੂ ਕੁਲਾਣਾ , ਗੁਰਲਾਲ ਛੀਨਾ , ਕਰਮੀਤ ਸ਼ੇਖ , ਕੁਲਦੀਪ ਬਾਬਾ , ਰਿੰਕੂ ਬਾਂਸਲ , ਗੁਲਾਬ ਖਾਨ ਅਤੇ ਸਲਾਮੋ ਖਾਨ ਐਂਡ ਪਾਰਟੀ ਵਲੋਂ ਭਜਨ ਗਾ ਕੇ ਭਗਤਾਂ ਨੂੰ ਮੰਤਰ ਮੁਗਧ ਕੀਤਾ ਜਾਵੇਗਾ । ਇਸ ਮੌਕੇ ਬਾਬਾ ਭੋਲਾ ਸ਼ੇਖ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੌਜੂਦ ਸਨ ।