31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਗੀਤਾ ਰਾਣੀ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨਲ ਫੂਲ ਦਾ ਸਨਮਾਨ

ਭਗਤਾ ਭਾਈਕਾ, 30 ਅਕਤੂਬਰ (ਸੁਖਪਾਲ ਸਿੰੳਗ ਸੋਨੀ)- ਸਥਾਨਕ ਭਾਈ ਬਹਿਲੋ ਪਬਲਿਕ ਸੈਕੰਡਰੀ ਸਕੂਲ ਭਗਤ ਭਾਈਕਾ ਵਿਖੇ ਸੁਰੱਖਿਅਤ ਬਚਪਨ ਅਭਿਆਨ ਤਹਿਤ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਮੁੱਖ ਮਹਿਮਾਨ ਪਹੁੰਚੇ ਸਕੂਲ ਪਹੁੰਚਣ ’ਤੇ ਗੀਤਾ ਰਾਣੀ ਐਡੀਸ਼ਨਲ ਸਿਵਲ ਜੱਜ ਦਾ ਸਕੂਲ ਪ੍ਰਬੰਧਕ ਅਧਿਆਪਕ ਅਤੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।

ਅਜੀਤ ਡੈਸਕ 31-10-2026
ਭਗਤਾ ਭਾਈਕਾ, 30 ਅਕਤੂਬਰ (ਸੁਖਪਾਲ ਸਿੰੳਗ ਸੋਨੀ)- ਸਥਾਨਕ ਭਾਈ ਬਹਿਲੋ ਪਬਲਿਕ ਸੈਕੰਡਰੀ ਸਕੂਲ ਭਗਤ ਭਾਈਕਾ ਵਿਖੇ ਸੁਰੱਖਿਅਤ ਬਚਪਨ ਅਭਿਆਨ ਤਹਿਤ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਮੁੱਖ ਮਹਿਮਾਨ ਪਹੁੰਚੇ ਸਕੂਲ ਪਹੁੰਚਣ ’ਤੇ ਗੀਤਾ ਰਾਣੀ ਐਡੀਸ਼ਨਲ ਸਿਵਲ ਜੱਜ ਦਾ ਸਕੂਲ ਪ੍ਰਬੰਧਕ ਅਧਿਆਪਕ ਅਤੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਜਸਮੀਤ ਸਿੰਘ ਬਰਾੜ ਮੈਨੇਜਰ ਕੁਲਦੀਪ ਸਿੰਘ ਬਰਾੜ ਵਲੋਂ ਮਹਿਮਾਨ ਦਾ ਨੂੰ ਜੀ ਆਇਆ ਕਿਹਾ ਅਤੇ ਧੰਨਵਾਦ ਕੀਤਾ। ਸੈਮੀਨਾਰ ਦੌਰਾਨ ਗੀਤਾ ਰਾਣੀ ਐਡੀਸ਼ਨਲ ਸਿਵਲ ਜੱਜ ਨੇ ਬੱਚਿਆਂ ਨੂੰ ਸ਼ੋਸ਼ਲ ਮੀਡੀਆ ਦੀ ਸਹੀ ਵਰਤੋਂ ਕਿਵੇ ਕਰਨੀ ਹੈ, ਕਿਸ ਤਰ੍ਹਾਂ ਸ਼ੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਆਪਣੀ ਨਿੱਜੀ ਜਾਣਕਾਰੀ ਨਹੀਂ ਦੇਣੀ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਬੱਚਿਆ ਨੂੰ ਆਪਣੀ ਹਿਫ਼ਾਜ਼ਤ ਲਈ ਕਾਨੂੰਨੀ ਪ੍ਰਕਿਰਿਆ ਪ੍ਰਤੀ ਜਾਗਰੂਕ ਕੀਤਾ ਤੇ ਹੈਲਪਲਾਈਨ ਨੰਬਰ ਜਾਰੀ ਕੀਤੇ। ਸਕੂਲ ਪ੍ਰਬੰਧਕ ਅਤੇ ਅਧਿਆਪਕਾ ਵਲੋਂ ਮੈਡਮ ਗੀਤਾ ਰਾਣੀ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਸਕੂਲ ਟੀਚਰ ਗੁਰਪਿੰਦਰ ਕੌਰ, ਅਮਨਪ੍ਰੀਤ ਕੌਰ, ਜਸਵੀਰ ਕੌਰ, ਕੁਲਵਿੰਦਰ ਕੌਰ, ਮੁਸਕਾਨ ਸ਼ਾਹੀ, ਮਨਪ੍ਰੀਤ ਕੌਰ, ਬਲਜੀਤ ਕੌਰ, ਵੀਰਪਾਲ ਕੌਰ, ਗਗਨਦੀਪ ਕੌਰ, ਗੁਰਜੀਤ ਕੌਰ, ਅਨੀਤਾ ਰਾਣੀ, ਕਰਮਜੀਤ ਕੌਰ, ਸਰਬਜੀਤ ਕੌਰ, ਲਵਪ੍ਰੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੰਡੀਆਂ ਦੇ ਦੌਰੇ ਸਮੇਂ ਸਾਬਕਾ ਵਿਧਾਇਕ ਸਿੱਧੂ। ਸਾਬਕਾ ਵਿਧਾਇਕ ਜੀਤ ਮਹਿੰਦਰ ਸਿੱਧੂ ਨੇ ਅਨਾਜ ਮੰਡੀਆਂ ਵਿਚ ਬੈਠੇ ਕਿਸਾਨ... ਅਗਲੀ ਖ਼ਬਰ ਸੁਖਮੰਦਰ ਸਿੰਘ ਬੌਬੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਸੀਨੀਅਰ ਉਪ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।