19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਰਕਾਰੀ ਸਕੂਲ ਅੱਕਾਂਵਾਲੀ ਵਿਖੇ ਕਲਾ ਵਰਕਸ਼ਾਪ ਲਗਾਈ

ਮਾਨਸਾ, 19 ਨਵੰਬਰ (ਸ. ਰਿ.)

ਅਜੀਤ ਡੈਸਕ 20-11-2026
ਮਾਨਸਾ, 19 ਨਵੰਬਰ (ਸ.ਰਿ.)- ਨੇੜਲੇ ਪਿੰਡ ਅੱਕਾਂਵਾਲੀ ਦੇ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 3 ਰੋਜਾ ਕਲਾ ਵਰਕਸ਼ਾਪ ਲਗਾਈ ਗਈ। ਕਲਾ ਖੇਤਰ ਦੇ ਮਾਹਿਰ ਬੀਰਬਲ ਸਿੰਘ ਪ੍ਰੋ. ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਭਿੰਦਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਕਲਾ ਦੀਆਂ ਬਾਰੀਕੀਆਂ ਤੋਂ ਜਾਣੂੰ ਕਰਵਾਇਆ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਫ਼ਰੀ ਹੈਂਡ ਡਰਾਇੰਗ, ਕੈਲੀਗਰਾਫ਼ੀ, ਲੋਕਲ ਆਰਟਸ ਅਤੇ ਕਲੇਅ ਦੀਆਂ ਵਸਤੂਆਂ ਬਣਾਉਣ ਦੀ ਕਲਾ ਦੇ ਗੁਰ ਦੱਸੇ। ਸਕੂਲ ਮੁਖ ਨਰਿੰਦਰ ਸਿੰਘ ਮੋਹਲ ਨੇ ਦੱਸਿਆ ਕਿ ਵਰਕਸ਼ਾਪ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਝੰਡਾ ਕਲਾਂ ਦੇ ਪਾੜ੍ਹਿਆਂ ਨੇ ਡਿਜੀਟਲ ਨਵੀਨਤਾ ਮੇਲੇ ’ਚੋਂ ਪਹਿਲਾ ਸਥਾਨ ਮੱਲ੍ਹਿਆ ਅਗਲੀ ਖ਼ਬਰ ਖਿਆਲਾ ਕਲਾਂ ਦੀ ਪਸ਼ੂ ਡਿਸਪੈਂਸਰੀ ਲਈ ਫੰਡ ਜਾਰੀ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।